Public Holiday : ਫਰਵਰੀ ਮਹੀਨੇ ਦੀ ਸ਼ੁਰੂਆਤ ਛੁੱਟੀਆਂ ਨਾਲ ਹੋਈ ਹੈ। 2 ਫਰਵਰੀ ਨੂੰ ਐਤਵਾਰ ਹੈ, ਜੋ ਕਿ ਹਫਤਾਵਾਰੀ ਛੁੱਟੀ ਹੈ। ਅਗਲੇ ਦਿਨ 3 ਫਰਵਰੀ (ਸੋਮਵਾਰ) ਨੂੰ ਬਸੰਤ ਪੰਚਮੀ ਦਾ ਤਿਉਹਾਰ ਹੈ। ਇਸ ਕਾਰਨ ਜ਼ਿਆਦਾਤਰ ਸੂਬਿਆਂ ਵਿਚ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਹ ਛੁੱਟੀ ਬੱਚਿਆਂ ਲਈ ਹੀ ਨਹੀਂ ਸਗੋਂ ਕੰਮਕਾਜੀ ਲੋਕਾਂ ਲਈ ਵੀ ਰਾਹਤ ਭਰੀ ਹੋਵੇਗੀ। ਪੰਜਾਬ ਵਿਚ ਸਰਕਾਰੀ ਕਲੰਡਰ ਮੁਤਾਬਕ 2 ਫਰਵਰੀ (ਐਤਵਾਰ) ਨੂੰ ਬਸੰਤ ਪੰਚਮੀ ਦੀ ਛੁੱਟੀ (ਰਾਖਵੀਂ) ਹੈ। ਇਹ ਤਿਉਹਾਰ ਬਸੰਤ ਰੁੱਤ ਦੀ ਆਮਦ ਨੂੰ ਵੀ ਦਰਸਾਉਂਦਾ ਹੈ। ਇਸ ਦਿਨ ਲੋਕ ਪੀਲੇ ਕੱਪੜੇ ਪਹਿਨਦੇ ਹਨ ਅਤੇ ਪੀਲੇ ਰੰਗ ਦੇ ਭੋਜਨ ਜਿਵੇਂ ਖਿਚੜੀ, ਮਿੱਠੇ ਚੌਲ ਆਦਿ ਤਿਆਰ ਕਰਦੇ ਹਨ। ਇਹ ਤਿਉਹਾਰ ਖਾਸ ਕਰਕੇ ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਅਤੇ ਉੜੀਸਾ ਵਿੱਚ ਬਹੁਤ ਧੂਮਧਾਮ ਨਾਲ (Public Holiday) ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦਾ ਇੱਕ ਹੋਰ ਝਟਕਾ, 7 ਰੁਪਏ ਮਹਿੰਗਾ ਹੋਇਆ ਡੀਜ਼ਲ
ਸਰਕਾਰ ਵੱਲੋਂ ਹਰ ਸਾਲ ਦੀ ਤਰ੍ਹਾਂ 2025 ਲਈ ਛੁੱਟੀਆਂ ਦਾ ਕੈਲੰਡਰ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿੱਚ ਜਨਵਰੀ ਤੋਂ ਦਸੰਬਰ ਤੱਕ ਸਰਕਾਰੀ ਮੁਲਾਜ਼ਮਾਂ ਲਈ ਨਿਰਧਾਰਤ ਛੁੱਟੀਆਂ ਦੀ ਗਿਣਤੀ ਦਿੱਤੀ ਗਈ ਹੈ। ਇਨ੍ਹਾਂ ਛੁੱਟੀਆਂ ਵਿੱਚ ਰਾਸ਼ਟਰੀ, ਧਾਰਮਿਕ ਤਿਉਹਾਰ ਅਤੇ ਹਫ਼ਤਾਵਾਰੀ ਛੁੱਟੀਆਂ ਸ਼ਾਮਲ ਹਨ। ਇਹ ਕੈਲੰਡਰ ਸਰਕਾਰੀ ਕਰਮਚਾਰੀਆਂ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਹੋਰ ਮਜ਼ਦੂਰ ਵਰਗ ਲਈ ਬਹੁਤ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ : Budget 2025 LIVE : ਕੈਬਨਿਟ ਦੀ ਮਹੱਤਵਪੂਰਨ ਬੈਠਕ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਭਵਨ ਪਹੁੰਚੀ
