ਪੰਜਾਬ ਦੇ ਬਸਤਰ ਜ਼ਿਲ੍ਹੇ ਵਿੱਚ ‘ਮਹਤਾਰੀ ਵੰਦਨ ਯੋਜਨਾ’ ਦੇ ਲਾਭ ਲਈ ਸਰਕਾਰੀ ਰਾਸ਼ੀ ਦੇ ਰੂਪ ਵਿੱਚ 1000 ਰੁਪਏ ਮਿਲ ਰਹੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਯੋਜਨਾ ਦਾ ਲਾਭ ਫਿਲਮ ਅਦਾਕਾਰਾ ਸੰਨੀ ਲਿਓਨ ਨੂੰ ਮਿਲ ਰਿਹਾ ਸੀ। ਇਹ ਮਾਮਲਾ ਪਿਛਲੇ ਦਿਨਾਂ ਵਿੱਚ ਛੱਤੀਸਗੜ੍ਹ ਸਰਕਾਰ ਦੇ ਧਿਆਨ ਵਿੱਚ ਆਇਆ, ਜਿਸ ਤੋਂ ਬਾਅਦ ਜਿਲ੍ਹਾ ਕਲੈਕਟਰ ਹਰਿਸ਼ ਐੱਸ ਨੇ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕੀਤੇ।
ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਨੇ ਦੱਸਿਆ ਕਿ ਸੰਨੀ ਲਿਓਨ ਨੂੰ ਮਿਲ ਰਹੀ 1000 ਰੁਪਏ ਦੀ ਰਾਸ਼ੀ ਦੀ ਸ਼ਿਕਾਇਤ ਪ੍ਰਾਪਤ ਹੋਈ। ਜਾਂਚ ਵਿੱਚ ਪਤਾ ਲੱਗਾ ਕਿ ਇਹ ਰਾਸ਼ੀ ਪਿੰਡ ਤਾਲੂਰ ਦੀ ਆਂਗਣਵਾੜੀ ਵਰਕਰ ਵੇਦਮਤੀ ਜੋਸ਼ੀ ਦੀ ਆਈ.ਡੀ. ਤੋਂ ਰਜਿਸਟਰਡ ਹੋਈ ਸੀ। ਇੱਥੇ ਗੈਰ-ਕਾਨੂੰਨੀ ਤਰੀਕੇ ਨਾਲ ਜਾਲਸਾਜ਼ੀ ਕਰਕੇ ਵੀਰੇਂਦਰ ਜੋਸ਼ੀ ਨਾਮੀ ਵਿਅਕਤੀ ਨੇ ਰਾਸ਼ੀ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾਈ।
ਸਰਕਾਰ ਨੇ ਹੁਣ ਉਸ ਦੇ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਉਣ ਅਤੇ ਉਸ ਦੇ ਬੈਂਕ ਖਾਤੇ ਨੂੰ ਸੀਜ਼ ਕਰਕੇ ਰਾਸ਼ੀ ਵਸੂਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ‘ਮਹਤਾਰੀ ਵੰਦਨ ਯੋਜਨਾ’ 2024 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸ ਦਾ ਮਕਸਦ ਆਰਥਿਕ ਤੌਰ ‘ਤੇ ਕਮਜ਼ੋਰ ਵਿਆਹੁਤਾ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੀ ਮਦਦ ਪ੍ਰਦਾਨ ਕਰਨਾ ਹੈ।







Leave a Reply