,

ਬਜਟ 2025: ਬਜ਼ੁਰਗਾਂ ਲਈ ਵੱਡਾ ਤੋਹਫ਼ਾ, FD ‘ਤੇ ਦੁੱਗਣੀ ਛੋਟ ਅਤੇ ਹੋਰ ਵੱਡੇ ਐਲਾਨ

Budget 2025 : ਮੋਦੀ ਸਰਕਾਰ ਨੇ ਬਜਟ ‘ਚ ਦੇਸ਼ ਦੇ ਬਜ਼ੁਰਗਾਂ ਨੂੰ ਵੀ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੂੰ ਨਾ ਸਿਰਫ਼ ਟੈਕਸ ਛੋਟ ਦਿੱਤੀ ਗਈ ਹੈ, ਸਗੋਂ ਬੱਚਤ ਉਤੇ ਵੀ ਰਾਹਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਲਈ ਆਮਦਨ ਟੈਕਸ ਨਿਯਮਾਂ ਦੀ ਪਾਲਣਾ ਕਰਨਾ ਵੀ ਆਸਾਨ ਹੋ ਗਿਆ ਹੈ। ਸਰਕਾਰ ਜਾਣਦੀ ਹੈ ਕਿ ਦੇਸ਼ ਵਿੱਚ ਜ਼ਿਆਦਾਤਰ ਬਜ਼ੁਰਗ ਐੱਫ.ਡੀ. ਵਿੱਚ ਪੈਸਾ ਨਿਵੇਸ਼ ਕਰਦੇ ਹਨ, ਜਿਸ ਨੂੰ ਸਭ ਤੋਂ ਸੁਰੱਖਿਅਤ ਨਿਵੇਸ਼ ਯੋਜਨਾ ਮੰਨਿਆ ਜਾਂਦਾ ਹੈ। ਇਸ ਨੂੰ ਧਿਆਨ ‘ਚ ਰੱਖਦੇ ਹੋਏ FD ਉਤੇ ਟੈਕਸ ਛੋਟ ਦਾ ਦਾਇਰਾ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਨਕਮ ਟੈਕਸ ਰਿਟਰਨ ਭਰਨ ਲਈ ਵੀ ਵੱਡੀ ਛੋਟ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਡਿਲੀਵਰੀ ਬੋਏਜ਼ ਅਤੇ ਸ਼ਹਿਰੀ ਮਜ਼ਦੂਰਾਂ ਲਈ ਵੱਡੀ ਖ਼ੁਸ਼ਖਬਰੀ, ਨਵੀਂ ਹੈਲਥ ਸਕੀਮ ਦਾ ਐਲਾਨ

ਅੱਜ ਸੰਸਦ ਵਿੱਚ ਬਜਟ 2025 ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੀਨੀਅਰ ਨਾਗਰਿਕਾਂ ਲਈ ਕਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਐਲਾਨ ਕੀਤਾ ਕਿ ਸੀਨੀਅਰ ਨਾਗਰਿਕਾਂ ਲਈ ਵਿਆਜ ਤੋਂ ਹੋਣ ਵਾਲੀ ਆਮਦਨ ‘ਤੇ ਟੀਡੀਐਸ ਛੋਟ ਦੁੱਗਣੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਆਈ.ਟੀ.ਆਰ., ਐੱਨ.ਐੱਸ.ਐੱਸ. ਖਾਤੇ ਅਤੇ ਟੈਕਸ ਪਾਲਣਾ ਨੂੰ ਭਰਨ ਦਾ ਬੋਝ ਵੀ ਘੱਟ

ਇਹ ਵੀ ਪੜ੍ਹੋ : ਮਹਿੰਗਾਈ ਦਾ ਇੱਕ ਹੋਰ ਝਟਕਾ, 7 ਰੁਪਏ ਮਹਿੰਗਾ ਹੋਇਆ ਡੀਜ਼ਲ

FD ਉਤੇ ਕਿੰਨੀ ਛੋਟ
ਦੇਸ਼ ਵਿਚ ਜ਼ਿਆਦਾਤਰ ਬਜ਼ੁਰਗ ਆਪਣੇ ਪੈਸੇ ਨੂੰ ਸੁਰੱਖਿਅਤ ਰੱਖਣ ਲਈ FD ਵਿਚ ਨਿਵੇਸ਼ ਕਰਦੇ ਹਨ। ਹੁਣ ਤੱਕ ਬਜ਼ੁਰਗਾਂ ਨੂੰ FD ਤੋਂ ਵਿਆਜ ਆਮਦਨ ‘ਤੇ 50 ਹਜ਼ਾਰ ਰੁਪਏ ਤੱਕ ਦੀ TDS ਕਟੌਤੀ ਦਿੱਤੀ ਜਾਂਦੀ ਹੈ। ਇਸ ਦਾ ਮਤਲਬ ਹੈ ਕਿ 50 ਹਜ਼ਾਰ ਰੁਪਏ ਤੱਕ ਦੀ FD ‘ਤੇ ਮਿਲਣ ਵਾਲਾ ਵਿਆਜ ਟੈਕਸ ਦੇ ਦਾਇਰੇ ਤੋਂ ਬਾਹਰ ਰਹਿੰਦਾ ਹੈ ਪਰ ਹੁਣ ਇਹ ਸੀਮਾ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ FD ‘ਤੇ 1 ਲੱਖ ਰੁਪਏ ਤੱਕ ਦਾ ਵਿਆਜ ਟੈਕਸ ਦੇ ਦਾਇਰੇ ਤੋਂ ਬਾਹਰ ਹੋਵੇਗਾ।

