ਬਾਘਾਪੁਰਾਣਾ (ਅੰਕੁਸ਼) : ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ‘ਤੇ ਹੋਏ ਹਮਲੇ ਕਾਰਨ ਸਮੁੱਚੇ ਐੱਸ. ਸੀ. ਸਮਾਜ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਵੱਖ-ਵੱਖ ਜੱਥੇਬੰਦੀਆਂ ਵਲੋਂ ਇਕ ਮੀਟਿੰਗ ਕੀਤੀ ਗਈ। ਮੀਟਿੰਗ ‘ਚ ਵੱਖ-ਵੱਖ ਜੱਥੇਬੰਦੀ ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ, ਆਲ ਇੰਡੀਆ ਮਜਬੀ ਸਿੱਖ ਵੈੱਲਫੇਅਰ ਐਸੋਸੀਏਸ਼ਨ, ਸਫਾਈ ਸੇਵਕ ਯੂਨੀਅਨ, ਗੱਲਾਂ ਮਜ਼ਦੂਰ ਯੂਨੀਅਨ, ਚੜ੍ਹਦੀ ਕਲਾ ਅਤੇ ਈ-ਰਿਕਸ਼ਾ ਯੂਨੀਅਨ ਅਤੇ ਹੋਰਨਾਂ ਯੂਨੀਅਨਾਂ ਦੇ ਪ੍ਰਧਾਨ ਅਸ਼ੋਕ ਕੁਮਾਰ, ਪ੍ਰਿਥੀ ਸਿੰਘ, ਦਲੀਪ ਕੁਮਾਰ, ਮਾਤਾਦੀਨ, ਪੱਪੂ ਰਾਮ, ਤਰਸੇਮ ਸਿੰਘ, ਜਗਸੀਰ ਸਿੰਘ, ਅਜੀਤ ਸਿੰਘ, ਚਮਕੋਰ ਸਿੰਘ, ਬੇਅੰਤ ਸਿੰਘ ਸ਼ਾਮਲ ਸਨ।

ਉਨ੍ਹਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਡਾ. ਭੀਮ ਰਾਓ ਅੰਬੇਡਕਰ ਦੇ ਸਟੈਚੂ ’ਤੇ ਇਕ ਨੌਜਵਾਨ ਨੇ ਹਮਲਾ ਕੀਤਾ, ਜਿਸ ਦੇ ਰੋਸ ਵਜੋਂ ਅੱਜ 29 ਜਨਵਰੀ ਨੂੰ ਸ਼ਹਿਰ ਬਾਘਾਪੁਰਾਣਾ ਸਵੇਰੇ 8 ਤੋਂ ਲੈ ਕੇ ਸ਼ਾਮ 5 ਵਜੇ ਤੱਕ ਮੁਕੰਮਲ ਤੌਰ ’ਤੇ ਬੰਦ ਕੀਤਾ ਜਾਵੇਗਾ ਅਤੇ ਸ਼ਹਿਰ ਅੰਦਰ ਰੋਸ ਮੁਜ਼ਾਹਰਾ ਵੀ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਬਾਘਾਪੁਰਾਣਾ ਮੇਨ ਚੌਂਕ ਦੇ ਸਾਈਡ ’ਤੇ ਧਰਨਾ ਵੀ ਲਾਇਆ ਜਾਵੇਗਾ ਅਤੇ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ। ਆਵਾਜਾਈ ਵੀ ਪੂਰੀ ਤਰ੍ਹਾਂ ਨਾਲ ਚਾਲੂ ਰਹੇਗੀ। ਇਸ ਮੌਕੇ ਸੁਖਮੰਦਰ ਸਿੰਘ ਗੱਜਣਵਾਲਾ, ਬਿੱਲੂ ਸਿੰਘ ਮੰਡੀਰਾ, ਮੰਗਲ ਸਿੰਘ, ਜੀਵਨ ਸਿੰਘ, ਜਸਵੀਰ ਸਿੰਘ, ਕੁਲਦੀਪ ਸਿੰਘ, ਨਿਰਮਲ ਸਿੰਘ, ਸ਼ੋਭ ਰਾਜ, ਬੁੱਧ ਰਾਮ, ਪੱਪੂ ਰਾਮ, ਰਣਜੀਤ ਸਿੰਘ ਅਤੇ ਹੋਰ ਹਾਜ਼ਰ ਸਨ।









Leave a Reply