ਫਰੀਦਕੋਟ : ਪੰਜਾਬ ਦੇ ਫਰੀਦਕੋਟ ਵਿੱਚ ਵੱਡਾ ਸੜਕੀ ਹਾਦਸਾ ਵਾਪਰ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤੇਜ਼ ਰਫ਼ਤਾਰ ਵਿੱਚ ਆ ਰਹੀ ਬੱਸ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ। ਜਿਸ ਤੋਂ ਬਾਅਦ ਬੱਸ ਨਾਲੇ ਵਿੱਚ ਜਾ ਡਿੱਗੀ। ਜਿਸ ਤੋਂ ਬਾਅਦ ਆਸ ਪਾਸ ਦੇ ਲੋਕਾਂ ਨੇ ਜਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਖੇ ਦਾਖਿਲ ਕਰਵਾਇਆ, ਫਿਲਹਾਲ ਰਾਹਤ ਅਤੇ ਬਚਾਅ ਦਾ ਕਾਰਜ ਜਾਰੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮਸ਼ਹੂਰ ਗਾਇਕ ਸਿੱਪੀ ਗਿੱਲ ਦੇ ਪਿਤਾ ਨਾਲ ਕਰੋੜਾਂ ਦੀ ਠੱਗੀ
ਇਹ ਹਾਦਸਾ ਫਰੀਦਕੋਟ ਕੋਟਕਪੂਰਾ ਰੋਡ ਉੱਪਰ ਵਾਪਰਿਆ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਬਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਹਨ। ਫਰੀਦਕੋਟ ਦੀ SSP ਪ੍ਰੱਗਿਆ ਜੈਨ ਨੇ ਕਿਹਾ ਕਿ ਉਹਨਾਂ ਨੂੰ ਜੋ ਜਾਣਕਾਰੀ ਮਿਲੀ ਹੈ ਉਸ ਅਨੁਸਾਰ 5 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਲਗਭਗ 30 ਲੋਕ ਜ਼ਖਮੀ ਹਨ। ਜ਼ਖਮੀਆਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵਿੱਚ ਦਾਖਲ ਕਰਵਾਇਆ ਗਿਆ। 2 ਲੋਕਾਂ ਦੇ ਹੱਥ ਕੱਟ ਦਿੱਤੇ ਗਏ ਹਨ। ਉਹਨਾਂ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਡਿਪੋਰਟ ਹੋਏ ਨੌਜਵਾਨਾਂ ‘ਤੇ ਵੱਡਾ ਬਿਆਨ
ਡੀ.ਸੀ. ਨੇ ਜਾਣਿਆ ਜਖ਼ਮੀਆਂ ਦਾ ਹਾਲ
ਘਟਨਾ ਤੋਂ ਬਾਅਦ ਹਸਪਤਾਲ ਵਿਖੇ ਜਖ਼ਮੀਆਂ ਦਾ ਹਾਲ ਚਾਲ ਜਾਣਨ ਪਹੁੰਚੇ ਫਰੀਦਕੋਟ ਦੇ ਡੀ.ਸੀ. ਨੇ ਦੱਸਿਆ ਕਿ ਬੱਸ ਵਿੱਚ 35 ਲੋਕ ਸਵਾਰ ਸਨ। ਜਿਸ ਵਿੱਚੋਂ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 2 ਲੋਕ ਗੰਭੀਰ ਜਖ਼ਮੀ ਹਨ। ਇਸ ਤੋਂ ਇਲਾਵਾ 28 ਲੋਕਾਂ ਨੂੰ ਸੱਟਾਂ ਲੱਗੀਆਂ ਹਨ ਜਿੰਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਿਲ ਕਰਵਾਇਆ ਗਿਆ ਹੈ। ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : School Time Change : ਅੱਜ ਤੋਂ ਸਕੂਲਾਂ ਦੇ ਸਮੇਂ ਵਿੱਚ ਬਦਲਾਅ
ਇਹ ਵੀ ਪੜ੍ਹੋ : ਡੇਰਾ ਬਿਆਸ ਮੁਖੀ AAP ਪ੍ਰਧਾਨ ਅਮਨ ਅਰੋੜਾ ਦੇ ਗ੍ਰਹਿ ਪੁੱਜੇ







Leave a Reply