ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੰਜੇ ਦੱਤ, ਅੰਮ੍ਰਿਤਸਰ ਦੀ ਕੀਤੀ ਤਾਰੀਫ਼

ਅੰਮ੍ਰਿਤਸਰ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਅਤੇ ਅਦਾਕਾਰਾ ਯਾਮੀ ਗੌਤਮ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ। ਇਸ ਦੌਰਾਨ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਨਤਮਸਤਕ ਹੋਏ। ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਨਾਲ ਹੀ ਉਨ੍ਹਾਂ ਗੁਰਬਾਣੀ ਦਾ ਆਨੰਦ ਮਾਨਿਆ ਹੈ। ਇਸ ਤੋਂ ਬਾਅਦ ਉਨ੍ਹਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ ਹੈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਜੇ ਦੱਤ ਨੇ ਕਿਹਾ ਕਿ ਉਹ ਪੰਜਾਬ ਆਏ ਹਨ। ਉਨ੍ਹਾਂ ਦਾ ਆਪਣਾ ਇਹ ਪੰਜਾਬ ਹੈ, ਪੰਜਾਬ ਵਿੱਚ ਆ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਾ ਹੈ। ਖ਼ਾਸ ਕਰਕੇ ਅੰਮ੍ਰਿਤਸਰ ਵਿੱਚ ਇੱਥੋਂ ਦੇ ਲੋਕਾਂ ਦਾ ਕਾਫ਼ੀ ਪਿਆਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਅਸੀਂ ਇੱਕ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਆਏ ਹਾਂ ਤੇ ਅੱਜ ਗੁਰੂ ਘਰ ਮੱਥਾ ਟੇਕਣ ਦਾ ਮੌਕਾ ਮਿਲਿਆ। ਇਸ ਮੌਕੇ ਉਨ੍ਹਾਂ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਇੱਥੋਂ ਚੱਲੇ ਹਾਂ।

ਉਨ੍ਹਾਂ ਅੰਮ੍ਰਿਤਸਰ ਦੇ ਖਾਣ-ਪੀਣ ਦੀ ਗੱਲ ਕਰਦਿਆਂ ਕਿਹਾ ਸੀ ਕਿ ਜਲੇਬੀ ਖਾਵਾਂਗਾ ‘ਤੇ ਲੱਸੀ ਪੀਵਾਂਗਾ, ਪਨੀਰ ਦੇ ਟਿੱਕੇ ਖਾਵਾਂਗਾ। ਅੰਮ੍ਰਿਤਸਰ ਖਾਣਾ ਬਹੁਤ ਹੀ ਲਾਜਵਾਬ ਹੈ ਤੇ ਖਾ ਕੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ।

ਅਦਾਕਾਰ ਸੰਜੇ ਦੱਤ ਨੇ ਕਿਹਾ ਕਿ ਅੰਮ੍ਰਿਤਸਰ ਬਹੁਤ ਪਿਆਰੀ ਜਗ੍ਹਾ ਹੈ। ਪੰਜਾਬ ਨਾਲ ਸਾਡਾ ਬਹੁਤ ਪਿਆਰ ਹੈ। ਉੱਥੇ ਹੀ ਉਨ੍ਹਾਂ ਰਾਜਨੀਤੀ ਕਰਨ ਵਾਲਿਆਂ ਨੂੰ ਕਿਹਾ ਕਿ ਮੈਨੂੰ ਮਾਫ ਕਰੋ ਮੈਂ ਰਾਜਨੀਤੀ ਨੂੰ ਲੈ ਕੇ ਕੋਈ ਲੈਣਾ ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਇਹ ਬਹੁਤ ਵਧੀਆ ਪ੍ਰੋਜੈਕਟ ਤੇ ਸਾਡੀ ਫਿਲਮ ਬਣ ਰਹੀ ਹੈ। ਐਕਸ਼ਨ ਫਿਲਮ ਹੈ ਤੇ ਸਭ ਨੂੰ ਬਹੁਤ ਪਸੰਦ ਆਵੇਗੀ।

Leave a Reply

Your email address will not be published. Required fields are marked *