ਜਲੰਧਰ : ਪੰਜਾਬ ’ਚ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ 21 ਦਸੰਬਰ ਨੂੰ ਹੋਣ ਜਾ ਰਹੀਆਂ ਹਨ ਅਤੇ ਉਸੇ ਦਿਨ ਹੀ ਨਤੀਜਿਆਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਇਸੇ ਦੇ ਮੱਦੇਨਜ਼ਰ ਬਸਤੀ ਦਾਨਿਸ਼ਮੰਦਾ ਦੇ ਵਾਰਡ ਨੰਬਰ 58 ਵਿਚੋਂ ਡਾ. ਮਨੀਸ਼ ਕਰਲੂਪਿਆ ਉਮੀਦਵਾਰ ਵਜੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਪ੍ਰਚਾਰ ਨੇ ਜਿੱਤਿਆ ਲੋਕਾਂ ਦਾ ਦਿਲ
👉 ‘ਆਪ’ ਦੇ ਉਮੀਦਵਾਰ ਡਾ. ਮਨੀਸ਼ ਕਰਲੂਪਿਆ ਦੇ ਤੂਫ਼ਾਨੀ ਪ੍ਰਚਾਰ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਟਿਕਟ ਮਿਲਣ ਤੋਂ ਬਾਅਦ ਡਾ. ਮਨੀਸ਼ ਲੋਕਾਂ ਦੇ ਰੂਬਰੂ ਹੋਏ। ਲੋਕਾਂ ਵਲੋਂ ਡਾ. ਮਨੀਸ਼ ਨੂੰ ਬਹੁਤ ਪਿਆਰ ਦਿੱਤਾ ਗਿਆ। ਪ੍ਰਚਾਰ ਦੌਰਾਨ ਲੋਕਾਂ ਵਲੋਂ ਵੀ ‘ਆਪ’ ਉਮੀਦਵਾਰ ਡਾ. ਮਨੀਸ਼ ਨਾਲ ਖੁਲ੍ਹ ਕੇ ਗੱਲਬਾਤ ਕੀਤੀ ਗਈ।

Job ਛੱਡ ਕੇ ਪਿਛਲੇ 3 ਸਾਲ ਤੋਂ ਕੰਮ ਕਰ ਰਹੇ ਨੇ ਵਾਰਡ ਦੇ ਕੰਮ
ਤੁਹਾਨੂੰ ਦੱਸ ਦਈਏ ਕਿ ਡਾ. ਮਨੀਸ਼ ਕਰਲੂਪਿਆ ਪੇਸ਼ੇ ਵਜੋਂ ਡਾਕਟਰ ਹਨ ਪਰ ਇਸ ਵਾਰਡ ਵਿਚੋਂ ਡਾ. ਮਨੀਸ਼ ਨੂੰ ਇਨ੍ਹਾਂ ਜ਼ਿਆਦਾ ਪਿਆਰ ਮਿਲਿਆ ਹੈ ਕਿ ਡਾ. ਮਨੀਸ਼ ਨੇ ਆਪਣੀ ਪ੍ਰਾਈਵੇਟ ਜਾਬ ਛੱਡ ਦਿੱਤੀ ਅਤੇ ਦਿਨ ਰਾਤ ਇਸ ਵਾਰਡ ਦੀ ਸੇਵਾ ਕੀਤੀ। ਉਨ੍ਹਾਂ ਨੇ ਕਈ ਸਾਲ ਡਾਕਟਰ ਵਜੋਂ ਲੋਕਾਂ ਦੀ ਸੇਵਾ ਕੀਤੀ ਹੈ। ਉਨ੍ਹਾਂ ਦਾ ਬਸਤੀ ਵਿੱਚ ਹੀ ਆਪਣਾ ਕਲੀਨਿਕ ਹੈ ਜਿੱਥੇ ਉਹ ਸ਼ਾਮ ਨੂੰ ਮਰੀਜ਼ਾਂ ਨੂੰ ਦੇਖਦੇ ਹਨ। ਪਿਛਲੇ 3 ਸਾਲ ਤੋਂ ਉਹ ਆਪਣੀ Job ਛੱਡ ਕੇ ਵਾਰਡ ਦੀ ਦਿਨ-ਰਾਤ ਸੇਵਾ ਵਿਚ ਲੱਗੇ ਹੋਏ ਹਨ। ਇਸ ਵਾਰਡ ’ਚ ਲੋਕ ਪਿਛਲੇ ਕਈ ਸਾਲਾਂ ਤੋਂ ਲਾਈਟ ਦੀ ਸਮਸਿਆ, ਗਟਰ ਦੀ ਸਮਸਿਆ, ਰਾਤ ਨੂੰ ਕੱਟ ਲੱਗਣ ਦੀ ਸਮਸਿਆ, ਸਟ੍ਰੀਟ ਲਾਈਟ ਦੀ ਸਮਸਿਆ ਤੋਂ ਆਦਿ ਸਮਸਿਆ ਤੋਂ ਜੂਝ ਰਹੇ ਸਨ। ਪਰ ਡਾ. ਮਨੀਸ਼ ਕਰਲੂਪਿਆ ਦੀ ਮਿਹਨਤ ਸਦਕਾ ਲੋਕਾਂ ਨੂੰ ਇਨ੍ਹਾਂ ਸਮਸਿਆਵਾਂ ਤੋਂ ਰਾਹਤ ਮਿਲੀ ਹੈ ਅਤੇ ‘ਆਪ’ ਉਮੀਦਵਾਰ ਡਾ. ਮਨੀਸ਼ ਵਲੋਂ ਭਵਿੱਖ ਵਿੱਚ ਵੀ ਵਾਰਡ ਨੂੰ ਹੋਰ ਵਧੀਆ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ।
ਇਕੋਂ ਨਾਅਰਾ ‘ਆਪ’ ਦੀ ਸਰਕਾਰ, ‘ਆਪ’ ਦਾ ਕੌਂਸਲਰ
ਡਾ. ਮਨੀਸ਼ ਵਲੋਂ ਇਕ ਹੀ ਨਾਅਰਾ ਲੋਕਾਂ ਨੂੰ ਦਿੱਤਾ ਗਿਆ ਹੈ ਕਿ ਇਸ ਵਾਰ ‘ਆਪ’ ਦੀ ਸਰਕਾਰ ਹੈ ਤਾਂ ‘ਆਪ’ ਦਾ ਕੌਂਸਲਰ ਹੋਣਾ ਚਾਹੀਦਾ ਹੈ। ਉਹ ਰੋਜ਼ ਹੀ ਇਥੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮਿਲ ਕੇ ਇਕ ਵੱਡਾ ਰੋਡ ਸ਼ੋਅ ਕਰ ਰਹੇ ਹਨ ਅਤੇ ਲੋਕਾਂ ਨੂੰ ‘ਆਪ’ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਸਮਰਥਨ ਦੇਣ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਨੇ ਸਮੂਹ ਲੋਕਾਂ ਅਤੇ ਵਰਕਰਾਂ ਦਾ ਉਨ੍ਹਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦ ਵੀ ਕੀਤਾ ਹੈ ਅਤੇ ਉਨ੍ਹਾਂ ਨੂੰ ਚੋਣ ਪ੍ਰਕਿਰਿਆ ’ਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਹੈ। ਇਸ ਲਈ ਬਿਹਤਰ ਉਮੀਦਵਾਰਾਂ ਦੀ ਚੋਣ ਕਰੋ, ਜੋ ਤੁਹਾਡਾ ਕੰਮ ਕਰ ਸਕਣ ਅਤੇ ਸਥਾਨਕ ਮੁੱਦਿਆਂ ਨੂੰ ਹੱਲ ਕਰ ਸਕਣ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ’ਚ ਸਾਲਾਂ ਤੋਂ ਚੱਲੀ ਆ ਰਹੀ ਮਾਫ਼ੀਆ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਨੇ ਜਲੰਧਰ ਦੇ ਲੋਕਾਂ ਨੂੰ 21 ਦਸੰਬਰ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਤੇ ਆਪਣੇ ਸ਼ਹਿਰ ਦੇ ਵਿਕਾਸ ਲਈ ਵੋਟ ਪਾਓ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਅਸੀਂ ਆਮ ਘਰਾਂ ਦੇ ਨੌਜਵਾਨਾਂ ਨੂੰ ਰਾਜਨੀਤੀ ’ਚ ਆਉਣ ਦਾ ਮੌਕਾ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਨਗਰ ਨਿਗਮ ਤੇ ਕੌਂਸਲ ਚੋਣਾਂ ’ਚ ਵੀ ਅਸੀਂ ਆਮ ਲੋਕਾਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਉਨ੍ਹਾਂ ਦਾ ਸਮਰਥਨ ਕਰੋ।








Leave a Reply