Chandigarh Mayor Election: ਚੰਡੀਗੜ੍ਹ ਨੂੰ ਮਿਲੇਗਾ ਨਵਾਂ ਮੇਅਰ, ਵੋਟਿੰਗ ਜਾਰੀ, AAP-BJP ਵਿਚਾਲੇ ਫਸਵਾਂ ਮੁਕਾਬਲਾ

ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਲਈ ਅੱਜ ਨਵੇਂ ਮੇਅਰ ਦੀ ਚੋਣ ਕੀਤੀ ਜਾ ਰਹੀ ਹੈ। ਬੇਸ਼ੱਕ ਚੰਡੀਗੜ੍ਹ ਵਿੱਚ MC ਪੰਜ ਸਾਲ ਵਿੱਚ ਇੱਕ ਵਾਰ ਹੀ ਚੁਣੇ ਜਾਂਦੇ ਹਨ। ਪਰ ਮੇਅਰ ਦੀ ਚੋਣ ਹਰ ਸਾਲ ਹੁੰਦੀ ਹੈ। ਮੇਅਰ ਬਣਾਉਣ ਲਈ 19 ਮੈਂਬਰਾਂ ਦਾ ਸਮਰਥਨ ਚਾਹੀਦਾ ਹੈ। ਇਸ ਵਾਰ ਮੇਅਰ ਦਾ ਅਹੁਦਾ ਮਹਿਲਾ ਲਈ ਰਾਖਵਾਂ ਹੈ। ਭਾਜਪਾ ਦੀ ਹਰਪ੍ਰੀਤ ਬਬਲਾ ਅਤੇ ਕਾਂਗਰਸ-‘ਆਪ’ ਗਠਜੋੜ ਦੀ ਕੌਂਸਲਰ ਪ੍ਰੇਮ ਲਤਾ ਵਿਚਕਾਰ ਮੁਕਾਬਲਾ ਹੈ। ਦੋਵਾਂ ਪਾਸਿਆਂ ਤੋਂ ਅਹੁਦੇ ਨੂੰ ਲੈ ਕੇ ਜੋੜ-ਤੋੜ ਦੀ ਸਿਆਸਤ ਜਾਰੀ ਹੈ। ਇਸ ਲਈ ਕਾਂਟੇ ਦੀ ਟੱਕਰ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਸੀਨੀਅਰ ਡਿਪਟੀ ਮੇਅਰ ਲਈ ਭਾਜਪਾ ਦੀ ਬਿਮਲਾ ਦੂਬੇ ਅਤੇ ਗਠਜੋੜ ਦੇ ਜਸਬੀਰ ਸਿੰਘ ਬੰਟੀ ਚੋਣ ਮੈਦਾਨ ‘ਚ ਹਨ। ਡਿਪਟੀ ਮੇਅਰ ਲਈ ਭਾਜਪਾ ਦੇ ਲਖਬੀਰ ਬਿੱਲੂ ਅਤੇ ਗਠਜੋੜ ਤੋਂ ਤਰੁਣਾ ਮਹਿਤਾ ਵਿਚਾਲੇ ਮੁਕਾਬਲਾ ਹੈ। ਸੇਵਾਮੁਕਤ ਜੱਜ ਜੈਸ਼੍ਰੀ ਠਾਕੁਰ, ਚੋਣ ਅਧਿਕਾਰੀ ਰਮਨੀਕ ਸਿੰਘ ਬੇਦੀ ਅਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਦੀ ਨਿਗਰਾਨੀ ਹੇਠ ਬੈਲਟ ਪੇਪਰ ਰਾਹੀਂ ਚੋਣ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ‘ਚ ਮੈਰਿਜ ਪੈਲੇਸ ਅਤੇ ਧਾਰਮਿਕ ਸਥਾਨਾਂ ‘ਤੇ ਲਈ ਹੁਕਮ ਜਾਰੀ

