ਜਲੰਧਰ : ਜਲੰਧਰ ਦੇ ਬਸਤੀ ਦਾਨਿਸ਼ਮੰਦਾਂ ਵਿਚ ਅਤੇ ਭਾਜਪਾ ਵਿਚਾਲੇ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਇਥੋਂ ਦੇ ਵਾਰਡ ਨੰਬਰ 58 ਵਿਖੇ ਸਥਿਤ ਇੰਡੂ ਜਰਮਨ ਸਕੂਲ ਵਿਚ ਬਣੇ ਬੂਥ ਦੇ ਬਾਹਰ ‘ਆਪ’ ਤੇ ਭਾਜਪਾ ਪਾਰਟੀ ਦੇ ਆਗੂ ਆਪਸ ਵਿਚ ਭਿੜ ਗਏ। ਇਸ ਦੌਰਾਨ ਭਾਜਪਾ ਦੇ ਉਮੀਦਵਾਰ ਰਾਜਨ ਅੰਗੂਰਾਲ ਵੱਲੋਂ ਆਮ ਆਦਮੀ ਪਾਰਟੀ ‘ਤੇ ਗੰਭੀਰ ਇਲਜ਼ਾਮ ਲਾਏ ਗਏ।

ਇਸ ਦੌਰਾਨ ਮਾਮਲਾ ਇੰਨਾ ਵੱਧ ਗਿਆ ਕਿ ਗੱਲ ਹੱਥੋਪਾਈ ਤੱਕ ਜਾ ਕੇ ਪਹੁੰਚੀ। ਮੌਕੇ ਉਤੇ ਮੌਜੂਦ ਪੁਲਸ ਵੱਲੋਂ ਮਾਮਲੇ ਨੂੰ ਸ਼ਾਂਤ ਕੀਤਾ ਗਿਆ ਅਤੇ ਉੱਥੇ ਹੋਰ ਪੁਲਸ ਕਰਮਚਾਰੀ ਤੈਨਾਤ ਕੀਤੇ ਗਏ ਹਨ। ਆਮ ਆਦਮੀ ਪਾਰਟੀ ਵਲੋਂ ਭਾਜਪਾ ਉੱਤੇ ਗੰਭੀਰ ਦੋਸ਼ ਲਗਾਏ ਗਏ ਹਨ ਕਿ ਕਿ ਉਨ੍ਹਾਂ ਵਰਕਰਾਂ ਵਲੋਂ ‘ਆਪ’ ਵਰਕਰਾਂ ਉੱਤੇ ਹੱਥ ਚੱਕਣ ਦੀ ਕੋਸ਼ਿਸ਼ ਕੀਤੀ ਗਈ ਹੈ ।









Leave a Reply