ਗੁਰਦਾਸਪੁਰ (ਮਨਪ੍ਰੀਤ ਗੋਰਾਇਆ) : ਜਿੱਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਨਸ਼ੇ ਵਰਗੀ ਲਾਹਨਤ ਨੂੰ ਨੱਥ ਪਾਉਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ, ਉਥੇ ਹੀ ਇੱਕ ਸਰਹੱਦੀ ਖੇਤਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਸੇਖਾ ਦੀ ਪੰਚਾਇਤ ਵੱਲੋਂ ਇੱਕ ਵੱਖਰੇ ਹੀ ਤਰੀਕੇ ਨਾਲ ਨਵਾਂ ਉਪਰਾਲਾ ਕਰਕੇ ਨਸ਼ੇ ਨੂੰ ਨੱਥ ਪਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਿਲਾ ਸਰਪੰਚ ਸੰਦੀਪ ਕੌਰ ਸਮੇਤ ਸਮੂਹ ਪੰਚਾਇਤ ਨੇ ਦੱਸਿਆ ਕਿ ਸਾਡੇ ਪਿੰਡ ਅੰਦਰ ਜੋ ਕੁਝ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਸਨ , ਉਨ੍ਹਾਂ ਨੂੰ ਸਮਝਾਉਣ ਲਈ ਅੱਜ ਪੰਚਾਇਤ ਵੱਲੋਂ ਪੂਰੇ ਪਿੰਡ ਅੰਦਰ ਲਾਊਡ ਸਪੀਕਰ ਰਾਹੀਂ ਅਨਾਉਂਸਮੈਂਟ ਕਰਵਾ ਕੇ ਚਿੱਟੇ ਸਮੇਤ ਹੋਰ ਕਈ ਤਰ੍ਹਾਂ ਦੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੀ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ? ਪੜ੍ਹੋ ਪੂਰੀ ਖ਼ਬਰ
ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਬਾਜ ਨਾ ਆਏ ਤਾਂ ਪੰਚਾਇਤ ਵੱਲੋਂ ਖੁਦ ਇਹ ਲੋਕਾਂ ਖ਼ਿਲਾਫ਼ ਕਦਮ ਚੁੱਕਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕੀਤਾ ਵੱਡਾ ਫੈਸਲਾ, ਇਨ੍ਹਾਂ ਲੋਕਾਂ ਲਈ ਹੋਵੇਗਾ ਵੱਡਾ ਫਾਇਦਾ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਨਸ਼ੇ ਵਰਗੀ ਲਾਹਨਤ ਨੂੰ ਖ਼ਤਮ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਜੇਕਰ ਪੰਚਾਇਤਾਂ ਵੀ ਹੈ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਤਾਂ ਪਿੰਡਾਂ ਅੰਦਰ ਨਸ਼ੇ ਦੇ ਧੰਦੇ ਨੂੰ ਨੱਥ ਪੈ ਸਕਦੀ ਹੈ, ਜਿਸ ਦੇ ਆਧਾਰ ‘ਤੇ ਦੀਨਾਨਗਰ ਹਲਕੇ ਦੀ ਪਹਿਲੀ ਪੰਚਾਇਤ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਜੋ ਪੂਰੇ ਇਲਾਕੇ ਅੰਦਰ ਇੱਕ ਸ਼ਲਾਘਾਯੋਗ ਕਦਮ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਤੀਸਰੀ ਉਡਾਣ ‘ਚ ਗੁਰਦਾਸਪੁਰ ਦੇ 6 ਭਾਰਤੀਆਂ ਨੂੰ ਕੀਤਾ ਡਿਪੋਰਟ







Leave a Reply