ਫਿਰੋਜ਼ਪੁਰ ਜ਼ਿਲ੍ਹੇ ‘ਚ ਨਵੀਂ ਪਾਬੰਦੀਆਂ, ਮੈਜਿਸਟ੍ਰੇਟ ਨੇ ਜਾਰੀ ਕੀਤੇ ਸਖ਼ਤ ਹੁਕਮ

ਫਿਰੋਜ਼ਪੁਰ : ਐਡੀਸ਼ਨਲ ਜ਼ਿਲ੍ਹਾ ਮੈਜਿਸਟ੍ਰੇਟ ਡਾ. ਨਿਧੀ ਬਾਂਬਾ ਨੇ ਧਾਰਾ 163 ਦੇ ਅਧੀਨ ਜ਼ਿਲ੍ਹੇ ‘ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ, ਜੋ ਅਗਲੇ 2 ਮਹੀਨੇ ਲਈ ਲਾਗੂ ਰਹਿਣਗੇ। ਡਾ. ਬਾਂਬਾ ਨੇ ਕਿਹਾ ਕਿ ਸ਼ਾਮ 5 ਵਜੇ ਤੋਂ ਸਵੇਰੇ 7 ਵਜੇ ਤੱਕ ਛੋਟੇ ਖਣਿਜਾਂ ਦੀ ਨਿਕਾਸੀ ਕਰਨ, ਬਿਨਾਂ ਮਨਜ਼ੂਰੀ ਪ੍ਰਾਪਤ ਕੀਤੇ ਅਤੇ ਬਿਨਾਂ ਨਿਯਮਾਂ ਦਾ ਪਾਲਣ ਕੀਤੇ ਬੋਰਵੈੱਲ/ਟਿਊਬਵੈਲ ਦੇ ਲਈ ਜ਼ਮੀਨ ਦੀ ਖ਼ੁਦਾਈ ਕਰਨ ‘ਤੇ ਰੋਕ ਰਹੇਗੀ।

ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋਏ 30 ਪੰਜਾਬੀ, ਜਾਣੋ ਕਿਹੜੇ ਪਿੰਡ ਤੇ ਸ਼ਹਿਰ ਤੋਂ ਹਨ ਜ਼ਿਆਦਾ…

15 ਦਿਨ ਐਡਵਾਂਸ ਮਨਜ਼ੂਰੀ ਲੈਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਬੋਰਵੈੱਲ ਕਰਨ ਵਾਲੀ ਜਗ੍ਹਾ ‘ਤੇ ਸੁਰੱਖਿਆ ਦਾ ਹਰ ਬਿੰਦੂ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਮੂੰਹ ਢੱਕ ਕੇ ਕਿਸੇ ਕਿਸਮ ਦਾ ਵਾਹਨ ਚਲਾਉਣ, ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ‘ਚ ਹਥਿਆਰ ਲੈ ਕੇ ਚੱਲਣ ਜਾਂ ਇਨ੍ਹਾਂ ਦਾ ਪ੍ਰਦਰਸ਼ਨ ਕਰਨ, ਕਿਸੇ ਵੀ ਇਮਾਰਤ ਅਤੇ ਅਸ਼ਲੀਲ ਕਿਸਮ ਦੇ ਪੋਸਟਰ ਲਗਾਉਣ, ਸਿੰਥੈਟਿਕ ਡੋਰ ਦਾ ਇਸਤੇਮਾਲ ਕਰਨ, ਜਨਤਕ ਥਾਵਾਂ ‘ਤੇ ਹਥਿਆਰ ਲੈ ਕੇ ਚੱਲਣ ਅਤੇ ਇਨ੍ਹਾਂ ਦਾ ਪ੍ਰਦਰਸ਼ਨ ਕਰਨ, ਰੋਸ-ਰੈਲੀਆਂ ਕਰਨ, ਪੁਤਲੇ ਸਾੜਣ, ਆਵਾਜਾਈ ਵਿਚ ਰੋਕ ਲਗਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ : Amritsar ਵਿੱਚ ਲੈਂਡ ਹੋਇਆ ਅਮਰੀਕੀ ਜਹਾਜ਼, ਭਾਰਤੀ ਪ੍ਰਵਾਸੀ ਹੋਏ Deport

 

Leave a Reply

Your email address will not be published. Required fields are marked *