ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਵਲੋਂ ਵੱਡੀ ਕਾਰਵਾਈ, ਕੰਸਲਟੈਂਸੀ ਦਾ ਲਾਇਸੈਂਸ ਰੱਦ

ਸੰਗਰੂਰ (ਯਾਦਵਿੰਦਰ ਲਾਲੀ) : ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸੰਦੀਪ ਰਿਸ਼ੀ ਨੇ ਦੱਸਿਆ ਕਿ ​ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਪੰਜਾਬ ਮਨੁੱਖੀ ਤਸਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸਕਰੀ ਨਿਯਮ 2013 (ਸੋਧਿਆ ਨਾਮ ਟਰਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਅਧੀਨ “M/s D&T Immigration at Dharmpal road Opp. Dullat, 2nd Floor, Sangrur” ਦੇ ਨਾਮ ‘ਤੇ ਦਰਸ਼ਪ੍ਰੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਕਿਸ਼ਨ ਬਾਗ ਕਾਲੋਨੀ, ਸੰਗਰੂਰ ਨੂੰ ਕੰਸਲਟੈਂਸੀ ਦਾ ਲਾਇਸੈਂਸ ਨੰਬਰ 237/ਡੀ.ਸੀ/ਐੱਮ.ਏ/ਸੰਗਰੂਰ/ 2023 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 06/08/2028 ਤੱਕ ਸੀ। ​​ਪ੍ਰਾਰਥੀ ਵੱਲੋਂ ਲਿਖਤੀ ਦਰਖ਼ਾਸਤ ਪੇਸ਼ ਕੀਤੀ ਗਈ ਸੀ ਕਿ ਉਹ ਅਪਣਾ ਲਾਇਸੈਂਸ ਸਰੰਡਰ ਕਰ ਰਿਹਾ ਹੈ। ਉਨ੍ਹਾਂ ਵੱਲੋਂ ਇਹ ਵੀ ਲਿਖਿਆ ਗਿਆ ਸੀ ਕਿ ਉਸਦਾ ਲਾਇਸੈਂਸ ਕਿਸੇ ਵੀ ਕੇਸ ਵਿੱਚ ਲੋੜੀਂਦਾ ਨਹੀਂ ਹੈ ਅਤੇ ਨਾ ਹੀ ਕਿਸੇ ਵੀ ਕੇਸ ਵਿੱਚ ਸ਼ਾਮਲ ਹੈ। ਇਸ ਸਬੰਧੀ ਪ੍ਰਾਰਥੀ ਵੱਲੋਂ ਬਿਆਨ ਹਲਫੀਆ ਵੀ ਪੇਸ਼ ਕੀਤਾ ਹੈ ਕਿ ਉਹ ਅਪਣੇ ਅਸਲ ਕੰਸਲਟੈਂਸੀ ਦੇ ਲਾਇਸੈਂਸ ਸਰੰਡਰ ਕਰ ਹਿਹਾ ਹੈ।​

​ਪੰਜਾਬ ਟਰੈਵਲ ਪ੍ਰੋਫੈਸ਼ਨਲ ਰੇਗੂਲੇਸ਼ਨ ਐਕਟ ਤਹਿਤ ਬਣੇ ਰੂਲਜ ਦੇ ਸੈਕਸ਼ਨ 8 (1) ਵਿੱਚ ਦਰਜ ਉਪਬੰਧ ਅਨੂਸਾਰ ਪ੍ਰਾਰਥੀ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ।
​​ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਸ ਲਈ ਪ੍ਰਾਰਥੀ ਵੱਲੋਂ ਪ੍ਰਾਪਤ ਹੋਈ ਪ੍ਰਤੀ ਬੇਨਤੀ ਅਤੇ ਉਪਰੋਕਤ ਪ੍ਰਸਥਿਤੀਆਂ ਦੇ ਮੱਦੇਨਜ਼ਰ ” M/s D&T Immigration at Dharmpal road Opp. Dullat, 2nd Floor, Sangrur ਦੇ ਨਾਮ ‘ਤੇ ਸ੍ਰੀ ਦਰਸ਼ਪ੍ਰੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਕਿਸਨ ਬਾਗ ਕਾਲੋਨੀ, ਸੰਗਰੂਰ ਨੂੰ ਜਾਰੀ ਕੀਤਾ ਗਿਆ ਕੰਸਲਟੈਂਸੀ ਦਾ ਲਾਇਸੈਂਸ ਨੰਬਰ 237/ਡੀ.ਸੀ/ਐੱਮ.ਏ/ਸੰਗਰੂਰ/ 2023 ਪ੍ਰੋਫੈਸਨਲ ਰੇਗੂਲੇਸ਼ਨ ਦੇ ਸੈਕਸ਼ਨ 8(1) ਅਧੀਨ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਜਾਂਦਾ ਹੈ। ਇਸ ਲਾਇਸੈਂਸ ਨਾਲ ਸਬੰਧਤ ਦੇ ਖ਼ਿਲਾਫ਼ ਕੋਈ ਸ਼ਿਕਾਇਤ/ਕੇਸ ਹੋਵੇਗਾ ਤਾਂ ਇਸ ਸਬੰਧੀ ਦਰਸ਼ਪ੍ਰੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਕਿਸਨ ਬਾਗ ਕਾਲੋਨੀ, ਸੰਗਰੂਰ, ਜ਼ਿਲ੍ਹਾ ਸੰਗਰੂਰ ਇਸ ਦਾ ਖੁਦ ਜ਼ਿੰਮੇਵਾਰ ਹੋਵੇਗਾ।

Leave a Reply

Your email address will not be published. Required fields are marked *