ਮਸ਼ਹੂਰ ਗਾਇਕ ਕਰਨ ਔਜਲਾ ਨੂੰ ਵੱਡਾ ਝਟਕਾ ਲੱਗਿਆ ਹੈ। ਸੂਤਰਾਂ ਮੁਤਾਬਕ ਗਾਇਕ ਨੂੰ 1.16 ਕਰੋੜ ਰੁਪਏ ਦਾ ਜੁਰਮਾਨਾ ਲੱਗਿਆ ਹੈ। ਤੈਅ ਸਮੇਂ ਉੱਤੇ ਜੁਰਮਾਨਾ ਜਮ੍ਹਾ ਨਾ ਕਰਵਾਉਣ ‘ਤੇ ਫਾਈਨ ਵੀ ਲੱਗ ਸਕਦਾ ਹੈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਇਨਫੋਰਸਮੈਂਟ ਵਿੰਗ ਦੀ ਰਿਪੋਰਟ ਅਤੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਦੇ ਨਿਰਦੇਸ਼ਾਂ ‘ਤੇ ਕੀਤੀ ਗਈ ਹੈ। 7 ਦਸੰਬਰ ਨੂੰ ਸੈਕਟਰ-34 ਪ੍ਰਦਰਸ਼ਨੀ ਗਰਾਉਂਡ ਵਿੱਚ ਕਰਨ ਔਜਲਾ ਦੇ ਲਾਈਵ ਕੰਸਰਟ ਵਿੱਚ ਕਈ ਤਰ੍ਹਾਂ ਦੇ ਇਸ਼ਤਿਹਾਰੀ ਹੋਰਡਿੰਗ ਲਗਾਏ ਗਏ।
ਚੰਡੀਗੜ੍ਹ ਵਿੱਚ ਐਡਵਰਟਾਜ਼ਮੈਂਟ ਕੰਟਰੋਲ ਹੁਕਮ-1954 ਲਾਗੂ ਹੋਣ ਤੋਂ ਬਿਨਾਂ ਮਨਜ਼ੂਰੀ ਕਿਸੇ ਵੀ ਤਰ੍ਹਾਂ ਦਾ ਕੋਈ ਵਿਗਿਆਪਨ ਨਹੀਂ ਲਗਾਇਆ ਜਾ ਸਕਦਾ ਹੈ।
ਇਹ ਕਾਰਵਾਈ ਇਨਫੋਰਸਮੈਂਟ ਵਿੰਗ ਦੀ ਰਿਪੋਰਟ ਅਤੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਦੀਆਂ ਹਦਾਇਤਾਂ ’ਤੇ ਕੀਤੀ ਗਈ ਹੈ।
ਇਨਫੋਰਸਮੈਂਟ ਵਿੰਗ ਨੇ ਦੱਸਿਆ ਸੀ ਕਿ 7 ਦਸੰਬਰ ਨੂੰ ਸੈਕਟਰ-34 ਐਗਜ਼ੀਬਿਸ਼ਨ ਗਰਾਊਂਡ ਵਿਖੇ ਕਰਨ ਔਜਲਾ ਦੇ ਲਾਈਵ ਕੰਸਰਟ ਦੌਰਾਨ ਕਈ ਤਰ੍ਹਾਂ ਦੇ ਇਸ਼ਤਿਹਾਰੀ ਹੋਰਡਿੰਗ ਲਾਏ ਗਏ ਸਨ। ਨਗਰ ਨਿਗਮ ਤੋਂ ਉਨ੍ਹਾਂ ਦੀ ਮਨਜ਼ੂਰੀ ਨਹੀਂ ਲਈ ਗਈ। ਇਸ ਤੋਂ ਬਾਅਦ ਇਹ ਨੋਟਿਸ ਭੇਜਿਆ ਗਿਆ ਹੈ।







Leave a Reply