ਨਗਰ ਨਿਗਮ ਚੋਣਾਂ : ਇਸ ਦਿਨ ਜਾਰੀ ਹੋਵੇਗੀ ਉਮੀਦਵਾਰਾਂ ਦੀ ਪਹਿਲੀ ਸੂਚੀ

ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਲਈ ਸ਼ਡਿਊਲ ਜਾਰੀ ਕਰਨ ਤੋਂ ਪਹਿਲਾਂ ਹੀ ਕਾਂਗਰਸ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ, ਜਿਸ ਦੇ ਅਧੀਨ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਲੁਧਿਆਣਾ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ।

ਜਾਣਕਾਰੀ ਮੁਤਾਬਕ ਇਸ ਮੀਟਿੰਗ ਦੌਰਾਨ ਨਗਰ ਨਿਗਮ ਚੋਣਾਂ ਲਈ ਟਿਕਟ ਦੇ ਦਾਅਵੇਦਾਰਾਂ ਦੀ ਲਿਸਟ ਨਾਵਾਂ ’ਤੇ ਚਰਚਾ ਹੋਈ ਹੈ, ਜਿਸ ਸਬੰਧੀ ਸਹਿਮਤੀ ਬਣੀ ਹੈ ਕਿ ਪਹਿਲੇ ਪੜਾਅ ’ਚ ਉਨ੍ਹਾਂ ਨਾਵਾਂ ਨੂੰ ਕਲੀਅਰ ਕਰ ਦਿੱਤਾ ਜਾਵੇ, ਜਿਥੇ ਕਿਸੇ ਵਾਰਡ ’ਚ ਟਿਕਟ ਲਈ ਸਿੰਗਲ ਦਾਅਵੇਦਾਰ ਵੱਲੋਂ ਅਪਲਾਈ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਸ ਸਬੰਧੀ ਪਹਿਲੀ ਲਿਸਟ 8 ਦਸੰਬਰ ਨੂੰ ਜਾਰੀ ਕਰ ਦਿੱਤੀ ਜਾਵੇਗੀ, ਜਿਸ ਦੇ ਲਈ ਉਮੀਦਵਾਰਾਂ ਨੂੰ ਆਪਣੇ ਵਾਰਡ ’ਚ ਪ੍ਰਚਾਰ ਲਈ ਵੱਧ ਤੋਂ ਵੱਧ ਸਮਾਂ ਦੇਣ ਦਾ ਹਵਾਲਾ ਦਿੱਤਾ ਗਿਆ ਹੈ।

ਸਿੰਗਲ ਦਾਅਵੇਦਾਰ ਵਾਲੇ ਵਾਰਡਾਂ ਲਈ ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਸਹਿਮਤੀ ਬਣਨ ਤੋਂ ਬਾਅਦ ਮੀਟਿੰਗ ’ਚ ਉਨ੍ਹਾਂ ਵਾਰਡਾਂ ਨੂੰ ਲੈ ਕੇ ਚਰਚਾ ਕੀਤੀ ਗਈ, ਜਿਥੇ ਟਿਕਟ ਲਈ ਇਕ ਤੋਂ ਵੱਧ ਦਾਅਵੇਦਾਰ ਹਨ, ਕਿਉਂਕਿ 250 ਦਾਅਵੇਦਾਰਾਂ ’ਚੋਂ ਕਰੀਬ 50 ਫੀਸਦੀ ਵਾਰਡਾਂ ਲਈ ਸਿੰਗਲ ਅਰਜ਼ੀ ਹੀ ਆਈ ਹੈ ਅਤੇ ਬਾਕੀ ਵਾਰਡਾਂ ਲਈ ਕਾਂਗਰਸ ਦੀ ਟਿਕਟ ਲਈ 2 ਤੋਂ 3 ਦਾਅਵੇਦਾਰ ਦੱਸੇ ਜਾ ਰਹੇ ਹਨ।

ਸਰਵੇ ਦੇ ਆਧਾਰ ’ਤੇ ਹੋਵੇਗਾ ਫ਼ੈਸਲਾ
ਇਸ ਮਾਮਲੇ ’ਚ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਦਾ ਕਹਿਣਾ ਹੈ ਕਿ ਨਗਰ ਨਿਗਮ ਚੋਣਾਂ ਕਦੋਂ ਵੀ, ਕਿਸੇ ਵੀ ਵਾਰਡਬੰਦੀ ਦੇ ਅਾਧਾਰ ’ਤੇ ਹੋਣ, ਕਾਂਗਰਸ ਉਸ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਮੁੱਦੇ ’ਤੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਲੁਧਿਆਣਾ ਦੇ ਕਾਂਗਰਸੀ ਨੇਤਾਵਾਂ ਨਾਲ ਮੀਟਿੰਗ ਕਰ ਕੇ ਸਾਰੇ ਪਹਿਲੂਆਂ ’ਤੇ ਚਰਚਾ ਕੀਤੀ ਗਈ ਹੈ। ਇਸ ਦੌਰਾਨ ਸਿੰਗਲ ਨਾਵਾਂ ਵਾਲੇ ਵਾਰਡ ਦੇ ਲਈ ਪਹਿਲੇ ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਥੋਂ ਜ਼ਿਆਦਾ ਦਾਅਵੇਦਾਰ ਉਨ੍ਹਾਂ ਦੀ ਇੰਟਰਵਿਊ ਲੈਣ ਲਈ ਸਕ੍ਰੀਨਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਦੀ ਰਿਪੋਰਟ ਤੋਂ ਇਲਾਵਾ ਜਿੱਤਣ ਦੀ ਸਮਰੱਥਾ ਵਾਲੇ ਦਾਅਵੇਦਾਰਾਂ ਨੂੰ ਲੈ ਕੇ ਕਰਵਾਏ ਜਾ ਰਹੇ ਸਰਵੇ ਦੇ ਆਧਾਰ ’ਤੇ ਫ਼ੈਸਲਾ ਕੀਤਾ ਜਾਵੇਗਾ।

 

Leave a Reply

Your email address will not be published. Required fields are marked *