ਨਵੇਂ ਸਾਲ ‘ਚ Trudeau ਨੂੰ ਸਿਆਸੀ ਝਟਕਾ ਦੇਣ ਦੀ ਤਿਆਰੀ ‘ਚ Jagmeet Singh

ਨਵੇਂ ਸਾਲ ਦੀ ਸ਼ੁਰੂਆਤ ਵਿਚ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ) ਦੇ ਆਗੂ ਜਗਮੀਤ ਸਿੰਘ ਨੇ ਟਰੂਡੋ ਦੀ ਘੱਟ ਗਿਣਤੀ ਲਿਬਰਲ ਸਰਕਾਰ ਖ਼ਿਲਾਫ਼ ਮਤਾ ਅਵਿਸ਼ਵਾਸ ਪੇਸ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਜਗਮੀਤ ਸਿੰਘ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਟਰੂਡੋ ਨੂੰ ਹੋਰ ਮੌਕੇ ਨਹੀਂ ਮਿਲਣੇ ਚਾਹੀਦੇ ਅਤੇ ਕੈਨੇਡੀਅਨਾਂ ਨੂੰ ਨਵੀਂ ਸਰਕਾਰ ਚੁਣਨ ਦਾ ਮੌਕਾ ਮਿਲਣਾ ਚਾਹੀਦਾ ਹੈ।

ਜੇਕਰ ਵਿਰੋਧੀ ਪਾਰਟੀਆਂ ਜਗਮੀਤ ਸਿੰਘ ਦੇ ਇਸ ਕਦਮ ਦਾ ਸਮਰਥਨ ਕਰਦੀਆਂ ਹਨ, ਤਾਂ ਜਲਦ ਚੋਣਾਂ ਦੀ ਸੰਭਾਵਨਾ ਬਣ ਸਕਦੀ ਹੈ। ਇਸ ਦੇ ਨਾਲ ਹੀ ਕਿਊਬਿਕ ਕਾਕਸ ਦੇ ਕੁਝ ਲਿਬਰਲ ਸੰਸਦ ਮੈਂਬਰ ਵੀ ਟਰੂਡੋ ਦੇ ਨੇਤ੍ਰਿਤਵ ਤੋਂ ਅਸਹਿਮਤੀ ਜ਼ਾਹਰ ਕਰ ਰਹੇ ਹਨ। ਕਿਊਬਿਕ ਕਾਕਸ ਦੇ ਚੇਅਰ ਸਟੀਫਨ ਲੌਜ਼ਨ ਅਤੇ ਹੋਰ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਟਰੂਡੋ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ।

ਜਸਟਿਨ ਟਰੂਡੋ ਨੇ ਨਵੇਂ ਸਾਲ ਦੇ ਇੱਕ ਇੰਟਰਵਿਊ ਦੌਰਾਨ ਕਿਹਾ, “ਅਸੀਂ ਇੱਕ ਮੁਸ਼ਕਲ ਪਲ ਵਿੱਚ ਹਾਂ, ਪਰ ਮੈਂ ਲੜਾਈ ਜਾਰੀ ਰੱਖਾਂਗਾ।” ਉਨ੍ਹਾਂ ਨੇ ਵਿਰੋਧੀ ਪਾਰਟੀ ਦੇ ਨੇਤਾ ਪਿਅਰ ਪੋਲੀਵਰ ‘ਤੇ ਕੈਨੇਡੀਅਨਾਂ ਨੂੰ ਗਲਤ ਸੂਚਨਾਵਾਂ ਦੇਣ ਦਾ ਦੋਸ਼ ਲਗਾਇਆ।

ਇਸ ਸਿਆਸੀ ਹਲਚਲ ਵਿੱਚ ਜਗਮੀਤ ਸਿੰਘ ਦੇ ਫੈਸਲੇ ਨਾਲ Trudeau ਸਰਕਾਰ ਤੇਜ਼ੀ ਨਾਲ ਸਿਆਸੀ ਦਬਾਅ ਦਾ ਸਾਹਮਣਾ ਕਰ

Leave a Reply

Your email address will not be published. Required fields are marked *