ਨਿਗਮ ਦਫ਼ਤਰ ਵਿਖੇ ਸਵੇਰੇ 11 ਵਜੇ 35 ਕੌਂਸਲਰਾਂ ਅਤੇ 1 ਐੱਮ. ਪੀ. ਦੇ ਨਾਲ ਵੋਟਿੰਗ ਪ੍ਰਕਿਰਿਆ ਹੋਵੇਗੀ। ਭਾਜਪਾ ਕੋਲ 16, ਜਦਕਿ ਗਠਜੋੜ ਕੋਲ 20 ਕੌਂਸਲਰ ਹਨ। ਭਾਜਪਾ ਨੂੰ ਬਹੁਮਤ ਲਈ 3 ਹੋਰ ਵੋਟਾਂ ਦੀ ਲੋੜ ਪਵੇਗੀ। ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਗੁਰਬਖਸ਼ ਰਾਵਤ ਸਾਬਕਾ ਪਾਰਟੀ ਦੇ ਉਮੀਦਵਾਰਾਂ ਖ਼ਿਲਾਫ਼ ਵੋਟ ਪਾਉਣਗੇ। ਪਿਛਲੀ ਵਾਰ ਚੋਣਾਂ ਵਿਚ ਗੜਬੜੀ ਕਾਰਨ ਨਿਗਮ ਚੋਣ ਦੇਸ਼-ਵਿਦੇਸ਼ ਵਿਚ ਚਰਚਾ ਦਾ ਵਿਸ਼ਾ ਬਣ ਗਈ ਸੀ। ਕਰਾਸ ਵੋਟਿੰਗ, ਇਨਵੈਲਿਡ ਵੋਟਾਂ ਦਾ ਸਾਇਆ ਚੋਣ ’ਤੇ ਮੰਡਰਾ ਰਿਹਾ ਹੈ। ਭਾਜਪਾ ਨੂੰ ਕਰਾਸ ਵੋਟਿੰਗ ਦੀ ਉਮੀਦ ਹੈ, ਜਦਕਿ ਗਠਜੋੜ ਨੂੰ ਡਰ ਹੈ ਕਿ ਕੁੱਝ ਨਾਰਾਜ਼ ਕੌਂਸਲਰ ਵੋਟਾਂ ਖ਼ਰਾਬ ਨਾ ਕਰ ਦੇਣ।

