ਪੰਜਾਬ ‘ਚ ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ,ਕੱਲ੍ਹ ਦੁਬਾਰਾ ਹੋਵੇਗੀ ਵੋਟਿੰਗ

ਪੰਜਾਬ ਵਿਚ ਬੀਤੇ ਦਿਨੀਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤੀ ਚੋਣਾਂ ਹੋਈਆਂ ਹਨ ਤੇ ਸ਼ਾਮ ਨੂੰ ਹੀ ਨਤੀਜਿਆਂ ਦਾ ਵੀ ਐਲਾਨ ਕਰ ਦਿੱਤਾ ਗਿਆ। ਪਰ ਇਸ ਵਿਚਾਲੇ ਮਿਊਂਸਿਪਲ ਕੌਂਸਲ ਖੰਨਾ ਦੇ ਵਾਰਡ ਨੰਬਰ 2 ਦੀ ਚੋਣ ਰੱਦ ਕਰ ਦਿੱਤੀ ਗਈ ਹੈ। ਇੱਥੇ ਕੱਲ੍ਹ ਯਾਨੀ 23 ਦਸੰਬਰ ਨੂੰ ਮੁੜ ਤੋਂ ਵੋਟਿੰਗ ਹੋਵੇਗੀ। ਇਸ ਸਬੰਧੀ ਪੰਜਾਬ ਦੇ ਰਾਜ ਚੋਣ ਕਮਿਸ਼ਨ ਵੱਲੋਂ ਲਿਖਤੀ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਦੱਸ ਦਈਏ ਕਿ ਖੰਨਾ ਦੇ ਵਾਰਡ ਨੰਬਰ 2 ਵਿਚ ਬੀਤੇ ਦਿਨੀਂ ਵੋਟਿੰਗ ਦੌਰਾਨ ਭਾਰੀ ਹੰਗਾਮਾ ਹੋ ਗਿਆ ਸੀ। ਇਸ ਦੌਰਾਨ ਕਿਸੇ ਸ਼ਰਾਰਤੀ ਅਨਸਰ ਵੱਲੋਂ ਬੂਥ ਦੇ ਅੰਦਰ EVM ਤੋੜ ਦਿੱਤੀ ਗਈ ਸੀ। ਇਸ ਵਾਰਡ ਦੇ ਨਤੀਜੇ ਲਈ ਸਾਰੀ ਰਾਤ ਭਾਰੀ ਹੰਗਾਮਾ ਹੁੰਦਾ ਰਿਹਾ ਜੋ ਐਤਵਾਰ ਸਵੇਰ ਤਕ ਜਾਰੀ ਰਿਹਾ। ਇਸ ਵਿਚਾਲੇ ਟੁੱਟੀ ਹੋਈ EVM ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਸੀ। ਹੁਣ ਚੋਣ ਕਮਿਸ਼ਨ ਵੱਲੋਂ ਵਾਰਡ ਨੰਬਰ 2 ਦੇ ਪੋਲਿੰਗ ਸਟੇਸ਼ਨ ਨੰਬਰ 4 ਦੀ ਚੋਣ ਦੁਬਾਰਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇੱਤੇ 23 ਦਸੰਬਰ 2024 ਨੂੰ ਸਵੇਰੇ 7 ਤੋਂ ਸ਼ਾਮ 4 ਵਜੇ ਤਕ ਵੋਟਿੰਗ ਹੋਵੇਗੀ। ਇਸ ਸਬੰਧੀ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਜਾਰੀ ਪੱਤਰ ਵਿਚ ਆਖਿਆ ਗਿਆ ਹੈ ਕਿ ਮਿਉਂਸਪਲ ਕੌਂਸਲ, ਖੰਨ੍ਹਾਂ ਦੇ ਵਾਰਡ ਨੰ. 2 ਦੇ ਪੋਲਿੰਗ ਸਟੇਸ਼ਨ ਨੰ. 4 ਦੀ ਚੋਣ ਪ੍ਰਕਿਰਿਆ ਲਈ Re-poll 23.12.2024 ਨੂੰ ਸਵੇਰੇ 07.00 ਤੋਂ 4.00 ਵਜੇ ਤੱਕ ਕਰਵਾਈ ਜਾਵੇਗੀ।

Leave a Reply

Your email address will not be published. Required fields are marked *