ਗੁਰਦਾਸਪੁਰ (ਮਨਪ੍ਰੀਤ ਗੋਰਾਇਆ) : ਪੁਲਸ ਸਟੇਸ਼ਨ ਦੀਨਾਨਗਰ ਅਧੀਨ ਆਉਂਦੀ ਪੁਲਸ ਚੌਕੀ ਬਰਿਆਰ ਦੇ ਪਿੰਡ ਰਾਮਨਗਰ ਤੋਂ ਦੋਸਤੀ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਦੇਸ਼ ਰਹਿੰਦੇ ਦੋਸਤ ਦੀ ਪਤਨੀ ਨੂੰ ਉਸ ਦਾ ਹੀ ਦੋਸਤ ਵਰਗਲਾ ਕੇ ਲੈ ਗਿਆ ਅਤੇ ਜਦੋਂ ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਤਾਂ ਦੋਸ਼ੀ ਨੇ ਹੋਰ ਲੜਕਿਆਂ ਦੀ ਮਦਦ ਨਾਲ ਆਪਣੇ ਦੋਸਤ ਦੇਘਰ ‘ਤੇ ਹਮਲਾ ਕਰ ਦਿੱਤਾ ਅਤੇ ਘਰ ਦੀ ਭੰਨ-ਤੋੜ ਕਰ ਦਿੱਤੀ ਗਈ।
ਇਹ ਵੀ ਪੜ੍ਹੋ : 26 ਅਤੇ 27 ਫਰਵਰੀ ਨੂੰ ਸਕੂਲ-ਕਾਲਜ ਅਤੇ ਦਫਤਰ ਬੰਦ ਰਹਿਣਗੇ, ਛੁੱਟੀ ਦਾ ਐਲਾਨ
ਜਾਣਕਾਰੀ ਦਿੰਦੇ ਹੋਏ ਵਿਦੇਸ਼ ‘ਚ ਰਹਿੰਦੇ ਨੌਜਵਾਨ ਦੀ ਭਰਜਾਈ ਅਤੇ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕੁਝ ਸਾਲਾਂ ਤੋਂ ਵਿਦੇਸ਼ ‘ਚ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਨੂੰਹ ਆਪਣੇ ਦੋ ਬੱਚਿਆਂ ਸਮੇਤ ਉਨ੍ਹਾਂ ਦੇ ਘਰ ਰਹਿੰਦੀ ਸੀ ਜਦ ਦੋ ਦਿਨ ਪਹਿਲਾਂ ਉਨ੍ਹਾਂ ਦੀ ਨੂੰਹ ਘਰੋਂ ਦੁੱਧ ਲੈਣ ਗਈ ਸੀ ਤਾਂ ਉਹ ਉਨ੍ਹਾਂ ਦੀ ਨੂੰਹ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ।

ਉਹ ਕਿਤੇ ਚਲਾ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਗੁੱਸੇ ‘ਚ ਆ ਕੇ ਨੇ ਉਸ ਦੇ ਘਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਇਸ ਬਾਰੇ ਕਿਸੇ ਨੂੰ ਦੱਸਣ ‘ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਸੈਸ਼ਨ ਅੱਜ ਤੋਂ ਸ਼ੁਰੂ, ਇਨ੍ਹਾਂ ਮਰਹੂਮ ਸ਼ਖਸੀਅਤਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਉਧਰ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਰਾਮਨਗਰ ਦੀ ਮਹਿਲਾ ਸਰਪੰਚ ਦਲਜੀਤ ਕੌਰ ਨੇ ਦੱਸਿਆ ਕਿ ਪਿੰਡ ਦੇ ਹੀ ਇੱਕ ਲੜਕੇ ਜੋ ਕਿ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਤਿੰਨ ਬੱਚੇ ਹਨ, ਨੇ ਪਿੰਡ ਦੀ ਹੀ ਇੱਕ ਵਿਆਹੁਤਾ ਔਰਤ ਨੂੰ ਵਰਗਲਾ ਲਿਆ ਹੈ, ਜਿਸ ਦੇ ਦੋ ਬੱਚੇ ਹਨ, ਜਿਸ ਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਦੋਵੇਂ ਆਪਸੀ ਦੋਸਤ ਹਨ ਅਤੇ ਜਦੋਂ ਪਰਿਵਾਰ ਨੇ ਪੁਲਸ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਦੇ ਘਰ ‘ਤੇ ਹਮਲਾ ਕਰ ਕੇ ਭੰਨਤੋੜ ਕੀਤੀ ਅਤੇ ਇਸ ਸਬੰਧੀ ਪੁਲਸ ਨੂੰ ਸੂਚਨਾ ਦੇ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਸਬੰਧੀ ਪੰਚਾਇਤ ਵੱਲੋਂ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਭਾਰਤ ਨੇ ਲਿਆ 2017 ਦਾ ਬਦਲਾ, ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫੀ ‘ਚੋਂ ਕੀਤਾ OUT
ਉਧਰ ਇਸ ਸਬੰਧੀ ਜਦ ਚੌਂਕੀ ਇੰਚਾਰਜ ਬਰਿਆਰ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਹੈ ਅਜੇ ਜਾਂਚ ਕੀਤੀ ਜਾ ਰਹੀ। ਜਾਂਚ ਤੋਂ ਬਾਅਦ ਜੋ ਵੀ ਤੱਤ ਸਾਹਮਣੇ ਆਉਣਗੇ, ਉਸ ਦੇ ਆਧਾਰ “ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕੋਹਲੀ ਨੇ ਸਚਿਨ ਦਾ ਰਿਕਾਰਡ ਤੋੜਿਆ, ਪਾਕਿਸਤਾਨ ਖ਼ਿਲਾਫ਼ ਬਣਾਇਆ ਨਵਾਂ ਵਿਸ਼ਵ ਰਿਕਾਰਡ







Leave a Reply