ਅਰਸ਼ਦੀਪ ਸਿੰਘ ‘ਤੇ IPL 2025 ਦੀ ਨਿਲਾਮੀ ਵਿੱਚ ਭਾਰੀ ਨੋਟਾਂ ਦੀ ਵਰਖਾ ਹੋਈ ਹੈ। ਅਰਸ਼ਦੀਪ ਸਿੰਘ (Arshdeep Singh) ਨੂੰ ਪੰਜਾਬ ਕਿੰਗਜ਼ ਨੇ 18 ਕਰੋੜ ਰੁਪਏ ਵਿੱਚ ਖਰੀਦਿਆ। ਅਰਸ਼ਦੀਪ ਬੁਲੰਦੀਆਂ ’ਤੇ ਪਹੁੰਚ ਚੁੱਕੇ ਹਨ। IPL ਵਿੱਚ ਇੱਕ ਵਾਰ ਫਿਰ ਅਰਸ਼ਦੀਪ ਨੂੰ ਪੰਜਾਬ ਕਿੰਗਜ਼ ਨੇ ਖਰੀਦ ਲਿਆ ਹੈ। ਦਰਅਸਲ, ਸੰਨਰਾਈਜ਼ਰ ਹੈਦਰਾਬਾਦ ਨੇ ਅਰਸ਼ਦੀਪ ਲਈ 18 ਕਰੋੜ ਰੁਪਏ ਦੀ ਬੋਲੀ ਲਗਾਈ ਸੀ ਪਰ ਪੰਜਾਬ ਨੇ ਆਰ.ਟੀ.ਐੱਮ. (ਰਾਈਟ ਟੂ ਮੈਚ) ਦਾ ਇਸਤੇਮਾਲ ਕਰ ਕੇ 18 ਕਰੋੜ ਰੁਪਏ ਵਿੱਚ ਖਰੀਦ ਲਿਆ।

ਇਹ ਨਿਯਮ IPL ਵਿੱਚ ਪਹਿਲੀ ਬਾਰ 2017 ਵਿੱਚ ਲਾਗੂ ਹੋਇਆ ਸੀ। ਇਸ ਦਾ ਪੂਰਾ ਨਾਮ ਰਾਈਟ ਟੂ ਮੈਚ ਹੈ। 2022 ਵਿੱਚ ਇਹ ਨਿਯਮ ਹਟਾ ਦਿੱਤਾ ਸੀ। ਇਹ ਨਿਯਮ ਫ੍ਰੈਂਚਾਇਜ਼ੀ ਨੂੰ ਉਸ ਖਿਡਾਰੀ ਨੂੰ ਵਾਪਸ ਖਰੀਦਣ ਦਾ ਮੌਕਾ ਦਿੰਦਾ ਹੈ ਜੋ ਪਿਛਲੇ ਸੀਜ਼ਨ ਵਿੱਚ ਉਸੇ ਟੀਮ ਦਾ ਹਿੱਸਾ ਸੀ। ਸ਼ਾਇਦ ਹੀ ਅੱਜ ਕੋਈ ਹੋਵੇ ਜੋ ਅਰਸ਼ਦੀਪ ਦੀ ਗੇਂਦਬਾਜੀ ਦੀ ਤਾਰੀਫ਼ ਨਾ ਕਰਦਾ ਹੋਵੇ। ਅਰਸ਼ਦੀਪ ਸਿੰਘ ਨੇ ਜੁਲਾਈ 2022 ਵਿੱਚ ਇੰਟਰਨੈਸ਼ਨਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਟੀ-20 ਵਿੱਚ 2 ਸਾਲਾਂ ਦੇ ਖੇਡ ਜੀਵਨ ਵਿੱਚ ਹੀ ਅਰਸ਼ਦੀਪ ਸਿੰਘ ਭਾਰਤੀ ਕ੍ਰਿਕਟ ਟੀਮ ਦੇ ਕਈ ਦਿੱਗਜ ਗੇਂਦਬਾਜ਼ਾਂ ਨੂੰ ਪਿੱਛੇ ਛੱਡ ਚੁੱਕੇ ਹਨ ਤੇ ਕਈ ਰਿਕਾਰਡ ਵੀ ਆਪਣੇ ਨਾਮ ਕਰ ਚੁੱਕੇ ਹਨ।

ਦੱਸ ਦਈਏ ਕਿ ਅਰਸ਼ਦੀਪ ਸਿੰਘ ਨੇ 2019 ਵਿੱਚ ਪੰਜਾਬ ਕਿੰਗਜ਼ ਲਈ ਡੈਬਿਊ ਕੀਤਾ ਸੀ ਅਤੇ 2024 ਤੱਕ ਉਸ ਨੇ ਪੰਜਾਬ ਲਈ 65 ਮੈਚ ਖੇਡੇ ਹਨ, ਜਿਸ ਵਿੱਚ ਉਸ ਦੇ ਨਾਂ 76 ਵਿਕਟਾਂ ਹਨ। ਇਸ ਦੌਰਾਨ ਉਹ ਇੱਕ ਮੈਚ ਵਿੱਚ ਪੰਜ ਤੇ ਦੋ ਮੈਚਾਂ ਵਿੱਚ ਚਾਰ ਵਿਕਟਾਂ ਲੈਣ ਵਿੱਚ ਕਾਮਯਾਬ ਰਿਹਾ। ਹਾਲਾਂਕਿ ਅਰਸ਼ਦੀਪ ਸਿੰਘ ਦਾ ਇਕਾਨਮੀ ਰੇਟ ਕਾਫੀ ਉੱਚਾ ਰਿਹਾ ਹੈ। ਉਹ ਪ੍ਰਤੀ ਓਵਰ 9 ਦੌੜਾਂ ਦਿੰਦਾ ਹੈ ਪਰ ਹੁਣ ਇਹ ਖਿਡਾਰੀ ਇਕ ਵੱਖਰੇ ਪੱਧਰ ‘ਤੇ ਹੈ ਅਤੇ ਇਸੇ ਕਾਰਨ ਉਸ ਨੂੰ IPL 2025 ਵਿਚ ਵੱਡੀ ਰਕਮ ਮਿਲੀ ਹੈ।







Leave a Reply