ਗਾਇਕ AR Rahman ਦਾ 29 ਸਾਲ ਬਾਅਦ ਹੋਣ ਜਾ ਰਿਹਾ ਤਲਾਕ

ਆਸਕਰ ਜੇਤੂ ਸੰਗੀਤਕਾਰ ਅਤੇ ਗਾਇਕ ਏਆਰ ਰਹਿਮਾਨ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਦਾ 29 ਸਾਲ ਬਾਅਦ ਤਲਾਕ ਹੋ ਰਿਹਾ ਹੈ। ਇਹ ਹੈਰਾਨ ਕਰਨ ਵਾਲੀ ਖ਼ਬਰ ਸਿਨੇਮਾ ਜਗਤ ਤੋਂ ਆਈ ਹੈ, ਜਿਸ ਨੂੰ ਸੁਣ ਕੇ ਪਹਿਲਾਂ ਤਾਂ ਲੋਕਾਂ ਨੇ ਸੋਚਿਆ ਕਿ ਇਹ ਝੂਠੀ ਖ਼ਬਰ ਹੈ ਪਰ ਜਿਵੇਂ-ਜਿਵੇਂ ਇਸ ਜੋੜੇ ਅਤੇ ਉਨ੍ਹਾਂ ਦੇ ਬੱਚਿਆਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਲੋਕਾਂ ਨੂੰ ਦੁਖੀ ਮਨ ਨਾਲ ਮੰਨਣਾ ਪਿਆ ਕਿ ਹਾਂ, ਇਹ ਖ਼ਬਰ ਸੱਚ ਹੈ।

ਵਿਆਹ ਦੇ 29 ਸਾਲ ਬਾਅਦ ਏ ਆਰ ਰਹਿਮਾਨ ਅਤੇ ਸਾਇਰਾ ਬਾਨੋ ਨੇ ਆਪਣੇ ਰਿਸ਼ਤੇ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਦੋਵਾਂ ਦਾ ਰਿਸ਼ਤਾ ਕੁਝ ਸਾਲਾਂ ਤੋਂ ਠੀਕ ਨਹੀਂ ਚੱਲ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ।

ਏਆਰ ਰਹਿਮਾਨ ਅਤੇ ਸਾਇਰਾ ਬਾਨੋ ਦੇ ਵਿਆਹ ਨੂੰ 29 ਸਾਲ ਹੋ ਚੁੱਕੇ ਹਨ। ਅਜਿਹੇ ‘ਚ ਇਸ ਜੋੜੇ ਦੇ ਵੱਖ ਹੋਣ ਦੇ ਐਲਾਨ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਏਆਰ ਰਹਿਮਾਨ ਨੇ 1995 ਵਿੱਚ ਸਾਇਰਾ ਬਾਨੋ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ 3 ਬੱਚੇ ਹੋਏ ਪਰ ਜ਼ਿੰਦਗੀ ਨੇ ਦਰਦਨਾਕ ਮੋੜ ਲੈ ਲਿਆ ਅਤੇ ਜੋੜੇ ਨੂੰ ਵੱਖ ਹੋਣ ਦਾ ਫੈਸਲਾ ਕਰਨਾ ਪਿਆ।

ਉਹ ਕਿਉਂ ਵੱਖ ਹੋ ਰਹੇ ਹਨ?
ਸਾਇਰਾ ਬਾਨੋ ਦੀ ਵਕੀਲ ਵੰਦਨਾ ਸ਼ਾਹ ਨੇ ਆਪਣੇ ਮੁਵੱਕਿਲ ਦੀ ਤਰਫੋਂ ਬਿਆਨ ਦਿੰਦੇ ਹੋਏ ਐਲਾਨ ਕੀਤਾ, ‘ਵਿਆਹ ਦੇ ਕਈ ਸਾਲਾਂ ਬਾਅਦ ਸਾਇਰਾ ਨੇ ਆਪਣੇ ਪਤੀ ਏਆਰ ਰਹਿਮਾਨ ਤੋਂ ਵੱਖ ਹੋਣ ਦਾ ਇਹ ਮੁਸ਼ਕਲ ਫੈਸਲਾ ਲਿਆ ਹੈ। ਇਹ ਫੈਸਲਾ ਉਨ੍ਹਾਂ ਦੇ ਰਿਸ਼ਤੇ ‘ਚ ਕਾਫੀ ਤਣਾਅ ਕਾਰਨ ਲਿਆ ਗਿਆ ਹੈ। ਬੇਅੰਤ ਪਿਆਰ ਦੇ ਬਾਵਜੂਦ, ਦੋਵਾਂ ਨੇ ਦੇਖਿਆ ਕਿ ਇਸ ਤਣਾਅ ਨੇ ਉਨ੍ਹਾਂ ਵਿਚਕਾਰ ਇੱਕ ਵੱਡਾ ਗੈਪ ਬਣਾ ਦਿੱਤਾ ਹੈ।

 

ਸਾਇਰਾ ਦੀ ਜਨਤਾ ਨੂੰ ਅਪੀਲ
ਸਾਇਰਾ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਹੈ ਕਿ ਉਨ੍ਹਾਂ ਨੇ ਇਹ ਫੈਸਲਾ ਉਨ੍ਹਾਂ ਦੇ ਰਿਸ਼ਤੇ ‘ਚ ਮੌਜੂਦ ਦਰਦ ਅਤੇ ਤਕਲੀਫ ਕਾਰਨ ਲਿਆ ਹੈ। ਸਾਇਰਾ ਇਸ ਚੁਣੌਤੀਪੂਰਨ ਸਮੇਂ ਵਿੱਚ ਲੋਕਾਂ ਤੋਂ ਗੋਪਨੀਯਤਾ ਅਤੇ ਸਮਝ ਦੀ ਬੇਨਤੀ ਕਰਦੀ ਹੈ, ਕਿਉਂਕਿ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਅਤੇ ਚੁਣੌਤੀਪੂਰਨ ਦੌਰ ਵਿੱਚੋਂ ਲੰਘ ਰਹੀ ਹੈ।

 

Leave a Reply

Your email address will not be published. Required fields are marked *