,

February Holiday list: ਫਰਵਰੀ ਮਹੀਨੇ ਛੁੱਟੀਆਂ ਦੀ ਭਰਮਾਰ, ਇਹ ਰਹੀ ਪੂਰੀ List

February Holiday list : ਫਰਵਰੀ ਮਹੀਨਾ ਕੱਲ ਤੋਂ ਸ਼ੁਰੂ ਹੋਣ ਵਾਲਾ ਹੈ। ਅਜਿਹੇ ਵਿੱਚ ਇਸ ਮਹੀਨੇ ਵਿੱਚ ਆਉਣ ਵਾਲੀਆਂ ਛੁੱਟੀਆਂ ਬਾਰੇ ਪਹਿਲਾਂ ਤੋਂ ਜਾਣਨਾ ਜ਼ਰੂਰੀ ਹੈ, ਖ਼ਾਸ ਕਰਕੇ ਜੇ ਤੁਹਾਡਾ ਬੈਂਕਿੰਗ ਨਾਲ ਜੁੜਿਆ ਕੋਈ ਕੰਮ ਹੈ। RBI ਨੇ ਫਰਵਰੀ ਵਿਚ ਆਉਣ ਵਾਲੀਆਂ ਬੈਂਕ ਛੁੱਟੀਆਂ ਦੀ ਪੂਰੀ ਸੂਚੀ ਜਾਰੀ ਕੀਤੀ ਹੈ। ਬੈਂਕ ਇਸ ਮਹੀਨੇ ਕੁੱਲ 14 ਦਿਨ ਬੰਦ ਰਹਿਣਗੇ, ਜਿਸ ਵਿੱਚ ਹਫ਼ਤਾਵਾਰੀ ਛੁੱਟੀਆਂ (ਸ਼ਨੀਵਾਰ ਅਤੇ ਐਤਵਾਰ) ਅਤੇ ਕੁਝ ਖੇਤਰੀ ਤਿਉਹਾਰਾਂ ਕਾਰਨ ਬੈਂਕ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਇਨ੍ਹਾਂ ਛੁੱਟੀਆਂ ਦੌਰਾਨ ਕੁਝ ਰਾਸ਼ਟਰੀ ਛੁੱਟੀਆਂ ਹੋਣਗੀਆਂ, ਜਦਕਿ ਵੱਖ-ਵੱਖ ਤਿਉਹਾਰਾਂ ਕਾਰਨ ਕੁਝ ਰਾਜਾਂ ਵਿੱਚ ਬੈਂਕਿੰਗ ਸੇਵਾਵਾਂ ਬੰਦ ਰਹਿਣਗੀਆਂ।

ਫਰਵਰੀ 2025 ਵਿਚ ਬੈਂਕ ਛੁੱਟੀਆਂ ਦੀ ਸੂਚੀ
2 ਫਰਵਰੀ : ਐਤਵਾਰ ਕਾਰਨ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ।
3 ਫਰਵਰੀ: ਸਰਸਵਤੀ ਪੂਜਾ ਦੇ ਮੌਕੇ ‘ਤੇ ਅਗਰਤਲਾ ‘ਚ ਬੈਂਕ ਬੰਦ ਰਹਿਣਗੇ।
8 ਫਰਵਰੀ : ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਪੂਰੇ ਦੇਸ਼ ‘ਚ ਬੈਂਕਾਂ ‘ਚ ਛੁੱਟੀ ਰਹੇਗੀ।
9 ਫਰਵਰੀ: ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
11 ਫਰਵਰੀ: ਥਾਈ ਪੋਸਮ ਕਾਰਨ ਚੇਨਈ ਵਿੱਚ ਬੈਂਕ ਬੰਦ ਰਹਿਣਗੇ।
12 ਫਰਵਰੀ: ਗੁਰੂ ਰਵਿਦਾਸ ਜਯੰਤੀ ਮੌਕੇ ਕਈ ਸੂਬਿਆਂ ਵਿੱਚ ਬੈਂਕ ਬੰਦ ਰਹਿਣਗੇ।
15 ਫਰਵਰੀ: ਲੁਈ-ਨਗਈ-ਨੀ ਕਾਰਨ ਇੰਫਾਲ ਵਿੱਚ ਬੈਂਕ ਬੰਦ ਰਹਿਣਗੇ।
16 ਫਰਵਰੀ: ਦੇਸ਼ ਭਰ ਦੇ ਬੈਂਕ ਐਤਵਾਰ ਕਾਰਨ ਬੰਦ ਰਹਿਣਗੇ।
19 ਫਰਵਰੀ: ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ ਕਾਰਨ ਬੇਲਾਪੁਰ, ਮੁੰਬਈ ਅਤੇ ਨਾਗਪੁਰ ਵਿੱਚ ਬੈਂਕ ਬੰਦ ਰਹਿਣਗੇ।
20 ਫਰਵਰੀ: ਰਾਜ ਦਿਵਸ ਦੇ ਕਾਰਨ ਆਈਜ਼ੌਲ ਅਤੇ ਈਟਾਨਗਰ ਵਿੱਚ ਬੈਂਕ ਬੰਦ ਰਹਿਣਗੇ।
22 ਫਰਵਰੀ: ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ।
23 ਫਰਵਰੀ: ਐਤਵਾਰ ਕਾਰਨ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ।
26 ਫਰਵਰੀ : ਮਹਾਸ਼ਿਵਰਾਤਰੀ ਕਾਰਨ ਦੇਸ਼ ਭਰ ਦੇ ਜ਼ਿਆਦਾਤਰ ਬੈਂਕ ਬੰਦ ਰਹਿਣਗੇ।
28 ਫਰਵਰੀ: ਲੋਸਰ ਦੇ ਮੌਕੇ ‘ਤੇ ਗੰਗਟੋਕ ‘ਚ ਬੈਂਕ ਬੰਦ ਰਹਿਣਗੇ।
ਬੈਂਕਿੰਗ ਨਾਲ ਜੁੜਿਆ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਨ੍ਹਾਂ ਛੁੱਟੀਆਂ ਬਾਰੇ ਜਾਣਕਾਰੀ ਲਓ, ਤਾਂ ਜੋ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਨ੍ਹਾਂ ਦਿਨਾਂ ‘ਚ ਬੈਂਕਾਂ ਦੀਆਂ ਸ਼ਾਖਾਵਾਂ ਬੰਦ ਰਹਿਣ ਦੇ ਬਾਵਜੂਦ ਗਾਹਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਔਨਲਾਈਨ ਬੈਂਕਿੰਗ ਸੇਵਾਵਾਂ ਦੀ ਮਦਦ ਨਾਲ ਤੁਸੀਂ ਘਰ ਬੈਠੇ ਆਪਣੇ ਬਹੁਤ ਸਾਰੇ ਬੈਂਕਿੰਗ ਕੰਮਾਂ ਨੂੰ ਆਸਾਨੀ ਨਾਲ ਪੂਰਾ ਕਰ ਸਕਦੇ ਹੋ। ਅੱਜ ਕੱਲ੍ਹ ਜ਼ਿਆਦਾਤਰ ਬੈਂਕਿੰਗ ਸੇਵਾਵਾਂ ਡਿਜੀਟਲ ਮਾਧਿਅਮ ਰਾਹੀਂ ਉਪਲਬਧ ਹਨ, ਜਿਸ ਕਾਰਨ ਛੁੱਟੀਆਂ ਦੌਰਾਨ ਵੀ ਲੈਣ-ਦੇਣ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ।

 

Leave a Reply

Your email address will not be published. Required fields are marked *