ਪੰਜਾਬ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨਾਲ ਕਈ ਹਾਦਸਿਆਂ ਦਾ ਖ਼ਤਰਾ ਹੋ ਸਕਦਾ ਹੈ। ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਪੁਲਿਸ ਵਲੋਂ ਕਈ ਥਾਵਾਂ ‘ਤੇ ਨਾਕੇ ਲਾਏ ਗਏ ਹਨ। ਜੇ ਤੁਸੀਂ ਅੱਜ ਘਰੋਂ ਨਿਕਲ ਰਹੇ ਹੋ ਤਾਂ ਸਾਵਧਾਨ ਰਹੋ, ਕਿਉਂਕਿ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਟ੍ਰੈਫਿਕ ਪੁਲਿਸ ਵਲੋਂ ਵੱਖ-ਵੱਖ ਥਾਵਾਂ ‘ਤੇ ਨਾਕੇ ਲਾਏ ਗਏ ਹਨ ਅਤੇ ਜਿਨ੍ਹਾਂ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ, ਉਨ੍ਹਾਂ ਦਾ ਮੋਟਾ ਚਾਲਾਨ ਕੱਟਿਆ ਜਾ ਰਿਹਾ ਹੈ।
ਪੁਲਿਸ ਮੁਲਾਜ਼ਮ ਖੜ੍ਹੇ ਹੋ ਕੇ ਮੌਕੇ ‘ਤੇ ਹੀ ਚਾਲਾਨ ਕੱਟ ਰਹੇ ਹਨ। ਬੁਲੇਟ ਬਾਈਕ ‘ਤੇ ਪਟਾਕੇ ਮਾਰਣ ਵਾਲਿਆਂ, ਗੱਡੀਆਂ ‘ਤੇ ਕਾਲੀ ਫਿਲਮ ਲਗਾਏ ਹੋਏ ਲੋਕਾਂ ਅਤੇ ਬਿਨਾਂ ਨੰਬਰ ਪਲੇਟ ਵਾਲੀਆਂ ਵਾਹਨਾਂ ਦਾ ਵੀ ਚਾਲਾਨ ਕੀਤਾ ਜਾ ਰਿਹਾ ਹੈ। ਟ੍ਰੈਫਿਕ ਪੁਲਿਸ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 5 ਤੋਂ 6 ਮੁੱਖ ਥਾਵਾਂ ‘ਤੇ ਪੁਲਿਸ ਵਲੋਂ ਨਾਕੇ ਲਾਏ ਗਏ ਹਨ ਅਤੇ ਇਹ ਨਾਕੇ ਸਮੇਂ-ਸਮੇਂ ‘ਤੇ ਬਦਲਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਮੂੰਹ ਢੱਕਿਆ ਹੋਇਆ ਹੋਵੇ, ਤਾਂ ਉਸ ਨੂੰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿਉਂਕਿ ਕਈ ਵਾਰੀ ਹਾਦਸਿਆਂ ਦੇ ਦੌਰਾਨ ਮੂੰਹ ਢੱਕੇ ਹੋਣ ਕਰਕੇ ਵਿਅਕਤੀ ਦੀ ਪਛਾਣ ਨਹੀਂ ਹੋ ਪਾਉਂਦੀ। ਇਸ ਲਈ, ਇਹ ਜ਼ਰੂਰੀ ਹੈ ਕਿ ਮੂੰਹ ਖੁੱਲਾ ਰੱਖਿਆ ਜਾਵੇ ਤਾਂ ਜੋ ਸੀ.ਸੀ.ਟੀ.ਵੀ. ਵਿੱਚ ਵੀ ਉਹ ਦਰਜ ਹੋ ਸਕੇ।
ਜਸਵਿੰਦਰ ਸਿੰਘ ਨੇ ਕਿਹਾ ਕਿ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵੱਖ-ਵੱਖ ਤਰ੍ਹਾਂ ਦੇ ਚਾਲਾਨ ਕੱਟੇ ਜਾ ਰਹੇ ਹਨ, ਜਿਵੇਂ ਕਿ ਟ੍ਰਿੱਪਲ ਰਾਈਡਿੰਗ, ਬਿਨਾਂ ਦਸਤਾਵੇਜ਼ ਵਾਹਨ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਘਲਤੀਆਂ।ਪੁਲਿਸ ਦੀ ਕੋਸ਼ਿਸ਼ ਹੈ ਕਿ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਸਮੱਸਿਆ ਨਾ ਪੈਦਾ ਹੋਣ ਪਾਏ।







Leave a Reply