New Rules Change from 1 Feb 2025 : ਜਨਵਰੀ ਮਹੀਨਾ ਖ਼ਤਮ ਹੋ ਗਿਆ ਹੈ ਅਤੇ ਫਰਵਰੀ ਸ਼ੁਰੂ ਹੋ ਗਿਆ ਹੈ। ਅੱਜ ਯਾਨੀ 1 ਫਰਵਰੀ, 2025 ਨੂੰ ਦੇਸ਼ ਦਾ ਆਮ ਬਜਟ ਆਉਣ ਵਾਲਾ ਹੈ। ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ ਪੇਸ਼ ਕਰਨਗੇ। ਫਰਵਰੀ ਦੀ ਸ਼ੁਰੂਆਤ ਤੋਂ ਕਈ ਅਜਿਹੇ ਨਿਯਮ ਬਦਲ ਜਾਣਗੇ। ਇਨ੍ਹਾਂ ਨਿਯਮਾਂ ਵਿੱਚ ਬੈਂਕਿੰਗ ਤੋਂ ਲੈ ਕੇ UPI ਲੈਣ-ਦੇਣ ਤੱਕ ਦੇ ਨਿਯਮ ਸ਼ਾਮਲ ਹਨ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਕਿ 1 ਫਰਵਰੀ ਤੋਂ ਕਿਹੜੇ ਨਿਯਮ ਬਦਲਣ ਜਾ ਰਹੇ ਹਨ, ਜੋ ਆਮ ਆਦਮੀ ਦੇ ਜੀਵਨ ਨੂੰ ਪ੍ਰਭਾਵਤ ਕਰਨਗੇ।
ਇਹ ਵੀ ਪੜ੍ਹੋ : ਮਹਿੰਗਾਈ ਦਾ ਇੱਕ ਹੋਰ ਝਟਕਾ, 7 ਰੁਪਏ ਮਹਿੰਗਾ ਹੋਇਆ ਡੀਜ਼ਲ
ATM ਤੋਂ ਨਕਦੀ ਕਢਵਾਉਣ ‘ਤੇ ਲੱਗਣਗੇ ਜ਼ਿਆਦਾ ਪੈਸੇ
1 ਫਰਵਰੀ, 2025 ਤੋਂ ਏ.ਟੀ.ਐੱਮ. ਤੋਂ ਨਕਦੀ ਕਢਵਾਉਣ ਦੇ ਖ਼ਰਚੇ ਬਦਲ ਸਕਦੇ ਹਨ ਅਤੇ ਵਧ ਸਕਦੇ ਹਨ। ਹੁਣ, ਨਿਯਮ ਦੇ ਅਨੁਸਾਰ, ਹਰ ਮਹੀਨੇ ਸਿਰਫ਼ 3 ਵਾਰ ਹੀ ਏ.ਟੀ.ਐੱਮ. ਤੋਂ ਪੈਸੇ ਮੁਫ਼ਤ ਕਢਵਾਏ ਜਾ ਸਕਦੇ ਹਨ। ਇਸ ਤੋਂ ਬਾਅਦ, ਹਰ ਲੈਣ-ਦੇਣ ‘ਤੇ 25 ਰੁਪਏ ਦੀ ਫੀਸ ਲਈ ਜਾਵੇਗੀ, ਜਦੋਂ ਕਿ ਪਹਿਲਾਂ ਇਹ ਫੀਸ 20 ਰੁਪਏ ਸੀ। ਜੇਕਰ ਤੁਸੀਂ ਆਪਣੇ ਬੈਂਕ ਦੇ ਏ.ਟੀ.ਐੱਮ. ਤੋਂ ਇਲਾਵਾ ਕਿਸੇ ਹੋਰ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਉਂਦੇ ਹੋ ਤਾਂ ਤੁਹਾਨੂੰ ਇਸਦੇ ਲਈ 30 ਰੁਪਏ ਦੀ ਫੀਸ ਦੇਣੀ ਪਵੇਗੀ। ਇਸ ਤੋਂ ਇਲਾਵਾ, ਇੱਕ ਦਿਨ ਵਿੱਚ ਵੱਧ ਤੋਂ ਵੱਧ ਨਕਦੀ ਕਢਵਾਉਣ ਦੀ ਇਜਾਜ਼ਤ 50,000 ਰੁਪਏ ਹੈ।
