ਜਲੰਧਰ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ, ਜਿੱਥੇ ਰੇਲਵੇ ਫਾਟਕ ਕੋਲ ਦੋ ਧੜਿਆਂ ਵਿਚਾਲੇ ਗੈਂਗਵਾਰ ਹੋਈ ਅਤੇ ਤਾੜ-ਤਾੜ ਗੋਲ਼ੀਆਂ ਚੱਲੀਆਂ। ਗੈਂਗਵਾਰ ਦੀ ਘਟਨਾ ਕਮਲ ਵਿਹਾਰ ਅਤੇ ਏਕਤਾ ਨਗਰ ਦੇ ਵਿਚਕਾਰ, ਸੁੱਚੀ ਪਿੰਡ ਵੱਲ ਜਾਂਦੀਆਂ ਰੇਲਵੇ ਲਾਈਨਾਂ ਦੇ ਨੇੜੇ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਧੜਿਆਂ ਦੇ ਲਗਭਗ 25-30 ਨੌਜਵਾਨ ਇੱਕ ਪਾਸੇ ਅਤੇ 10-15 ਨੌਜਵਾਨ ਦੂਜੇ ਪਾਸੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਖੜ੍ਹੇ ਸਨ। ਇਸ ਦੌਰਾਨ 2-3 ਫਾਇਰ ਹੋਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਟ੍ਰੇਨ ਦੇ ਲੰਘਣ ਤੋਂ ਬਾਅਦ, ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਥਾਣਾ ਜੀ.ਆਰ.ਪੀ. ਦੇ ਐਸ.ਐੱਚ.ਓ. ਪਲਵਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲਣ ‘ਤੇ ਉਹ ਮੌਕੇ ‘ਤੇ ਪਹੁੰਚੇ, ਪਰ ਹਮਲਾਵਰ ਪਹਿਲਾਂ ਹੀ ਫਰਾਰ ਹੋ ਚੁੱਕੇ ਸਨ। ਨੇੜਲੇ ਘਰਾਂ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਇੱਕ ਔਰਤ ਕਿਰਨ ਬਾਲਾ ਦੇ ਬਿਆਨਾਂ ‘ਤੇ 25-30 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।ਪੁਲਸ ਨੇ ਇਲਾਕੇ ਵਿੱਚ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਕੀਤੀ ਜਾ ਸਕੇ।
ਇਲਾਕੇ ਦੇ ਨਿਵਾਸੀਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਸ ਨੂੰ ਦੇਣ ਲਈ ਕਿਹਾ ਗਿਆ ਹੈ। ਮੌਕੇ ’ਤੇ ਇਕ ਔਰਤ ਨੇ ਦੱਸਿਆ ਕਿ ਰੇਲਵੇ ਲਾਈਨਾਂ ਦੀ ਇਕ ਸਾਈਡ ’ਤੇ 25-30 ਨੌਜਵਾਨ ਅਤੇ ਦੂਜੇ ਪਾਸੇ 10-15 ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਖੜ੍ਹੇ ਸਨ। ਇਲਾਕੇ ਦੇ ਲੋਕ ਸਹਿਮ ਕੇ ਆਪਣੇ ਘਰਾਂ ਵਿਚ ਵੜ ਗਏ। ਇਸ ਦੌਰਾਨ 2-3 ਫਾਇਰ ਹੋਣ ਦੀਆਂ ਆਵਾਜ਼ਾਂ ਆਈਆਂ। ਇਸੇ ਵਿਚਕਾਰ ਜਲੰਧਰ ਵੱਲੋਂ ਇਕ ਟ੍ਰੇਨ ਆ ਗਈ। ਟ੍ਰੇਨ ਲੰਘਣ ਤੋਂ ਬਾਅਦ ਵੇਖਿਆ ਤਾਂ ਸਾਰੇ ਨੌਜਵਾਨ ਉਥੋਂ ਭੱਜ ਗਏ।







Leave a Reply