ਬੀਜਾਪੁਰ ‘ਚ ਵੱਡਾ ਮੁਕਾਬਲਾ, ਜਵਾਨਾਂ ਨੇ ਮਾਰੇ 12 ਨਕਸਲੀ, ਹਥਿਆਰ ਬਰਾਮਦ

ਬੀਜਾਪੁਰ : ਛੱਤੀਸਗੜ੍ਹ-ਮਹਾਰਾਸ਼ਟਰ ਦੇ ਸਰਹੱਦੀ ਖੇਤਰ ‘ਚ ਜਵਾਨਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੁਕਾਬਲਾ ਕਈ ਘੰਟਿਆਂ ਤੋਂ ਚੱਲ ਰਿਹਾ ਹੈ। ਮੁਕਾਬਲੇ ‘ਚ 12 ਨਕਸਲੀ ਮਾਰੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਬੀਜਾਪੁਰ ਜ਼ਿਲ੍ਹੇ ਦੇ ਏਡਪੱਲੀ ਇਲਾਕੇ ‘ਚ ਮੁੱਠਭੇੜ ਹੋ ਰਹੀ ਹੈ। ਨੈਸ਼ਨਲ ਪਾਰਕ ਦੇ ਸਾਂਡਰਾ ਇਲਾਕੇ ਨੇੜੇ ਲਗਾਤਾਰ ਗੋਲੀਬਾਰੀ ਹੋ ਰਹੀ ਹੈ। ਹਾਲਾਂਕਿ, ਮੁੱਠਭੇੜ ਦਾ ਸਹੀ ਸਥਾਨ ਅਜੇ ਪਤਾ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੀਆਰਜੀ, ਐੱਸ.ਟੀ.ਐੱਫ. ਦੇ ਜਵਾਨਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਫਰਸੇਗੜ੍ਹ ਵਿੱਚ ਨਕਸਲੀਆਂ ਦੀ ਨੈਸ਼ਨਲ ਪਾਰਕ ਏਰੀਆ ਕਮੇਟੀ ਸਰਗਰਮ ਹੈ। ਜਵਾਨਾਂ ਨੇ ਮੌਕੇ ਤੋਂ ਆਟੋਮੈਟਿਕ ਹਥਿਆਰ ਵੀ ਬਰਾਮਦ ਕੀਤੇ ਹਨ। ਮਾਰੇ ਗਏ ਨਕਸਲੀਆਂ ਦੀ ਗਿਣਤੀ ਹੋਰ ਵਧ ਸਕਦੀ ਹੈ।

ਇਹ ਵੀ ਪੜ੍ਹੋ : ਵੱਡਾ ਉਲਟਫੇਰ! ਨਵੀਂ ਦਿੱਲੀ ਸੀਟ ਤੋਂ ਹਾਰੇ Arvind Kejriwal

ਪੰਚਾਇਤੀ ਚੋਣਾਂ ਤੋਂ ਪਹਿਲਾਂ ਮਿਲੀ ਵੱਡੀ ਸਫਲਤਾ
ਛੱਤੀਸਗੜ੍ਹ ‘ਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਇਹ ਵੱਡੀ ਕਾਰਵਾਈ ਕੀਤੀ ਹੈ। ਬੀਜਾਪੁਰ ਨੈਸ਼ਨਲ ਪਾਰਕ ਦੇ ਜੰਗਲਾਂ ਵਿੱਚ ਨਕਸਲੀਆਂ ਦੀ ਮੌਜੂਦਗੀ ਦੀ ਖ਼ਬਰ ਸੀ। ਸੁਰੱਖਿਆ ਬਲ ਇਸ ‘ਤੇ ਕਾਰਵਾਈ ਕਰਨ ਗਏ ਸਨ। 9 ਫਰਵਰੀ ਦੀ ਸਵੇਰ ਨੂੰ ਨਕਸਲੀਆਂ ਨੇ ਜਵਾਨਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਵੀ ਮੂੰਹਤੋੜ ਜਵਾਬ ਦਿੱਤਾ। ਘੰਟਿਆਂ ਤੱਕ ਚੱਲੇ ਇਸ ਮੁਕਾਬਲੇ ਵਿੱਚ ਕਈ ਨਕਸਲੀ ਮਾਰੇ ਗਏ ਹਨ।

ਆਈਜੀ ਪੀ ਸੁੰਦਰਰਾਜ ਨੇ ਕੀਤੀ ਪੁਸ਼ਟੀ
ਬਸਤਰ ਦੇ ਆਈਜੀ ਪੀ ਸੁੰਦਰਰਾਜ ਨੇ ਇਸ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲਾ ਬੀਜਾਪੁਰ ਦੇ ਨੈਸ਼ਨਲ ਪਾਰਕ ਇਲਾਕੇ ਵਿੱਚ ਹੋਇਆ। ਨਕਸਲੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਪੂਰੀ ਹੋਣ ਤੋਂ ਬਾਅਦ ਹੀ ਮਾਰੇ ਗਏ ਨਕਸਲੀਆਂ ਦੀ ਸਹੀ ਗਿਣਤੀ ਦਾ ਪਤਾ ਲੱਗ ਸਕੇਗਾ।

ਇਹ ਵੀ ਪੜ੍ਹੋ : India vs England : ਵਿਰਾਟ ਕੋਹਲੀ ਦਾ ਦੂਜਾ ਵਨਡੇਅ ‘ਚ ਖੇਡਣਾ ਹੋਵੇਗਾ ਜਾਂ ਨਹੀਂ? ਕੋਚ ਨੇ ਕੀਤੀ ਪੁਸ਼ਟੀ

ਹੁਣ ਤੱਕ ਮਾਰੇ ਗਏ 12 ਤੋਂ ਵੱਧ ਨਕਸਲੀ
ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 12 ਤੋਂ ਵੱਧ ਨਕਸਲੀ ਮਾਰੇ ਜਾ ਚੁੱਕੇ ਹਨ। ਸੁਰੱਖਿਆ ਬਲਾਂ ਨੂੰ ਉਮੀਦ ਹੈ ਕਿ ਤਲਾਸ਼ੀ ਮੁਹਿੰਮ ਪੂਰੀ ਹੋਣ ਤੋਂ ਬਾਅਦ ਹੋਰ ਨਕਸਲੀਆਂ ਦੇ ਮਾਰੇ ਜਾਣ ਦੀ ਖ਼ਬਰ ਆ ਸਕਦੀ ਹੈ।

Leave a Reply

Your email address will not be published. Required fields are marked *