ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਧੁੰਦ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ.ਐੱਸ.ਪੀ ਨੂੰ ਰਾਤ ਦੇ ਸਮੇਂ ਨਾਕੇ ਲਗਾਉਣ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਪਿਛਲੇ ਕੁਝ ਦਿਨਾਂ ਤੋਂ ਧੁੰਦ ਪੈਣ ਕਾਰਨ ਸੁਰੱਖਿਆ ਨੂੰ ਲੈ ਕੇ ਇਹ ਕਦਮ ਚੁੱਕਿਆ ਗਿਆ ਹੈ।
ਉਨ੍ਹਾਂ ਆਪਣੇ ਨਿਰਦੇਸ਼ਾਂ ਵਿੱਚ ਕਿਹਾ ਕਿ ਨਾਕਿਆਂ ‘ਤੇ ਸੀਨੀਅਰ ਅਧਿਕਾਰੀ ਵੀ ਚੈਕਿੰਗ ਕਰਨਗੇ ਅਤੇ ਸੂਬੇ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਰਸਤਿਆਂ ਨੂੰ ਨਾਕਿਆਂ ਰਾਹੀਂ ਸੀਲ ਕੀਤਾ ਜਾ ਰਿਹਾ ਹੈ। ਅੰਤਰ-ਜ਼ਿਲ੍ਹਾ ਪੁਆਇੰਟਾਂ ‘ਤੇ ਵੀ ਵਾਹਨਾਂ ਦੀ ਸਖ਼ਤ ਤਲਾਸ਼ੀ ਕੀਤੀ ਜਾਵੇਗੀ।
ਅਪਰਾਧ ਤੇ ਅੱਤਵਾਦ ਤੇ ਨਜ਼ਰ
ਡੀਜੀਪੀ ਯਾਦਵ ਨੇ ਕਿਹਾ ਕਿ ਇਹ ਕਦਮ ਅਪਰਾਧਿਕ ਤੱਤਾਂ ਅਤੇ ਗੈਂਗਸਟਰਾਂ ਦੀ ਸਰਗਰਮੀ ਰੋਕਣ ਲਈ ਲਿਆ ਗਿਆ ਹੈ। ਧੁੰਦ ਦੇ ਮੌਸਮ ਦੌਰਾਨ ਅਪਰਾਧਿਕ ਤੱਤਾਂ ਦੇ ਸੂਬੇ ਵਿੱਚ ਦਾਖ਼ਲ ਹੋਣ ਦੇ ਖਤਰੇ ਨੂੰ ਮੱਦੇਨਜ਼ਰ ਰਾਤ ਨੂੰ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ।
ਜੰਮੂ-ਕਸ਼ਮੀਰ ਤੇ ਹੋਰ ਰਾਜਾਂ ਨਾਲ ਸੀਮਾ ‘ਤੇ ਸਖ਼ਤ ਤਲਾਸ਼ੀ
ਜੰਮੂ-ਕਸ਼ਮੀਰ, ਹਰਿਆਣਾ, ਅਤੇ ਰਾਜਸਥਾਨ ਤੋਂ ਪੰਜਾਬ ਵਿੱਚ ਦਾਖ਼ਲ ਹੋਣ ਵਾਲੇ ਰਸਤਿਆਂ ‘ਤੇ ਵਿਸ਼ੇਸ਼ ਸੁਰੱਖਿਆ ਵਧਾਈ ਗਈ ਹੈ। ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਵਾਹਨਾਂ ‘ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ, ਕਿਉਂਕਿ ਇਲਾਕੇ ਵਿੱਚ ਪਹਿਲਾਂ ਹੀ ਅੱਤਵਾਦੀ ਹਮਲੇ ਹੋ ਚੁੱਕੇ ਹਨ।
ਇਹ ਕਦਮ ਸੂਬੇ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਉੱਠਾਇਆ ਗਿਆ ਹੈ, ਜਿਸ ਨਾਲ ਅਪਰਾਧ ਅਤੇ ਅੱਤਵਾਦ ਨੂੰ ਰੋਕਣ ਵਿੱਚ ਮਦਦ ਮਿਲੇਗੀ।







Leave a Reply