ਮਸ਼ਹੂਰ ਪੰਜਾਬੀ ਗਾਇਕ ਡਿੰਪਲ ਰਾਜਾ ਦਾ ਦਿਹਾਂਤ

ਪੰਜਾਬ ਦੇ ਮਸ਼ਹੂਰ ਗਾਇਕ ਡਿੰਪਲ ਰਾਜਾ ਦਾ ਦਿਹਾਂਤ ਹੋਣ ਨਾਲ ਪੰਜਾਬੀ ਸੰਗੀਤ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਡਿੰਪਲ ਰਾਜਾ ਜਲੰਧਰ ਦੇ ਦਾਨਿਸ਼ਮੰਦਾ ਦਾ ਰਹਿਣ ਵਾਲਾ ਸੀ। ਉਹ ਰਿਐਲਿਟੀ ਸ਼ੋਅ ‘ਆਵਾਜ਼ ਪੰਜਾਬ ਦੀ’ ਰਾਹੀਂ ਚਰਚਾ ‘ਚ ਆਇਆ ਸੀ, ਜਿੱਥੇ ਉਸ ਨੇ ਆਪਣੀ ਸੁਰੀਲੀ ਆਵਾਜ਼ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ।

ਕਮਰਸ਼ੀਅਲ ਸੰਗੀਤ ਦੁਨੀਆ ਵਿੱਚ ਦਾਖਲ ਹੋਣ ਤੋਂ ਬਾਅਦ ਡਿੰਪਲ ਰਾਜਾ ਨੇ ਕਈ ਮਸ਼ਹੂਰ ਗੀਤ ਗਾਏ, ਜਿਸ ਵਿੱਚ “ਸਾਡੇ ਬਾਰੇ ਪੁੱਛਣਾ ਤਾਂ” ਖਾਸ ਚਰਚਿਤ ਰਿਹਾ। ਮਿਸ ਪੂਜਾ ਨਾਲ ਗਾਏ ਗੀਤਾਂ ਤੋਂ ਇਲਾਵਾ, ਉਸ ਨੇ ਮਾਤਾ ਦੀਆਂ ਭੇਟਾਂ ਨਾਲ ਵੀ ਆਪਣੀ ਅਲੱਗ ਪਹਚਾਣ ਬਣਾਈ।

ਜ਼ਿਕਰਯੋਗ ਹੈ ਕਿ ਡਿੰਪਲ ਰਾਜਾ ਨੂੰ ਬੀਤੇ ਦਿਨ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਸ ਦਾ ਅੰਤਿਮ ਸਾਹ ਹੋ ਗਿਆ।

Leave a Reply

Your email address will not be published. Required fields are marked *