ਨੇਪਾਲ ਦੀ ਸਰਹੱਦ ਨੇੜੇ ਪੱਛਮੀ ਚੀਨ ਦੇ ਤਿੱਬਤੀ ਪਹਾੜੀ ਖੇਤਰ ਵਿਚ ਮੰਗਲਵਾਰ ਸਵੇਰੇ ਆਏ ਭੂਚਾਲ ਕਾਰਨ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਹੈ। ਚੀਨ ਦੇ ਐਮਰਜੈਂਸੀ ਪ੍ਰਬੰਧਨ ਮੰਤਰਾਲੇ ਮੁਤਾਬਕ, ਇਸ ਭੂਚਾਲ ਦੀ ਤੀਬਰਤਾ 7.1 ਦਰਜ ਕੀਤੀ ਗਈ।
ਭੂਚਾਲ ਤਿੱਬਤ ਖੇਤਰ ਦੇ ਪਹਾੜੀ ਇਲਾਕੇ ਵਿੱਚ 10 ਕਿਲੋਮੀਟਰ ਦੀ ਡੂੰਘਾਈ ‘ਚ ਆਇਆ। ਚੀਨ ਦੀ ਭੂਚਾਲ ਨਿਗਰਾਨੀ ਏਜੰਸੀ ਨੇ ਇਸਦੀ ਤੀਬਰਤਾ 6.8 ਦਰਜ ਕੀਤੀ ਹੈ।
ਭੂਚਾਲ ਦੇ ਕੇਂਦਰ ਵਾਲਾ ਇਲਾਕਾ ਲਗਭਗ 4,200 ਮੀਟਰ (13,800 ਫੁੱਟ) ਉਚਾਈ ‘ਤੇ ਸਥਿਤ ਹੈ, ਜਿੱਥੇ ਘੱਟ ਆਬਾਦੀ ਹੈ। ਕੇਂਦਰ ਲਹਾਸਾ ਤੋਂ 380 ਕਿਲੋਮੀਟਰ ਦੂਰ ਹੈ। ਸਰਕਾਰੀ ਮੀਡੀਆ ਨੇ ਕਿਹਾ ਕਿ ਭੂਚਾਲ ਕਾਰਨ ਕਈ ਘਰ ਢਹਿ ਗਏ ਹਨ।







Leave a Reply