ਪਿਛਲੇ ਰਾਤ ਬਠਿੰਡਾ ਦੇ ਪਿੰਡ ਫੁੱਲੋ ਮਿੱਠੀ ਦੇ ਪ੍ਰਸਿੱਧ ਡੇਰੇ ਵਿਚ ਇਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ ਡੇਰਾ ਮੁਖੀ ਬਾਬਾ ਸ਼੍ਰੀ ਦਾਸ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਹੁੰਦੇ ਹੀ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਡੇਰੇ ਵਿੱਚ ਪਹੁੰਚੇ । ਇਸ ਘਟਨਾ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਬਾਬਾ ਨਾਗਾ ਦਾਸ ਦੀ ਬਰਸੀ ਮਨਾਈ ਜਾ ਰਹੀ ਸੀ ਅਤੇ ਡੇਰੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਜੁਟੀਆਂ ਹੋਈਆਂ ਸਨ। ਸਮਾਗਮ ਤੋਂ ਬਾਅਦ, ਡੇਰਾ ਸੰਚਾਲਕ ਬਾਬਾ ਸ਼੍ਰੀ ਦਾਸ ਰਾਤ ਨੂੰ ਆਪਣੀ ਝੁੱਗੀ ਵਿੱਚ ਆਰਾਮ ਕਰਨ ਗਏ। ਇਸ ਦੌਰਾਨ ਠੰਡ ਤੋਂ ਬਚਣ ਲਈ ਝੁੱਗੀ ਵਿੱਚ ਹੀਟਰ ਲਗਾਇਆ ਗਿਆ, ਜਿਸ ਕਾਰਨ ਝੁੱਗੀ ਵਿਚ ਅੱਗ ਲੱਗ ਗਈ।
ਜਦੋਂ ਚੇਲੇ ਵੱਲੋਂ ਦਰਵਾਜਾ ਖੋਲਿਆ ਗਿਆ ਤਾਂ ਅੱਗ ਹੋਰ ਤੇਜ਼ ਹੋ ਗਈ। ਅੱਗ ਦੀ ਲਪੇਟ ਵਿੱਚ ਆ ਕੇ ਬਾਬਾ ਸ਼੍ਰੀ ਦਾਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਦੇ ਅਨੁਸਾਰ, ਬਾਬਾ ਸ਼੍ਰੀ ਦਾਸ ਕਈ ਸਾਲਾਂ ਤੋਂ ਡੇਰਾ ਬਾਬਾ ਨਾਗਾ ਦਾਸ ਸੰਧਿਆਪੁਰੀ ਵਿੱਚ ਸੇਵਾ ਕਰ ਰਹੇ ਸਨ। ਇਸ ਦਰਦਨਾਕ ਹਾਦਸੇ ਨੇ ਪਿੰਡ ਵਿੱਚ ਗਹਿਰਾ ਸੋਗ ਪੈਦਾ ਕਰ ਦਿੱਤਾ ਹੈ।







Leave a Reply