ਇਹ ਵੀ ਪੜ੍ਹੋ : Budget 2025 LIVE : ਕੈਬਨਿਟ ਦੀ ਮਹੱਤਵਪੂਰਨ ਬੈਠਕ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਭਵਨ ਪਹੁੰਚੀ
UPI ਲੈਣ-ਦੇਣ ਵਿੱਚ ਬਦਲਾਅ
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਦੇ ਨਵੇਂ ਨਿਯਮਾਂ ਅਨੁਸਾਰ, 1 ਫਰਵਰੀ ਤੋਂ ਸਪੈਸ਼ਲ ਅੱਖਰਾਂ ਨਾਲ ਬਣੀ ਆਈਡੀ ਨਾਲ ਲੈਣ-ਦੇਣ ਸਵੀਕਾਰ ਨਹੀਂ ਕੀਤੇ ਜਾਣਗੇ । ਉਪਭੋਗਤਾ ਆਪਣੇ ਖਾਤੇ ਨੂੰ ਸਿਰਫ਼ ਅੱਖਰ ਅੰਕੀ ਅੱਖਰਾਂ ਦੇ ਜ਼ਰੀਏ ਬਣੀ ਆਈਡੀ ਰਾਹੀਂ ਹੀ ਲੈਣ-ਦੇਣ ਐਕਸੇਪਟ ਕਰ ਸਕਦੇ ਹਨ। ਇਸ ਦੇ ਨਾਲ ਹੀ, ਜੋ ਲੋਕ ਇਸਦਾ ਪਾਲਣ ਨਹੀਂ ਕਰਨਗੇ, ਉਨ੍ਹਾਂ ਦੀ ਆਈਡੀ ਬਲਾਕ ਕਰ ਦਿੱਤੀ ਜਾਵੇਗੀ। ਨਵੇਂ ਨਿਯਮਾਂ ਦੇ ਅਨੁਸਾਰ, ਸਪੈਸ਼ਲ ਅੱਖਰ ਵਾਲੇ UPI ID ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : Budget 2025 LIVE : ਕੈਬਨਿਟ ਦੀ ਮਹੱਤਵਪੂਰਨ ਬੈਠਕ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਭਵਨ ਪਹੁੰਚੀ
ਹਾਲ ਹੀ ਦੇ ਸਾਲਾਂ ਵਿੱਚ, ਯੂਨੀਫਾਈਡ ਪੇਮੈਂਟਸ ਇੰਟਰਫੇਸ ਜਾਂ UPI ਨੇ ਵੱਡੇ ਪੈਮਾਨੇ ਤੇ ਕੈਸ਼ ਦੀ ਜਗ੍ਹਾ ਲੈ ਲਈ ਹੈ, ਜੋ ਇੱਕ ਪ੍ਰਮੁੱਖ ਲੈਣ-ਦੇਣ ਦੇ ਮਾਧਿਅਮ ਵਜੋਂ ਉਭਰਿਆ ਹੈ। ਲੋਕ ਇਸਨੂੰ ਕਰਿਆਨੇ ਦੀ ਖਰੀਦਦਾਰੀ ਤੋਂ ਲੈ ਕੇ ਰੇਲਵੇ ਟਿਕਟਾਂ ਤੱਕ ਛੋਟੇ ਅਤੇ ਵੱਡੇ ਦੋਵਾਂ ਤਰ੍ਹਾਂ ਦੇ ਲੈਣ-ਦੇਣ ਲਈ ਵਰਤਦੇ ਹਨ,
