ਬਾਘਾ ਪੁਰਾਣਾ (ਅੰਕੁਸ਼) : ਦਿੱਲੀ ਵਿਧਾਨ ਸਭਾ ਚੋਣਾ ਵਿਚ ਭਾਰਤੀ ਜਨਤਾ ਪਾਰਟੀ ਦੀ ਹੋਈ ਜਿੱਤ ਤੋਂ ਬਾਅਦ ਬੀ.ਜੇ.ਪੀ ਵਰਕਰਾਂ ‘ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਭੰਗੜੇ ਪਾ ਕੇ ਜਸ਼ਨ ਮਨਾਏ ਜਾ ਰਹੇ ਹਨ, ਜਿਸ ਦੇ ਅਧੀਨ ਦਿੱਲੀ ‘ਚ ਭਾਜਪਾ ਦੀ ਹੋਈ ਸ਼ਾਨਦਾਰ ਜਿੱਤ ’ਤੇ ਭਾਜਪਾ ਮੰਡਲ ਪ੍ਰਧਾਨ ਦੀਪਕ ਤਲਵਾੜ ਦੀ ਅਗਵਾਈ ਵਿਚ ਭਾਜਪਾਈਆਂ ਨੇ ਜਿੱਥੇ ਪਟਾਖੇ ਚਲਾ ਕੇ ਜਸ਼ਨ ਮਨਾਏ, ਉਥੇ ਹੀ ਢੋਲ ਧਮੱਕੇ ’ਤੇ ਭੰਗੜੇ ਵੀ ਪਾਏ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੀਪਕ ਤਲਵਾੜ ਨੇ ਕਿਹਾ ਕਿ ਹੁਣ ਜਿਸ ਤਰ੍ਹਾਂ ਦਿੱਲੀ ਵਾਸੀਆਂ ਨੇ ‘ਆਪ’ ਵਾਲਿਆਂ ਨੂੰ ਸੱਤਾ ਤੋਂ ਲਾਂਭੇ ਕੀਤਾ, ਉਸੇ ਤਰ੍ਹਾਂ ਹੀ ਪੰਜਾਬ ਵਿਚ ਵਿਧਾਨ ਸਭਾ ਦੀਆਂ 2027 ‘ਚ ਹੋਣ ਜਾ ਰਹੀਆਂ ਚੋਣਾਂ ਵਿਚ ਪੰਜਾਬ ਵਿਚੋਂ ਵੀ ਪੰਜਾਬੀ ‘ਆਪ’ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ ਅਤੇ 2027 ਦੀਆਂ ਚੋਣਾਂ ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਆਉਣਾ ਤੈਅ ਹੈ। ਇਸ ਮੌਕੇ ਸੁਖਨੰਦਨ ਅਗਰਵਾਲ, ਪਵਨ ਸ਼ਰਮਾ, ਵਿਨੋਦ ਗੁੰਬਰ, ਪੰਕਜ ਅਰੋੜਾ, ਪ੍ਰਦੀਪ ਤਲਵਾੜ, ਮਹਿਤ ਮਹੇਸ਼ਵਰੀ, ਮਮਤਾ ਸਿੰਗਲਾ, ਗੋਪਾਲ ਅਹੂਜਾ, ਸ਼ੁਭਾਸ਼ ਸ਼ਰਮਾ, ਚੰਦਨ ਸ਼ਰਮਾ, ਗਗਨਦੀਪ ਲੂੰਬਾ, ਮੰਗਤ ਰਾਏ ਸ਼ਰਮਾ, ਰਾਮ ਤੀਰਥ ਗੁੰਬਰ, ਜਤਿਨ ਬੱਠਲਾ, ਰੇਹੂ ਤਲਵਾੜ, ਅਜੇ ਗੁਪਤਾ ਅਤੇ ਹੋਰ ਸ਼ਾਮਲ ਸਨ।
ਦੀਪਕ ਤਲਵਾੜ ਨੇ ਕਿਹਾ ਕਿ ਭਾਜਪਾ ਦੇ ਆਗੂ ਲੋਕਾਂ ਨੂੰ ਪੰਜਾਬ ਵਿਚ ਇਨਸਾਫ ਦਿਵਾਉਣ ਲਈ ਕੰਮ ਕਰਨਗੇ ਅਤੇ ਕੇਂਦਰ ਸਰਕਾਰ ਦੀ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਪਹੁੰਚ ਸਕੇ ਅਤੇ ਲੋਕ ਇਸ ਗੱਲ ਨੂੰ ਵੀ ਸਮਝ ਸਕਣ ਕਿ ਜੋ ਯੋਜਨਾਵਾਂ ਸਰਕਾਰ ਦੀਆਂ ਹਨ, ਜਿਨ੍ਹਾਂ ਵਿਚ ਉੱਜਵਲਾ ਯੋਜਨਾ ਦੇ ਅਧੀਨ ਮੁਫਤ ਗੈਸ ਸਿਲੰਡਰ, ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦੇ ਅਧੀਨ ਕਿਸਾਨਾਂ ਨੂੰ ਆਰਥਿਕ ਸਹਾਇਤਾ, ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਅਧੀਨ ਔਰਤਾਂ ਨੂੰ ਆਰਥਿਕ ਸਹਾਇਤਾ, ਪ੍ਰਧਾਨ ਮੰਤਰੀ ਰਾਸ਼ਨ ਯੋਜਨਾ ਦੇ ਅਧੀਨ ਲੋਕਾਂ ਨੂੰ ਕਣਕ ਮੁਹੱਈਆ ਕਰਵਾਉਣਾ, ਆਮ ਵਪਾਰੀਆ, ਦੁਕਾਨਦਾਰਾਂ ਨੂੰ 10 ਲੱਖ ਰੁਪਏ ਤਕ ਦਾ ਬਿਨਾਂ ਗਰੰਟੀ ਬੈਂਕਾਂ ਤੋਂ ਕਰਜਾ ਮੁਹੱਈਆ ਕਰਵਾਉਣਾ, ਸਾਰੇ ਮੁਲਾਜਮਾਂ, ਵਪਾਰੀਆ ਅਤੇ ਦੁਕਾਨਦਾਰਾਂ ਨੂੰ 12 ਲੱਖ ਰੁਪਏ ਤਕ ਦੀ ਟੈਕਸ ਤੋਂ ਰਾਹਤ ਦੇਣਾ, ਗਰੀਬ ਔਰਤਾਂ ਨੂੰ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਡੇਢ ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦੇ ਇਲਾਵਾ ਹੋਰ ਵੀ ਕਈ ਯੋਜਨਾਵਾਂ ਜੋ ਕੇਂਦਰ ਸਰਕਾਰ ਦੀ ਦੇਸ਼ ਦੇ ਲੋਕਾਂ ਲਈ ਬਣਾਈ ਹੈ, ਉਥੇ ਵਿਰੋਧੀ ਪਾਰਟੀਆਂ ਦੀ ਸਰਕਾਰ ਲੋਕਾਂ ਤਕ ਇਹ ਯੋਜਨਾਵਾਂ ਦਾ ਲਾਭ ਨਹੀਂ ਪਹੁੰਚਾ ਰਹੀ ਅਤੇ ਜਿਨ੍ਹਾਂ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਮਿਲ ਰਿਹਾ ਹੈ ਉਸ ਨੂੰ ਉਹ ਆਪਣੀ ਸਕੀਮਾਂ ਦੱਸ ਕੇ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਭਾਜਪਾ ਦਾ ਹਰੇਕ ਅਹੁਦੇਦਾਰ ਅਤੇ ਆਗੂ ਪ੍ਰਧਾਨ ਮੰਤਰੀ ਦੀ ਯੋਜਨਾਵਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੇਗਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਭਾਜਪਾ ਦੇ ਨਾਲ ਜੋੜ ਕੇ 2027 ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰ ਕੇ ਬੇਰੋਜ਼ਗਾਰੀ ਦੂਰ ਕੀਤੀ ਜਾਵੇਗੀ ਅਤੇ ਪੰਜਾਬ ਵਿਚ ਇੰਡਸਟਰੀ ਨੂੰ ਬੜਾਵਾ ਦੇਣ ਲਈ ਸਪੈਸ਼ਲ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ।







Leave a Reply