ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਲਗਾਤਾਰ ਅੱਠਵਾਂ ਬਜਟ ਪੇਸ਼ ਕਰਨਗੇ। ਉਹ ਸਵੇਰੇ 8:45 ‘ਤੇ ਆਪਣੀ ਰਿਹਾਇਸ਼ ਤੋਂ ਵਿੱਤ ਮੰਤਰਾਲੇ ਪਹੁੰਚੀ। ਅੱਧਾ ਘੰਟਾ ਮੰਤਰਾਲੇ ਵਿੱਚ ਰੁਕਣ ਤੋਂ ਬਾਅਦ ਉਹ ਰਾਸ਼ਟਰਪਤੀ ਭਵਨ ਚਲੇ ਗਏ। ਉੱਥੇ ਬਜਟ ਦੀ ਇੱਕ ਕਾਪੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੌਂਪੀ ਗਈ। ਅੱਜ ਬਜਟ ਪੇਸ਼ ਕਰਨ ਤੋਂ ਪਹਿਲਾਂ ਸੰਸਦ ਭਵਨ ਵਿੱਚ ਸਵੇਰੇ 10.25 ਵਜੇ ਕੈਬਨਿਟ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਬਜਟ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਇਸ ਦੌਰਾਨ ਬਜਟ ਦੀ ਕਾਪੀ ਸੰਸਦ ਭਵਨ ਪਹੁੰਚ ਗਈ ਹੈ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਰਾਸ਼ਟਰਪਤੀ ਭਵਨ ਪਹੁੰਚ ਚੁੱਕੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਬਜਟ ਦੀ ਪ੍ਰਵਾਨਗੀ ਲੈਣ ਤੋਂ ਬਾਅਦ ਮੀਟਿੰਗ ਲਈ ਸੰਸਦ ਭਵਨ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ‘ਚ ਭੇਂਟ ਕੀਤੀ ਗਈ ਵਿਸ਼ੇਸ਼ ਗੋਲਡਨ ਕਿਸ਼ਤੀ, 18 ਮਹੀਨਿਆਂ ‘ਚ ਹੋਈ ਤਿਆਰ
ਬਜਟ ਪੇਸ਼ ਕਰਨ ਤੋਂ ਪਹਿਲਾਂ ਸਵੇਰੇ 10:25 ਵਜੇ ਸੰਸਦ ਭਵਨ ਵਿੱਚ ਕੈਬਨਿਟ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਬਜਟ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਜਿਹੜੀ ਸਾੜੀ ਪਹਿਨੀ, ਉਹ ਪਦਮਸ਼੍ਰੀ ਦੁਲਾਰੀ ਦੇਵੀ (2021) ਨੇ ਉਨ੍ਹਾਂ ਨੂੰ ਤੋਹਫੇ ਵਜੋਂ ਦਿੱਤੀ ਸੀ। ਦੁਲਾਰੀ ਦੇਵੀ ਨੇ ਵਿੱਤ ਮੰਤਰੀ ਨੂੰ ਬਜਟ ਵਾਲੇ ਦਿਨ ਇਹ ਸਾੜੀ ਪਹਿਨਣ ਦੀ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਸਵੇਰੇ 11 ਵਜੇ ਸੰਸਦ ‘ਚ ਵਿੱਤ ਮੰਤਰੀ ਦਾ ਭਾਸ਼ਣ ਸ਼ੁਰੂ ਹੋਵੇਗਾ। ਇਹ ਬਜਟ ਭਾਰਤ ਸਰਕਾਰ ਦੇ ਵਿੱਤੀ ਸਾਲ 2025-26 ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਦਾ ਬਜਟ ਸੈਸ਼ਨ ਕੱਲ੍ਹ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਸ ਵਾਰ ਸਭ ਦੀਆਂ ਨਜ਼ਰਾਂ ਬਜਟ ‘ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਇਹ ਆਰਥਿਕ ਸਥਿਤੀ ਅਤੇ ਸਰਕਾਰ ਦੀਆਂ ਆਉਣ ਵਾਲੀਆਂ ਨੀਤੀਆਂ ਦੇ ਸੰਕੇਤ ਦੇਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ‘ਚ ਮੈਰਿਜ ਪੈਲੇਸ ਅਤੇ ਧਾਰਮਿਕ ਸਥਾਨਾਂ ‘ਤੇ ਲਈ ਹੁਕਮ ਜਾਰੀ
ਇਹ ਬਜਟ ਖ਼ਾਸ ਹੋਣ ਜਾ ਰਿਹਾ ਹੈ ਕਿਉਂਕਿ ਇਹ ਉਨ੍ਹਾਂ ਦਾ ਲਗਾਤਾਰ ਅੱਠਵਾਂ ਬਜਟ ਹੋਵੇਗਾ, ਜਿਸ ਕਾਰਨ ਉਹ ਇਤਿਹਾਸ ਰਚਣ ਵੱਲ ਵਧ ਰਹੀ ਹੈ। ਮੱਧ ਵਰਗ ਅਤੇ ਵਪਾਰ ਜਗਤ ਨੂੰ ਬਜਟ 2025-26 ਤੋਂ ਬਹੁਤ ਸਾਰੀਆਂ ਉਮੀਦਾਂ ਹਨ, ਖਾਸ ਤੌਰ ‘ਤੇ ਟੈਕਸ ਛੋਟਾਂ, ਮਹਿੰਗਾਈ ‘ਤੇ ਰਾਹਤ ਅਤੇ ਵਿਕਾਸ ਯੋਜਨਾਵਾਂ ਬਾਰੇ।
ਇਸ ਵਾਰ ਬਜਟ 50 ਲੱਖ ਕਰੋੜ ਰੁਪਏ ਤੋਂ ਵੱਧ ਹੋ ਸਕਦਾ ਹੈ, ਜੋ ਸਰਕਾਰ ਦੇ ਸਾਹਮਣੇ ਵੱਡੀ ਚੁਣੌਤੀ ਹੈ। ਸਰਕਾਰ ਨੂੰ ਵਿੱਤੀ ਘਾਟੇ ਨੂੰ ਕੰਟਰੋਲ ‘ਚ ਰੱਖਦੇ ਹੋਏ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਸਹੀ ਦਿਸ਼ਾ ‘ਚ ਨਿਵੇਸ਼ ਕਰਨਾ ਹੋਵੇਗਾ।







Leave a Reply