ਹਾਲਾਂਕਿ ਕਿ ਵੱਖ-ਵੱਖ ਸੂਬਿਆਂ ਵਿਚ ਛੁੱਟੀਆਂ ਦੀ ਸੂਚੀ ਵੱਖੋ-ਵੱਖਰੀ ਹੁੰਦੀ ਹੈ, ਇਸ ਲਈ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਰਾਜ ਸਰਕਾਰ ਦੇ ਸਰਕੂਲਰ ਵਿੱਚ ਛੁੱਟੀਆਂ ਦੀ ਪੂਰੀ ਸੂਚੀ ਦੀ ਪੁਸ਼ਟੀ ਕਰਨ। 2 ਫਰਵਰੀ ਨੂੰ ਐਤਵਾਰ ਹੈ ਜਿਸ ਕਾਰਨ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ (Public Holiday) ਰਹਿਣਗੇ। ਬਸੰਤ ਪੰਚਮੀ ਦਾ ਤਿਉਹਾਰ 3 ਫਰਵਰੀ ਨੂੰ ਮਨਾਇਆ ਜਾਵੇਗਾ। ਇਸ ਕਾਰਨ ਜ਼ਿਆਦਾਤਰ ਥਾਵਾਂ ‘ਤੇ ਛੁੱਟੀ ਰਹੇਗੀ। ਹਾਲਾਂਕਿ ਪੰਜਾਬ ਵਿਚ ਬਸੰਤ ਦੀ ਸਰਕਰੀ ਛੁੱਟੀ ਨਹੀਂ ਹੈ। ਪਰ ਕਈ ਨਿੱਜੀ ਸਕੂਲ ਆਪਣੇ ਪੱਧਰ ‘ਤੇ ਛੁੱਟੀ ਦੇ ਸਕਦੇ ਹਨ।
ਇਹ ਵੀ ਪੜ੍ਹੋ : ਕਿੰਨਰ ਅਖਾੜੇ ਦੀ ਵੱਡੀ ਕਾਰਵਾਈ, ਮਮਤਾ ਕੁਲਕਰਨੀ-ਲਕਸ਼ਮੀ ਨਾਰਾਇਣ ਦੀ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਕੀਤੀ ਛੁੱਟੀ
2025 ਦੇ ਛੁੱਟੀਆਂ ਦੇ ਕੈਲੰਡਰ ਦੇ ਅਨੁਸਾਰ, ਸਰਕਾਰੀ ਕਰਮਚਾਰੀਆਂ ਨੂੰ ਫਰਵਰੀ ਵਿੱਚ 8, ਮਾਰਚ ਵਿੱਚ 9, ਅਪ੍ਰੈਲ ਵਿੱਚ 9, ਮਈ ਵਿੱਚ 7, ਜੂਨ ਵਿੱਚ 7, ਜੁਲਾਈ ਵਿੱਚ 4, ਅਗਸਤ ਵਿੱਚ 7, ਸਤੰਬਰ ਵਿੱਚ 7, ਅਕਤੂਬਰ ਵਿੱਚ 10 ਦਿਨ ਛੁੱਟੀਆਂ ਮਿਲਣਗੀਆਂ, ਨਵੰਬਰ ਵਿੱਚ 5 ਦਿਨ ਅਤੇ ਦਸੰਬਰ ਵਿੱਚ 6 ਦਿਨ ਦੀ ਛੁੱਟੀ ਹੋਵੇਗੀ।
ਇਹ ਵੀ ਪੜ੍ਹੋ : February Holiday list: ਫਰਵਰੀ ਮਹੀਨੇ ਛੁੱਟੀਆਂ ਦੀ ਭਰਮਾਰ, ਇਹ ਰਹੀ ਪੂਰੀ List







Leave a Reply