ਵਿਆਜ ਦਰ ਵਿੱਚ ਬਦਲਾਅ
ਸਟੇਟ ਬੈਂਕ ਆਫ਼ ਇੰਡੀਆ, ਪੰਜਾਬ ਨੈਸ਼ਨਲ ਬੈਂਕ ਅਤੇ ਹੋਰ ਬੈਂਕ ਹੁਣ ਬਚਤ ਖਾਤਿਆਂ ‘ਤੇ ਜ਼ਿਆਦਾ ਵਿਆਜ ਮਿਲਣ ਦੀ ਸੰਭਾਵਨਾ ਹੈ 1 ਫਰਵਰੀ ਤੋਂ ਬਚਤ ਖਾਤੇ ‘ਤੇ ਵਿਆਜ ਦਰ 3 ਪ੍ਰਤੀਸ਼ਤ ਤੋਂ ਵਧਾ ਕੇ 3.5 ਪ੍ਰਤੀਸ਼ਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਸੀਨੀਅਰ ਨਾਗਰਿਕਾਂ ਨੂੰ ਬਚਤ ਖਾਤੇ ‘ਤੇ 0.5 ਪ੍ਰਤੀਸ਼ਤ ਵਾਧੂ ਵਿਆਜ ਮਿਲੇਗਾ।
ਇਹ ਵੀ ਪੜ੍ਹੋ : ਕਿੰਨਰ ਅਖਾੜੇ ਦੀ ਵੱਡੀ ਕਾਰਵਾਈ, ਮਮਤਾ ਕੁਲਕਰਨੀ-ਲਕਸ਼ਮੀ ਨਾਰਾਇਣ ਦੀ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਕੀਤੀ ਛੁੱਟੀ
ਘੱਟੋ-ਘੱਟ ਬੈਲੇਂਸ ਵਿੱਚ ਬਦਲਾਅ
ਘੱਟੋ-ਘੱਟ ਬੈਲੇਂਸ ਦੀ ਸੀਮਾ ਵਿੱਚ 1 ਫਰਵਰੀ ਤੋਂ ਬਲਦਾ ਕੀਤਾ ਜਾਵੇਗਾ। ਇਸ ਅਧੀਨ ਹੁਣ ਖਾਤਾ ਧਾਰਕਾਂ ਨੂੰ ਆਪਣੇ ਬਚਤ ਖਾਤੇ ਵਿੱਚ ਵੱਧ ਤੋਂ ਵੱਧ ਘੱਟੋ-ਘੱਟ ਬਕਾਇਆ ਰੱਖਣਾ ਹੋਵੇਗਾ। ਪਹਿਲਾਂ ਸਟੇਟ ਬੈਂਕ ਆਫ਼ ਇੰਡੀਆ ਦੇ ਖ਼ਾਤਾ ਧਾਰਕਾਂ ਨੂੰ ਘੱਟੋ-ਘੱਟ 3000 ਰੁਪਏ ਦਾ ਬਕਾਇਆ ਰੱਖਣਾ ਜ਼ਰੂਰੀ ਸੀ ਪਰ ਹੁਣ ਇਸਨੂੰ ਵਧਾ ਕੇ 5000 ਰੁਪਏ ਕੀਤਾ ਜਾਵੇਗਾ। ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਲਈ ਘੱਟੋ-ਘੱਟ ਬਕਾਇਆ ਵੀ 1000 ਰੁਪਏ ਤੋਂ ਵਧਾ ਕੇ 3500 ਰੁਪਏ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਕੇਨਰਾ ਬੈਂਕ ਵਿੱਚ ਘੱਟੋ-ਘੱਟ ਬਕਾਇਆ ਸੀਮਾ 1000 ਰੁਪਏ ਤੋਂ ਵਧਾ ਕੇ 2500 ਰੁਪਏ ਕਰ ਕੀਤਾ ਜਾਵੇਗਾ।







Leave a Reply