ਪਿੰਡ ਖਾਨੋਵਾਲ ਦੇ ਦੋ ਭਰਾਵਾਂ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਜਹਾਜ਼ ‘ਚ ਬੇੜੀਆਂ ਪਾ ਕੇ ਲਿਆਂਦਾ

ਗੁਰਦਾਸਪੁਰ (ਮਨਪ੍ਰੀਤ ਗੋਰਾਇਆ) : ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਨੇੜਲੇ ਪਿੰਡ ਖਾਨੋਵਾਲ ਬੋਹੜੀ ਦੇ ਦੋ ਚਚੇਰੇ ਭਰਾ ਹਰਜੋਤ ਸਿੰਘ ਅਤੇ ਹਰਜੀਤ ਸਿੰਘ ਚੰਗੇ ਭਵਿੱਖ ਦੀ ਭਾਲ ਵਿਚ ਦੋਵੇਂ ਭਰਾ 45-45 ਲੱਖ ਰੁਪਏ ਖ਼ਰਚ ਕੇ ਅਮਰੀਕਾ ਪਹੁੰਚੇ ਸਨ ਪਰ ਹੁਣ ਉਨ੍ਹਾਂ ਨੂੰ ਉਥੋਂ ਡਿਪੋਰਟ ਕਰ ਦਿੱਤਾ ਗਿਆ ਹੈ, ਜਿਸ ਕਾਰਨ ਦੋਵਾਂ ਭਰਾਵਾਂ ਵਿਚੋਂ ਹਰਜੀਤ ਸਿੰਘ ਦਿਮਾਗੀ ਤੌਰ ‘ਤੇ ਸੰਤੁਲਨ ਗੁਆ ​​ਬੈਠਾ ਹੈ।

ਉਸ ਨੇ ਦੱਸਿਆ ਕਿ ਉਸ ਨੂੰ ਪਨਾਮਾ ਦੇ ਜੰਗਲਾਂ ਵਿਚ ਬਹੁਤ ਕੁੱਟਿਆ ਗਿਆ ਅਤੇ ਉਸ ਨੂੰ ਪਿਸਤੌਲ ਨਾਲ ਧਮਕੀਆਂ ਦਿੰਦਾ ਸੀ ਕਿ ਜੇਕਰ ਉਹ ਨਾ ਗਿਆ ਤਾਂ ਉਸ ਨੂੰ ਜੰਜ਼ੀਰਾਂ ਨਾਲ ਜਕੜ ਕੇ ਮਾਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਕੀ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ? ਪੜ੍ਹੋ ਪੂਰੀ ਖ਼ਬਰ

ਹਰਜੀਤ ਸਿੰਘ ਅਤੇ ਉਸ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੀ 3 ਏਕੜ ਜ਼ਮੀਨ ‘ਤੇ 90 ਲੱਖ ਰੁਪਏ ਖ਼ਰਚ ਕਰਕੇ ਇਕ ਖਾਲੀ ਫਲੈਟ ਵਾਲੇ ਮਕਾਨ ‘ਤੇ 7 ਲੱਖ ਰੁਪਏ ਦਾ ਕਰਜ਼ਾ ਲੈ ਕੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਨੂੰ ਇਕ ਏਜੰਟ ਵਾਸੀ ਪਿੰਡ ਕਲਾਨੌਰ, ਜੋ ਇਸ ਸਮੇਂ ਅਮਰੀਕਾ ਵਿਚ ਰਹਿ ਰਿਹਾ ਹੈ, ਨੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜ ਦਿੱਤਾ ਗਿਆ।

ਉਨ੍ਹਾਂ ਨੇ ਏਜੰਟ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੈਸੇ ਦੀ ਵੀ ਭਰਪਾਈ ਕਰਵਾਈ ਜਾਵੇ।

ਇਹ ਵੀ ਪੜ੍ਹੋ : ਤੀਸਰੀ ਉਡਾਣ ‘ਚ ਗੁਰਦਾਸਪੁਰ ਦੇ 6 ਭਾਰਤੀਆਂ ਨੂੰ ਕੀਤਾ ਡਿਪੋਰਟ

Leave a Reply

Your email address will not be published. Required fields are marked *