ਇਹ ਵੀ ਪੜ੍ਹੋ : Budget 2025 Live: ਬਜਟ ਵਿੱਚ ਕਰੋੜਾਂ ਕਿਸਾਨਾਂ ਲਈ ਵੱਡਾ ਐਲਾਨ

ITR ਭਰਨ ਵਿੱਚ ਵੀ ਛੋਟ

ਬਜ਼ੁਰਗਾਂ ਨੂੰ ਵੀ ਇਨਕਮ ਟੈਕਸ ਰਿਟਰਨ ਭਰਨ ਵਿੱਚ ਛੋਟ ਦਿੱਤੀ ਗਈ ਹੈ। ਹੁਣ ਤੱਕ ਸਾਲਾਨਾ 5 ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲੇ ਬਜ਼ੁਰਗਾਂ ਨੂੰ ਇਨਕਮ ਟੈਕਸ ਰਿਟਰਨ ਭਰਨ ਦੀ ਪਰੇਸ਼ਾਨੀ ਤੋਂ ਛੋਟ ਦਿੱਤੀ ਗਈ ਸੀ। ਹੁਣ ਇਹ ਸੀਮਾ ਦੁੱਗਣੀ ਕਰਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ 10 ਲੱਖ ਰੁਪਏ ਸਾਲਾਨਾ ਤੱਕ ਕਮਾਉਣ ਵਾਲੇ ਬਜ਼ੁਰਗਾਂ ਨੂੰ ITR ਫਾਈਲ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਬਜਟ ਤੋਂ ਪਹਿਲਾਂ ਵੱਡਾ ਫੈਸਲਾ! ਅੱਜ ਤੋਂ ਬਦਲ ਗਏ ਇਹ ਨਿਯਮ, ਬੈਂਕ ਖਾਤਾ ਧਾਰਕ ਵੀ ਧਿਆਨ ਦੇਣ…

NSS ਖਾਤੇ ਉਤੇ ਵੀ ਰਾਹਤ
ਸਰਕਾਰ ਨੇ ਉਨ੍ਹਾਂ ਸੀਨੀਅਰ ਅਤੇ ਸੁਪਰ ਸੀਨੀਅਰ ਨਾਗਰਿਕਾਂ ਨੂੰ ਵੀ ਰਾਹਤ ਦਿੱਤੀ ਹੈ, ਜਿਨ੍ਹਾਂ ਕੋਲ ਰਾਸ਼ਟਰੀ ਬਚਤ ਯੋਜਨਾ (ਐੱਨ. ਐੱਸ. ਐੱਸ.) ਦੇ ਪੁਰਾਣੇ ਖਾਤੇ ਹਨ। ਉਨ੍ਹਾਂ ਖਾਤਿਆਂ ਤੋਂ 29 ਅਗਸਤ, 2024 ਤੋਂ ਬਾਅਦ ਕੀਤੀ ਗਈ ਨਿਕਾਸੀ ਨੂੰ ਵੀ ਟੈਕਸ ਮੁਕਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ NPS ਖਾਤਿਆਂ ਲਈ ਟੈਕਸ ਲਾਭਾਂ ਦਾ ਵੀ ਐਲਾਨ ਕੀਤਾ ਹੈ। ਹੁਣ NPS ਵਾਤਸਲਿਆ ਖਾਤਿਆਂ ਨੂੰ ਵੀ ਆਮ NPS ਖਾਤਿਆਂ ਵਾਂਗ ਹੀ ਟੈਕਸ ਲਾਭ ਮਿਲੇਗਾ। ਇਹ ਸਮੁੱਚੀ ਸੀਮਾ ਦੇ ਅੰਦਰ ਰਹੇਗਾ। ਬਜਟ 2025-26 ‘ਚ ਸਰਕਾਰ ਦੇ ਇਨ੍ਹਾਂ ਫੈਸਲਿਆਂ ਤੋਂ ਸੀਨੀਅਰ ਨਾਗਰਿਕਾਂ ਅਤੇ ਟੈਕਸਦਾਤਾਵਾਂ ਨੂੰ ਕਾਫੀ ਰਾਹਤ ਮਿਲਣ ਦੀ ਉਮੀਦ ਹੈ।

 

Leave a Reply

Your email address will not be published. Required fields are marked *