ਬੀਕਾਨੇਰ : ਰਾਜਸਥਾਨ ਦੇ ਬੀਕਾਨੇਰ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਰਾਸ਼ਟਰੀ ਪੱਧਰ ਦੀ ਮਹਿਲਾ ਪਾਵਰ ਲਿਫਟਰ ਯਸ਼ਤਿਕਾ ਆਚਾਰੀਆ ਦੀ ਜਿਮ ਵਿੱਚ ਕਸਰਤ ਕਰਦੇ ਸਮੇਂ ਮੌਤ ਹੋ ਗਈ। 17 ਸਾਲਾ ਯਸ਼ਤਿਕਾ ਮੰਗਲਵਾਰ ਸ਼ਾਮ ਕਰੀਬ 7 ਵਜੇ ਬੀਕਾਨੇਰ ਦੇ ਨਾਥੂਸਰ ਗੇਟ ਸਥਿਤ ਜਿਮ ‘ਚ ਆਪਣੀ ਨਿਯਮਿਤ ਕਸਰਤ ਲਈ ਗਈ ਸੀ, ਜਦੋਂ ਇਹ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਯਸ਼ਤਿਕਾ 270 ਕਿਲੋ ਵਜ਼ਨ ਵਾਲੀ ਰਾਡ ਚੁੱਕਣ ਦੀ ਕੋਸ਼ਿਸ਼ ਕਰ ਰਹੀ ਸੀ, ਜਦੋਂ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਰਾਡ ਉਸ ਦੇ ਮੋਢੇ ‘ਤੇ ਡਿੱਗ ਗਈ, ਜਿਸ ਨਾਲ ਉਸ ਦੀ ਗਰਦਨ ਟੁੱਟ ਗਈ।

ਇਸ ਘਟਨਾ ਦੀ ਵੀਡੀਓ ਦੇਖ ਕੇ ਲੋਕ ਹੈਰਾਨ ਹਨ। ਖਿਡਾਰੀ ਦੀ ਮੌਤ ਦੀ ਇਸ ਘਟਨਾ ਨਾਲ ਬੀਕਾਨੇਰ ‘ਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ : ਕੀ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ? ਪੜ੍ਹੋ ਪੂਰੀ ਖ਼ਬਰ
ਹਾਦਸੇ ਦੇ ਸਮੇਂ ਉਸ ਦਾ ਟਰੇਨਰ ਵੀ ਮੌਜੂਦ ਸੀ, ਜਿਸ ਨੇ ਰਾਡ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਖੁਦ ਜ਼ਖਮੀ ਹੋ ਗਿਆ। ਯਸ਼ਤਿਕਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਇਸ ਹਾਦਸੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਯਸ਼ਤਿਕਾ ਭਾਰ ਚੁੱਕਦੇ ਸਮੇਂ ਸੰਤੁਲਨ ਗੁਆ ਬੈਠੀ ਅਤੇ ਰਾਡ ਦੇ ਹੇਠਾਂ ਦੱਬੀ ਹੋਈ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ : ਰੇਖਾ ਗੁਪਤਾ ਬਣੀ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ, ਨਵੇਂ ਮੰਤਰੀਆਂ ਨੇ ਵੀ ਚੁੱਕੀ ਸਹੁੰ
ਯਸ਼ਤਿਕਾ ਦੇ ਪਿਤਾ ਐਸ਼ਵਰਿਆ ਆਚਾਰੀਆ ਨੇ ਦੱਸਿਆ ਕਿ ਯਸ਼ਤਿਕਾ ਨੇ ਹਾਲ ਹੀ ‘ਚ ਗੋਆ ‘ਚ ਹੋਈ 33ਵੀਂ ਨੈਸ਼ਨਲ ਬੈਂਚ ਪ੍ਰੈੱਸ ਚੈਂਪੀਅਨਸ਼ਿਪ ‘ਚ ਸੋਨ ਅਤੇ ਚਾਂਦੀ ਦੇ ਤਗਮੇ ਜਿੱਤੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਯਸ਼ਤਿਕਾ ਦੇ ਪਰਿਵਾਰ ਨੇ ਅਜੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਪੁਲਿਸ ਨੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।







Leave a Reply