ਲਗਭਗ ਇੱਕ ਸਾਲ ਬਾਅਦ ਕ੍ਰਿਕਟ ਵਿੱਚ ਵਾਪਸੀ ਕਰ ਰਹੇ ਭਾਰਤੀ ਗੇਂਦਬਾਜ਼ ਮੁਹੰਮਦ ਸ਼ਮੀ ਨੇ ਰਣਜੀ ਟਰਾਫੀ ਮੈਚ ਵਿੱਚ ਮੱਧ ਪ੍ਰਦੇਸ਼ ਲਈ 4 ਵਿਕਟਾਂ ਲਈਆਂ ਹਨ। ਇਸ ਨਾਲ ਉਸ ਦੇ ਆਸਟ੍ਰੇਲੀਆ ਦੌਰੇ ‘ਤੇ ਜਾਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।
ਮੈਚ ਦੇ ਦੂਜੇ ਦਿਨ ਵੀਰਵਾਰ ਨੂੰ ਮੱਧ ਪ੍ਰਦੇਸ਼ ਦੀ ਟੀਮ ਪਹਿਲੀ ਪਾਰੀ ‘ਚ 167 ਦੌੜਾਂ ‘ਤੇ ਆਲ ਆਊਟ ਹੋ ਗਈ। ਮੁਹੰਮਦ ਸ਼ਮੀ ਨੇ 19 ਓਵਰਾਂ ਦੀ ਗੇਂਦਬਾਜ਼ੀ ‘ਚ 4 ਮੇਡਨ ਸਮੇਤ 54 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਉਸ ਨੇ ਕਪਤਾਨ ਸ਼ੁਭਮ ਸ਼ਰਮਾ (8 ਦੌੜਾਂ), ਸਰਾਂਸ਼ ਜੈਨ (7 ਦੌੜਾਂ), ਕੁਮਾਰ ਕਾਰਤਿਕੇਆ (9 ਦੌੜਾਂ) ਅਤੇ ਕੁਲਵੰਤ ਖੇਜਰੋਲੀਆ (0) ਦੀਆਂ ਵਿਕਟਾਂ ਲਈਆਂ। ਸ਼ਮੀ ਨੂੰ ਇੱਕ ਦਿਨ ਪਹਿਲਾਂ ਕੋਈ ਵਿਕਟ ਨਹੀਂ ਮਿਲੀ ਸੀ।
ਮੱਧ ਪ੍ਰਦੇਸ਼ ਲਈ ਸੁਭਰਾੰਸ਼ੂ ਸੇਨਾਪਤੀ ਨੇ 47 ਦੌੜਾਂ ਅਤੇ ਰਜਤ ਪਾਟੀਦਾਰ ਨੇ 41 ਦੌੜਾਂ ਦੀ ਪਾਰੀ ਖੇਡੀ। ਬਾਕੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਮੈਚ ‘ਚ ਬੰਗਾਲ ਦੀ ਟੀਮ ਪਹਿਲੀ ਪਾਰੀ ‘ਚ 228 ਦੌੜਾਂ ‘ਤੇ ਆਲ ਆਊਟ ਹੋ ਗਈ ਸੀ।







Leave a Reply