ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ, ਜੋ ਅੱਜ ਹਰ ਘਰ ਦਾ ਚਹੇਤਾ ਚਿਹਰਾ ਹੈ, ਆਪਣੀ ਅਦਾਕਾਰੀ ਅਤੇ ਫਿਲਮਾਂ ਲਈ ਸੁਰਖ਼ੀਆਂ ਬਟੋਰ ਰਹੀ ਹੈ। ਹਾਲ ਹੀ ਵਿੱਚ, ਸਰਗੁਣ ਮਹਿਤਾ ਨੇ ਆਪਣੇ ਨਵੇਂ ਪੋਡਕਾਸਟ ਵਿੱਚ ਕੁਝ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ, ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।
ਵਿਆਹ ਦੀ ਤਸਵੀਰਾਂ ਨਹੀਂ ਸੀ ਚੰਗੀਆਂ, ਇਸ ਲਈ ਚਾਹੁੰਦੀ ਹੈ ਦੂਜਾ ਵਿਆਹ
ਸਰਗੁਣ ਨੇ ਖੁਲਾਸਾ ਕੀਤਾ ਕਿ ਉਹ ਅਤੇ ਪਤੀ ਰਵੀ ਦੂਬੇ, ਵਿਆਹ ਦੀ 10ਵੀਂ ਵਰ੍ਹੇਗੰਠ ‘ਤੇ ਦੁਬਾਰਾ ਵਿਆਹ ਕਰਨ ਦੀ ਯੋਜਨਾ ਬਣਾਈ ਸੀ। ਪੋਡਕਾਸਟ ਦੌਰਾਨ, ਸਰਗੁਣ ਨੇ ਦੱਸਿਆ, “ਜਦੋਂ ਅਸੀਂ ਪਹਿਲਾਂ ਵਿਆਹ ਕੀਤਾ ਸੀ, ਤਸਵੀਰਾਂ ਚੰਗੀਆਂ ਨਹੀਂ ਸੀ ਆਈਆਂ। ਇਸ ਲਈ ਅਸੀਂ ਸੋਚਿਆ ਸੀ ਕਿ 10ਵੀਂ ਵਰ੍ਹੇਗੰਢ ‘ਤੇ ਆਪਣੇ ਦੋਸਤਾਂ ਨਾਲ ਬਾਹਰ ਜਾ ਕੇ ਵਿਆਹ ਕਰਾਂਗੇ। ਪਰ ਉਸ ਸਮੇਂ ਅਸੀਂ ਬਹੁਤ ਬਿਜ਼ੀ ਸੀ।”
ਵਿਆਹ ਦੀ 11ਵੀਂ ਵਰ੍ਹੇਗੰਢ ਦਸੰਬਰ ਵਿੱਚ
ਸਰਗੁਣ ਅਤੇ ਰਵੀ, ਜਿਨ੍ਹਾਂ ਨੇ 7 ਦਸੰਬਰ 2013 ਨੂੰ ਵਿਆਹ ਕੀਤਾ ਸੀ, ਇਸ ਸਾਲ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਉਣਗੇ।
‘ਕਰੋਲ ਬਾਗ਼’ ਤੋਂ ਸ਼ੁਰੂ ਹੋਈ ਸੀ ਪ੍ਰੇਮ ਕਹਾਣੀ
ਸਰਗੁਣ ਅਤੇ ਰਵੀ ਦੀ ਮੁਲਾਕਾਤ ਟੀਵੀ ਸ਼ੋਅ ’12/24 ਕਰੋਲ ਬਾਗ਼’ ਦੇ ਸੈੱਟ ‘ਤੇ ਹੋਈ ਸੀ। ਸੀਰੀਅਲ ਵਿੱਚ ਪਤੀ-ਪਤਨੀ ਦੇ ਕਿਰਦਾਰ ਅਦਾਕਾਰੀ ਦੌਰਾਨ ਦੋਵੇਂ ਨੇ ਇੱਕ-ਦੂਜੇ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ, ‘ਨੱਚ ਬੱਲੀਏ’ ਦੇ ਸੈੱਟ ‘ਤੇ ਰਵੀ ਨੇ ਸਰਗੁਣ ਨੂੰ ਪ੍ਰਪੋਜ਼ ਕੀਤਾ, ਜੋ ਜੋੜੇ ਲਈ ਇੱਕ ਅਹਿਮ ਮੋੜ ਸਾਬਤ ਹੋਇਆ।
ਦੋਹਾਂ ਦੀ ਇਹ ਰੋਮਾਂਟਿਕ ਕਹਾਣੀ ਅੱਜ ਵੀ ਪ੍ਰਸ਼ੰਸਕਾਂ ਲਈ ਪ੍ਰੇਰਣਾ ਦਾ ਸਰੋਤ ਹੈ।







Leave a Reply