ਬਾਬੇ ਵੱਲੋ ਵਹਿਮ ਵਿੱਚ ਪਾਉਣ ਤੋਂ ਦੁਖੀ ਹੋਏ ਵਿਅਕਤੀ ਨੇ ਬਾਬੇ ਦਾ ਚਾੜਿਆ ਕੁਟਾਪਾ

ਗੁਰਦਾਸਪੁਰ (ਮਨਪ੍ਰੀਤ ਗੋਰਾਇਆ) : ਸਰਹੱਦੀ ਖੇਤਰ ਦੀਨਾਨਗਰ ਕਸਬੇ ਨੇੜੇ ਸਥਿਤ ਪਿੰਡ ਕੁਲੀਆਂ ਚ ਇੱਕ ਐਸਾ ਮਾਮਲਾ ਸਾਹਮਣੇ ਆਇਆ ਜਿਸ ‘ਚ ਪਿੰਡ ਦੇ ਇਕ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਦੇ ਘਰ ‘ਚ ਆਉਂਦਾ ਬਾਬਾ ਘੇਰ ਕੇ ਬੁਰੀ ਤਰ੍ਹਾਂ ਕੁੱਟ ਛੱਡਿਆ। ਬਾਬੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਦੇ ਚਲਦੇ ਹੁਣ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦੀਨਾਨਗਰ ਵਿਖੇ ਦਾਖਲ ਕਰਵਾਇਆ ਗਿਆ। ਉਧਰ ਬਾਬੇ ਨੂੰ ਕੁੱਟਣ ਵਾਲੇ ਪਿੰਡ ਦੇ ਰਹਿਣ ਵਾਲੇ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਇੱਕ ਬਾਬਾ ਆਇਆ ਸੀ, ਜਿਸ ਨੂੰ ਉਹ ਮੰਨਦੇ ਹਨ ਜਦ ਉਹ ਵਾਪਸ ਜਾ ਰਿਹਾ ਸੀ ਤਾਂ ਘਰ ਤੋਂ ਕੁਝ ਦੂਰੀ ‘ਤੇ ਹੀ ਉਸ ਦੇ ਚਾਚੇ ਨੇ ਬਾਬੇ ਨੂੰ ਰੋਕ ਕੇ ਪਹਿਲਾ ਚੰਗਾ ਮਾੜਾ ਕਿਹਾ ਅਤੇ ਮੁੜ ਉਸ ਨਾਲ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਨਾਲ ਦੋ ਹੋਰ ਵੀ ਪਰਿਵਾਰ ਦੇ ਮੈਂਬਰ ਸਨ ਅਤੇ ਜਦ ਉਹ ਅਤੇ ਉਸਦੀ ਭੈਣ ਛਡਾਉਣ ਲਈ ਅੱਗੇ ਹੋਏ ਤਾਂ ਉਨ੍ਹਾਂ ਨਾਲ ਵੀ ਮਾਰ ਕੁੱਟ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕੀ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ? ਪੜ੍ਹੋ ਪੂਰੀ ਖ਼ਬਰ

ਦੱਸਣਯੋਗ ਹੈ ਕਿ ਚਾਚੇ ਦੀ ਉਨ੍ਹਾਂ ਨਾਲ ਰੰਜਿਸ਼ ਰੱਖਦੇ ਹਨ ਅਤੇ ਇਸੇ ਕਾਰਨ ਤੋ ਬਾਬੇ ਨਾਲ ਕੁੱਟ ਮਾਰ ਕੀਤੀ ਅਤੇ ਉਹ ਪ੍ਰਸ਼ਾਸ਼ਨ ਕੋਲੋ ਇਨਸਾਫ਼ ਦੀ ਮੰਗ ਕਰ ਰਹੇ ਹਨ।
ਉਧਰ ਉਸਦੇ ਚਾਚੇ ਨਾਲ ਪੱਤਰਕਾਰ ਵੱਲੋ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਗੱਲਬਾਤ ਕਰਦਿਆਂ ਇਹ ਕਬੂਲ ਕੀਤਾ ਕਿ ਉਸ ਵਲੋਂ ਬਾਬੇ ਨੂੰ ਕੁੱਟਿਆ ਗਿਆ ਹੈ । ਉਹ ਦੱਸਦਾ ਹੈ ਕਿ ਕੁੱਟਣ ਦਾ ਕਾਰਨ ਇਹ ਹੈ ਕਿ ਇਸ ਬਾਬੇ ਨੇ ਉਨ੍ਹਾਂ ਦੋਵਾਂ ਪਰਿਵਾਰਾ ਵਿੱਚ ਪਾੜ ਪਵਾਇਆ ਹੈ ਜੋ ਪਿਛਲੇ ਸਮੇ ਵਿੱਚ ਕਾਫ਼ੀ ਬਿਮਾਰ ਸੀ ਅਤੇ ਉਸ ਦਾ ਇਲਾਜ ਕਰਵਾਉਣ ਦੀ ਜਗ੍ਹਾ ਇਸ ਬਾਬੇ ਕੋਲੋ ਧਾਗਾ ਤਵੀਤ ਕਰਵਾ ਰਿਹਾ ਸੀ ਅਤੇ ਇਲਾਜ ਨਾ ਹੋਣ ਦੇ ਚਲਦੇ ਉਨ੍ਹਾਂ ਦੇ ਭਰਾ ਦੀ ਇਕ ਮਹੀਨੇ ਪਹਿਲਾਂ ਮੌਤ ਹੋ ਗਈ ਅਤੇ ਇਸ ਬਾਬੇ ਨੇ ਉਸਦੇ ਭਤੀਜੇ ਅਤੇ ਪਰਿਵਾਰ ਨੂੰ ਵਹਿਮ ਪਾ ਦਿੱਤਾ ਹੈ ਕਿ ਰਿਸ਼ਤੇਦਾਰੀ ਵਿੱਚੋਂ ਹੀ ਕਿਸੇ ਨੇ ਉਨ੍ਹਾਂ ਉੱਤੇ ਉੱਤੇ ਜਾਦੂ ਟੋਨਾ ਕਰ ਦਿੱਤਾ ਹੈ। ਜਿਸ ਕਾਰਨ ਦੋਹਾਂ ਪਰਿਵਾਰਾਂ ਵਿੱਚ ਪਾੜ ਪੈ ਗਿਆ ਹੈ।

ਇਹ ਵੀ ਪੜ੍ਹੋ : ਤੀਸਰੀ ਉਡਾਣ ‘ਚ ਗੁਰਦਾਸਪੁਰ ਦੇ 6 ਭਾਰਤੀਆਂ ਨੂੰ ਕੀਤਾ ਡਿਪੋਰਟ

ਉਧਰ ਇਸ ਸਬੰਧੀ ਜਦ ਥਾਣਾ ਦੀਨਾਨਗਰ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਸਾਡੇ ਧਿਆਨ ਵਿੱਚ ਇਸ ਮਾਮਲੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਆਈ ਜੇਕਰ ਕੋਈ ਜਾਣਕਾਰੀ ਆਵੇਗੀ ਤਾਂ ਉਸ ਦੇ ਆਧਾਰ ਉੱਤੇ ਜੋ ਵੀ ਤੱਤ ਸਾਹਮਣੇ ਆਉਣਗੇ, ਉਸ ਦੇ ਅਧਾਰ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *