ਆਲ ਇੰਡੀਆ ਕਾਂਗਰਸ ਪਾਰਟੀ ਵੱਲੋਂ ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਧਰਨੇ ਲਗਾਏ ਗਏ। ਇਸੇ ਲੜੀ ਅਧੀਨ ਧੂਰੀ ਵਿਖੇ ਕਾਂਗਰਸ ਪਾਰਟੀ ਵੱਲੋਂ ਬਲਾਕ ਪੱਧਰ ‘ਤੇ ਯੂਥ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸੁਭਮ ਸ਼ਰਮਾਂ ਸੁਭੀ ਅਤੇ ਬਲਾਕ ਪ੍ਰਧਾਨ ਸਤੀਸ਼ ਜਿੰਦਲ ਦੀ ਅਗਵਾਈ ਹੇਠ ਸ਼ਹਿਰ ਵਿੱਚੋਂ ਦੀ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਧਰਨਾ ਲਗਾਇਆ ਗਿਆ।

ਜਿਸ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਰਿੰਦਰਪਾਲ ਸਿੰਘ ਸੀਵੀਆ ਸਾਬਕਾ ਵਿਧਾਇਕ ਸੰਗਰੂਰ ਨੇ ਸ਼ਿਰਕਤ ਕੀਤੀ। ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਚਾਰ ਰੱਖੇ ਇਸ ਧਰਨੇ ਵਿੱਚ ਕਾਂਗਰਸ ਪਾਰਟੀ ਦੇ ਟਕਸਾਲੀ ਆਗੂ ਤਰਸੇਮ ਤਲਵਾੜ, ਗਿਆਨ ਸਿੰਘ, ਹੰਸ ਰਾਜ ਗੁਪਤਾ, ਤਰਸੇਮ ਵਰਮਾ, ਦਰਸ਼ਨ ਕੁਮਾਰ ਖੁਰਮੀ, ਗੁਰਚਰਨ ਸਿੰਘ ਸਾਬਕਾ ਨਗਰ ਕੌਂਸਲਰ ਗੁਰਪਿਆਰ ਸਿੰਘ ਧੂਰਾ ਅਤੇ ਕਾਂਗਰਸ ਪਾਰਟੀ ਦੇ ਆਗੂ ਹਾਜ਼ਰ ਰਹੇ।








Leave a Reply