Punjab News: ਪਤੰਗ ਦੀ ਡੋਰ ਦੀ ਲਪੇਟ ’ਚ ਆਉਣ ਕਾਰਨ 7 ਸਾਲਾ ਮਾਸੂਮ ਦੀ ਮੌਤ, ਮਾਪਿਆਂ ਦੀ ਇਕਲੌਤੀ ਧੀ ਸੀ ਮਾਸੂਮ

ਗੁਰਾਇਆ : ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ 7 ਸਾਲਾ ਬੱਚੀ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਬੱਚੀ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ। ਇਹ ਮਾਮਲਾ ਗੁਰਾਇਆ ਦੇ ਪਿੰਡ ਕੋਟਲੀ ਖੱਖਿਆਂ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਆਪਣੇ ਦਾਦੇ ਸਤਨਾਮ ਸਿੰਘ ਨਾਲ ਮੋਟਰਸਾਈਕਲ ’ਤੇ ਪਿੰਡ ਦੁਸਾਂਝ ਕਲਾਂ ਨੂੰ ਦੁਕਾਨ ’ਤੇ ਜਾ ਰਹੀ ਪਹਿਲੀ ਜਮਾਤ ’ਚ ਪੜ੍ਹਨ ਵਾਲੀ ਹਰਲੀਨ ਕੌਰ ਚਾਈਨਾ ਡੋਰ ਦੀ ਲਪੇਟ ’ਚ ਆ ਗਈ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ।

ਇਹ ਵੀ ਪੜ੍ਹੋ : ਫਿਰੋਜ਼ਪੁਰ ਜ਼ਿਲ੍ਹੇ ‘ਚ ਨਵੀਂ ਪਾਬੰਦੀਆਂ, ਮੈਜਿਸਟ੍ਰੇਟ ਨੇ ਜਾਰੀ ਕੀਤੇ ਸਖ਼ਤ ਹੁਕਮ

ਇਸ ਮੌਕੇ ਜਾਣਕਾਰੀ ਦਿੰਦਿਆਂ ਬੱਚੀ ਦੇ ਦਾਦੇ ਸਤਨਾਮ ਲਾਲ ਨੇ ਦੱਸਿਆ ਕਿ ਉਹ ਆਪਣੀਆ ਪੋਤੀਆਂ ਨੂੰ ਮੋਟਰਸਾਈਕਲ ‘ਤੇ ਪਿੰਡ ਕੋਟਲੀ ਖੱਖਿਆ ਤੋਂ ਅੱਡਾ ਦੁਸਾਂਝ ਕਲਾ ਆਪਣੀ ਦੁਕਾਨ ‘ਤੇ ਲੈ ਕੇ ਜਾ ਰਿਹਾ ਸੀ। ਜਦੋ ਕੋਟਲੀ ਖੱਖਿਆ ਤੋਂ ਅੱਧਾ ਕਿਲੋਮੀਟਰ ਦੂਰੀ ‘ਤੇ ਪੁੱਜੇ ਤਾਂ ਮੋਟਰਸਾਈਕਲ ਦੇ ਅੱਗੇ ਬੈਠੀ ਪੋਤੀ ਹਰਲੀਨ ਕੌਰ ਪਤੰਗ ਦੀ ਡੋਰ ਕਾਰਨ ਗਲ਼ੇ ‘ਤੇ ਡੂੰਘਾ ਕੱਟ ਲਗਣ ਕਾਰਨ ਗਭੀਰ ਜ਼ਖ਼ਮੀ ਹੋ ਗਈ।

ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋਏ 30 ਪੰਜਾਬੀ, ਜਾਣੋ ਕਿਹੜੇ ਪਿੰਡ ਤੇ ਸ਼ਹਿਰ ਤੋਂ ਹਨ ਜ਼ਿਆਦਾ…

ਉਹ ਮਾਸੂਮ ਹਰਲੀਨ ਕੌਰ ਨੂੰ ਨੇੜਲੇ ਮੇਹਰ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨਾ ਹੋਣ ਕਾਰਨ ਉਹ ਵਿਰਕ ਹਸਪਤਾਲ ਫਗਵਾੜੇ ਪਹੁੰਚਿਆ ਜਿੱਥੇ ਡਾਕਟਰ ਨੇ ਚੈੱਕਅਪ ਕੀਤਾ ਤਾਂ ਬੱਚੀ ਨੂੰ ਮ੍ਰਿਤਕ ਘੋਸ਼ਤ ਕਰ ਦਿੱਤਾ। ਚੌਕੀ ਇੰਚਾਰਜ ਸੁਖਵਿੰਦਰ ਪਾਲ ਨੇ ਦੱਸਿਆ ਕਿ ਮੋਟਰਸਾਈਕਲ ਦੇ ਪਿਛਲੇ ਟਾਇਰ ਦੇ ਰੈਮ ‘ਚ ਡੋਰ ਲਪੇਟੀ ਹੋਈ ਸੀ, ਜਿਸ ਨੂੰ ਚੈੱਕ ਕਰ ਕੇ ਤੋੜ ਕੇ ਦੇਖਿਆ ਤਾਂ ਆਮ ਡੋਰ ਸਾਹਮਣੇ ਆਈ। ਪਿੰਡ ਵਾਸੀਆ ਅਨੁਸਾਰ ਜਿੱਥੇ ਡੋਰ ਦੀ ਲਪੇਟ ‘ਚ ਆਏ ਸੀ, ਉਸ ਖੇਤਾਂ ‘ਚ ਜਾ ਕੇ ਜਾਂਚ ਕੀਤੀ ਗਈ ਤਾਂ ਉਸ ਜਗ੍ਹਾ ਹੋਰ ਡੋਰ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ : Punjab News : ਪੰਜਾਬ ‘ਚ ਸਿੱਖਿਆ ਵਿਭਾਗ ਦੇ 6 ਅਧਿਕਾਰੀਆਂ ਸਮੇਤ 7 ਵਿਅਕਤੀਆਂ ਖਿਲਾਫ਼ ਮਾਮਲਾ ਦਰਜ, ਪੜ੍ਹੋ ਪੂਰੀ ਖਬਰ..

 

Leave a Reply

Your email address will not be published. Required fields are marked *