ਇਹ ਵੀ ਪੜ੍ਹੋ : ਮਹਾਕੁੰਭ ਹਾਦਸਾ: ਭਾਜੜ ਦੌਰਾਨ 30 ਲੋਕਾਂ ਦੀ ਮੌਤ, ਪ੍ਰਸ਼ਾਸਨ ਨੇ ਕੀਤੀ ਪੁਸ਼ਟੀ

‘ਆਪ’ ਦੀ ਵਾਰਡ ਨੰਬਰ-16 ਤੋਂ ਕੌਂਸਲਰ ਪੂਨਮ ਅਤੇ ਉਸ ਦੇ ਪਤੀ ਨੇ ਇੱਕ-ਦੋ ਦਿਨ ਪਹਿਲਾਂ ਤੋਂ ਹੀ ਪਾਰਟੀ ਪ੍ਰਤੀ ਬਗਾਵਤ ਦੇ ਤੇਵਰ ਅਖਤਿਆਰ ਕੀਤੇ ਹੋਏ ਸਨ, ਜਿਸ ਕਾਰਨ ਸੰਸਦ ਮੈਂਬਰ ਮਨੀਸ਼ ਤਿਵਾੜੀ ਤੇ ਹੋਰ ਸੀਨੀਅਰ ਕਾਂਗਰਸੀ ਆਗੂ ਪੂਨਮ ਦੇ ਘਰ ਗਏ। ਉਨ੍ਹਾਂ ਨੂੰ ਆਪਣੇ ਨਾਲ ਰੋਪੜ ਲੈ ਗਏ, ਜਿੱਥੇ ਪਾਰਟੀ ਦੇ ਹੋਰ ਕੌਂਸਲਰ ਡੇਰਾ ਜਮਾਏ ਬੈਠੇ ਸਨ। ਗਠਜੋੜ ਦੇ ਸਾਰੇ ਕੌਂਸਲਰ ਸ਼ਹਿਰ ਤੋਂ ਬਾਹਰ ਹਨ, ਜੋ ਸਿੱਧੇ ਚੋਣ ਮੈਦਾਨ ’ਚ ਹੀ ਪਹੁੰਣਗੇ। ਚੋਣ ਤੋਂ ਪਹਿਲਾਂ ਅਤੇ ਵਿਚਕਾਰ ਸ਼ਾਇਦ ਕਈ ਸਿਆਸੀ ਘਟਨਾਕ੍ਰਮ ਦੇਖਣ ਨੂੰ ਮਿਲ ਸਕਦੇ ਹਨ। ਕਿਸੇ ਵੀ ਤਰ੍ਹਾਂ ਦੀ ਹਿੰਸਕ ਘਟਨਾ ਨਾਲ ਨਜਿੱਠਣ ਲਈ ਨਿਗਮ ਸੁਰੱਖਿਆ ਘੇਰੇ ਵਿਚ ਰਹੇਗਾ। ਚੋਣ ਦੌਰਾਨ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਬਿਜਲੀ ਬਿੱਲਾਂ ਨਾਲ ਜੁੜੀ ਵੱਡੀ ਖ਼ਬਰ, ਬਿਜਲੀ ਮਹਿਕਮੇ ਨੇ ਲਿਆ ਵੱਡਾ ਫੈਸਲਾ

ਸਿਆਸੀ ਪਾਰਟੀਆਂ ਦੀ ਸਾਖ ਦਾਅ ’ਤੇ ਲੱਗੀ ਹੋਈ ਹੈ। ਭਾਜਪਾ ਨਿਗਮ ’ਚ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ, ਜਦਕਿ ਗਠਜੋੜ ਦੀ ਭਾਈਵਾਲ ‘ਆਪ’ ਆਪਣਾ ਲਗਾਤਾਰ ਦੂਜੀ ਵਾਰ ਮੇਅਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰੇਗੀ। ਇਸ ਦੇ ਲਈ ਉਸਦੇ ਕੌਂਸਲਰਾਂ ਅਤੇ ਕਾਂਗਰਸ ਦਾ ਸਹਿਯੋਗ ਅਹਿਮ ਹੋਵੇਗਾ। ਇਸੇ ਤਰ੍ਹਾਂ ਕਾਂਗਰਸ ਕੋਲ 10 ਸਾਲਾਂ ਬਾਅਦ ਕਿਸੇ ਅਹੁਦੇ ’ਤੇ ਜਿੱਤ ਹਾਸਲ ਕਰਕੇ ਖਾਤਾ ਖੋਲ੍ਹਣ ਦਾ ਮੌਕਾ ਹੋਵੇਗਾ। ਚੋਣਾਂ ਦੌਰਾਨ ਨਗਰ ਨਿਗਮ ਭਵਨ ਦੀ 6ਵੀਂ ਮੰਜ਼ਿਲ ’ਤੇ ਵਿਜ਼ਿਟਰ ਅਤੇ ਮੀਡੀਆ ਦੇ ਦਾਖ਼ਲੇ ਦੀ ਇਜਾਜ਼ਤ ਨਹੀਂ ਹੋਵੇਗੀ। ਕੋਈ ਕੌਂਸਲਰ ਮੋਬਾਇਲ, ਪੈਨ ਜਾਂ ਕੋਈ ਹੋਰ ਗੈਜੇਟ ਲੈ ਕੇ ਜਾਂਦਾ ਫੜ੍ਹਿਆ ਗਿਆ ਤਾਂ ਵੋਟ ਅਯੋਗ ਮੰਨੀ ਜਾਵੇਗੀ।

Leave a Reply

Your email address will not be published. Required fields are marked *