ਪੰਜਾਬ ਵਿਚ ਮੁੜ ਹੋਵੇਗੀ ਜ਼ਿਮਨੀ ਚੋਣ, ਛਿੜੀ ਨਵੀਂ ਸਿਆਸੀ ਚਰਚਾ

ਲੁਧਿਆਣਾ : ਲੁਧਿਆਣਾ ਦੇ ਹਲਕਾ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਪੰਜਾਬ ’ਚ ਇਕ ਹੋਰ ਵਿਧਾਨ ਸਭਾ ਜ਼ਿਮਨੀ ਚੋਣ ਦੀ ਚਰਚਾ ਛਿੜ ਗਈ ਹੈ। ਇਥੇ ਜ਼ਿਕਰਯੋਗ ਹੋਵੇਗਾ ਕਿ ਕੋਈ ਵੀ ਲੋਕਸਭਾ ਜਾਂ ਵਿਧਾਨ ਸਭਾ ਦੀ ਸੀਟ ਖਾਲੀ ਹੋਣ ਮਗਰੋਂ 6 ਮਹੀਨਿਆਂ ਦੇ ਅੰਦਰ ਜ਼ਿਮਨੀ ਚੋਣ ਹੋਣਾ ਜ਼ਰੂਰੀ ਹੈ। ਜੇਕਰ ਪੰਜਾਬ ’ਚ ਆਮ ਆਦਮੀ ਪਾਰਟੀ ਦੇ ਮੌਜੂਦਾ ਕਾਰਜਕਾਲ ਦੀ ਗੱਲ ਕਰੀਏ ਤਾਂ ਹੁਣ ਤੱਕ ਸੰਗਰੂਰ ਅਤੇ ਜਲੰਧਰ ’ਚ ਲੋਕਸਭਾ ਤੋਂ ਇਲਾਵਾ ਜਲੰਧਰ ਵੈਸਟ, ਚੱਬੇਵਾਲ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ’ਚ ਲੋਕਸਭਾ ਜ਼ਿਮਨੀ ਚੋਣ ਹੋ ਚੁੱਕੀ ਹੈ।

ਇਨ੍ਹਾਂ ’ਚੋਂ ਜਲੰਧਰ ਲੋਕਸਭਾ ਜ਼ਿਮਨੀ ਚੋਣ ਕਾਂਗਰਸ ਦੇ ਐੱਮ. ਪੀ. ਸੰਤੋਖ ਚੌਧਰੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਮੌਜੂਦਗੀ ’ਚ ਮੌਤ ਹੋਣ ਤੋਂ ਬਾਅਦ ਹੋਈਆਂ ਸੀ। ਹੁਣ ਇਹ ਨੌਬਤ ਲੁਧਿਆਣਾ ਦੇ ਹਲਕਾ ਵੈਸਟ ’ਚ ਆ ਗਈ ਹੈ, ਜਿੱਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ੁੱਕਰਵਾਰ ਦੇਰ ਰਾਤ ਸ਼ੱਕੀ ਹਾਲਾਤ ’ਚ ਗੋਲ਼ੀ ਲੱਗਣ ਦੀ ਵਜ੍ਹਾ ਨਾਲ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਚਿਖਾ ਠੰਡੀ ਹੋਣ ਤੋਂ ਪਹਿਲਾਂ ਜ਼ਿਮਨੀ ਚੋਣ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਅਤੇ ਸਿਆਸੀ ਸੁਗਬੁਗਾਹਟ ਸੁਣਨ ਨੂੰ ਮਿਲ ਰਹੀ ਹੈ।

ਇਹ ਹੈ ਹਲਕਾ ਵੈਸਟ ਦਾ ਸਿਆਸੀ ਮਾਹੌਲ
2022 ਦੀ ਵਿਧਾਨ ਸਭਾ ਚੋਣ ਤੋਂ ਠੀਕ ਪਹਿਲਾਂ ਆਮ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਗੁਰਪ੍ਰੀਤ ਗੋਗੀ ਨੇ ਲਗਾਤਾਰ 2 ਵਾਰ ਵਿਧਾਇਕ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਨੂੰ ਹਰਾਇਆ ਸੀ, ਜੋ ਦੋਵੇਂ ਕੌਂਸਲਰ ਅਤੇ ਜ਼ਿਲਾ ਕਾਂਗਰਸ ਪ੍ਰਧਾਨ ਦੌਰਾਨ ਕਈ ਸਾਲਾਂ ਤੱਕ ਪਾਰਟੀ ’ਚ ਇਕੱਠੇ ਕੰਮ ਕਰ ਚੁੱਕੇ ਸਨ।
ਇਸ ਤੋਂ ਬਾਅਦ ਗੋਗੀ ਦੀ ਕਾਂਗਰਸ ਦੇ ਇਕ ਹੋਰ ਪੁਰਾਣੇ ਸਾਥੀ ਰਵਨੀਤ ਬਿੱਟੂ ਨਾਲ ਵੀ ਵਿਗੜ ਗਈ ਅਤੇ ਲੋਕਸਭਾ ਚੋਣ ਦੌਰਾਨ ਵੀ ਦੋਵਾਂ ’ਚ ਕਾਫੀ ਤਕਰਾਰ ਦੇਖਣ ਨੂੰ ਮਿਲੀ। ਹੁਣ ਦੇਖਣਾ ਇਹ ਹੋਵੇਗਾ ਕਿ ਹਲਕਾ ਵੈਸਟ ਦੀ ਉਪ ਚੋਣ ’ਚ ਮੁਕਾਬਲਾ ਕਿਹੜੇ ਚਿਹਰਿਆਂ ’ਚ ਹੋਵੇਗਾ ਕਿਉਂਕਿ ਵਿਜੀਲੈਂਸ ਅਤੇ ਈ. ਡੀ. ਦੇ ਕੇਸ ਦੀ ਜਗ੍ਹਾ ਨਾਲ ਲੰਮਾ ਸਮਾਂ ਜੇਲ ’ਚ ਰਹਿ ਕੇ ਆਏ ਆਸ਼ੂ ਇਕ ਵਾਰ ਫਿਰ ਹਲਕਾ ਵੈਸਟ ਦੀ ਸੀਟ ’ਤੇ ਦਾਅਵੇਦਾਰੀ ਜਤਾਉਣਗੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਨਾਲ ਭਾਜਪਾ ਵੀ ਜ਼ਰੂਰ ਉਮੀਦਵਾਰ ਖੜ੍ਹਾ ਕਰੇਗੀ। ਜਦੋਂਕਿ ਅਕਾਲੀ ਦਲ ਦੀ ਸਥਿਤੀ ਸਮਾਂ ਆਉਣ ’ਤੇ ਹੀ ਸਾਫ਼ ਹੋ ਜਾਵੇਗੀ।

Leave a Reply

Your email address will not be published. Required fields are marked *