ਪੰਜਾਬ ਪੁਲਸ ‘ਚ ਨਿੱਕਲੀ ਬੰਪਰ ਭਾਰਤੀ, 21 ਫਰਵਰੀ ਤੋਂ ਕਰ ਸਕਦੇ ਹੋ ਅਪਲਾਈ

ਚੰਡੀਗੜ੍ਹ : ਪੰਜਾਬ ਪੁਲਸ ਵਲੋਂ ਕਾਂਸਟੇਬਲ ਦੇ 1746 ਅਹੁਦਿਆਂ ‘ਤੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ। ਅਪਲਾਈ ਕਰਨ ਦੀ ਪ੍ਰਕਿਰਿਆ 21 ਫਰਵਰੀ ਤੋਂ ਸ਼ੁਰੂ ਕੀਤੀ ਜਾਵੇਗੀ। ਇਹ ਦੱਸਣ ਯੋਗ ਹੈ ਕਿ ਅਪਲਾਈ ਕਰਨ ਦੀ ਪ੍ਰਕਿਰਿਆ 21 ਫਰਵਰੀ 2025 ਤੋਂ ਸ਼ੁਰੂ ਹੋਵੇਗੀ। ਉਮੀਦਵਾਰ 13 ਮਾਰਚ 2025 ਤੱਕ ਅਪਲਾਈ ਕਰ ਸਕਦੇ ਹਨ।

ਕਿਵੇਂ ਹੋਵੇਗੀ ਚੋਣ?
ਇਸ ਭਰਤੀ ਵਿੱਚ ਚੁਣੇ ਜਾਣ ਲਈ, ਉਮੀਦਵਾਰਾਂ ਨੂੰ ਪਹਿਲਾਂ ਲਿਖਤੀ ਪ੍ਰੀਖਿਆ ਵਿੱਚੋਂ ਲੰਘਣਾ ਹੋਵੇਗਾ। ਜਿਹੜੇ ਉਮੀਦਵਾਰ ਲਿਖਤੀ ਪ੍ਰੀਖਿਆ ਵਿੱਚ ਨਿਰਧਾਰਿਤ ਕਟੌਫ ਅੰਕ ਪ੍ਰਾਪਤ ਕਰਨਗੇ, ਉਨ੍ਹਾਂ ਨੂੰ ਭਰਤੀ ਦੇ ਅਗਲੇ ਪੜਾਅ ਦੇ ਸਰੀਰਕ ਸਕ੍ਰੀਨਿੰਗ ਟੈਸਟ (PST), ਸਰੀਰਕ ਮਾਪ ਟੈਸਟ (PMT) ਵਿੱਚ ਹਾਜ਼ਰ ਹੋਣਾ ਪਵੇਗਾ। ਇਸ ਪੜਾਅ ਵਿੱਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਮੈਡੀਕਲ ਟੈਸਟ ਅਤੇ ਦਸਤਾਵੇਜ਼ ਤਸਦੀਕ ਪ੍ਰਕਿਰਿਆ ਵਿੱਚ ਸ਼ਾਮਲ ਹੋਣਾ ਪਵੇਗਾ। ਸਾਰੇ ਪੜਾਵਾਂ ਵਿੱਚ ਸਫਲ ਉਮੀਦਵਾਰਾਂ ਨੂੰ ਅੰਤਿਮ ਮੈਰਿਟ ਸੂਚੀ ਵਿੱਚ ਸਥਾਨ ਪ੍ਰਦਾਨ ਕੀਤਾ ਜਾਵੇਗਾ। ਇਸ ਭਰਤੀ ਰਾਹੀਂ ਸੂਬੇ ਭਰ ਵਿੱਚ 1746 ਕਾਂਸਟੇਬਲ ਅਸਾਮੀਆਂ ‘ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਭਰਤੀ ਨਾਲ ਸਬੰਧਤ ਹੋਰ ਵੇਰਵਿਆਂ ਲਈ, ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ।

ਅਹੁਦਿਆਂ ਦਾ ਵੇਰਵਾ
ਕਾਂਸਟੇਬਲ ਦੇ ਕੁੱਲ 1746 ਅਹੁਦੇ ਭਰੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ‘ਚ ਬੁੱਧਵਾਰ ਨੂੰ ਹੋਵੇਗੀ ਸਰਕਾਰੀ ਛੁੱਟੀ, ਸਕੂਲ ਤੇ ਕਾਲਜ ਰਹਿਣਗੇ ਬੰਦ

ਸਿੱਖਿਆ ਯੋਗਤਾ
ਉਮੀਦਵਾਰ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਚਾਹੀਦਾ ਹੈ।
ਐਕਸ ਸਰਵਿਸਮੈਨ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ।

ਉਮਰ
ਉਮੀਦਵਾਰ ਦੀ ਉਮਰ 18 ਤੋਂ 28 ਸਾਲ ਤੈਅ ਕੀਤੀ ਗਈ ਹੈ। ਰਾਖਵਾਂਕਰਨ ਵਰਗ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ ਉੱਪਰੀ ਉਮਰ ‘ਚ ਨਿਯਮ ਅਨੁਸਾਰ ਛੋਟ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਵੱਡੀ ਤਬਦੀਲੀ, ਅਗਲੇ 5 ਦਿਨਾਂ ਲਈ ਵੱਡੀ ਭਵਿੱਖਬਾਣੀ ਜਾਰੀ

ਫੀਸ
ਜਨਰਲ- 1150 ਰੁਪਏ
ਐੱਸਸੀ/ਐੱਸਟੀ/ਬੀਸੀ/ਓਬੀਸੀ (ਸਿਰਫ਼ ਪੰਜਾਬ ਰਾਜ ਦੇ)- 650 ਰੁਪਏ
ਪੰਜਾਬ ਦੇ ਐਕਸ ਸਰਵਿਸਮੈਨ- 500 ਰੁਪਏ

ਤਨਖਾਹ
ਉਮੀਦਵਾਰ ਨੂੰ ਹਰ ਮਹੀਨੇ 19,900 ਰੁਪਏ ਤਨਖਾਹ ਮਿਲੇਗੀ।

ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।

 

Leave a Reply

Your email address will not be published. Required fields are marked *