ਇਕ ਪਾਸੇ ਤੇਲਗੂ ਫਿਲਮ ‘ਪੁਸ਼ਪਾ 2’ ਭਾਰਤੀ ਬਾਕਸ ਆਫਿਸ ‘ਤੇ ਚੰਗੀ ਕਮਾਈ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਮਲਿਆਲਮ ਫਿਲਮ ‘ਮਾਰਕੋ’ ਵੀ ਲਗਾਤਾਰ ਰਿਕਾਰਡ ਤੋੜ ਰਹੀ ਹੈ। ਦੱਸਣਯੋਗ ਹੈ ਕਿ ਦੱਖਣੀ ਸੁਪਰਸਟਾਰ ਅੱਲੂ ਅਰਜੁਨ ਦੀ ਤੇਲਗੂ ਫਿਲਮ ‘ਪੁਸ਼ਪਾ 2’ 5 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਰਿਲੀਜ਼ ਹੁੰਦੇ ਹੀ ਇਸ ਫਿਲਮ ਨੇ ਬਾਕਸ ਆਫਿਸ ‘ਤੇ ਧਮਾਲ ਮਚਾਉਣਾ ਸ਼ੁਰੂ ਕਰ ਦਿੱਤਾ ਸੀ। ਫਿਲਮ ਹੁਣ ਤੱਕ ਚੰਗੀ ਕਮਾਈ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ 20 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਊਨੀ ਮੁਕੁੰਦਨ ਦੀ ਮਲਿਆਲਮ ਫਿਲਮ ‘ਮਾਰਕੋ’ ਦਾ ਵੀ ਜਲਵਾ ਬਰਕਰਾਰ ਹੈ।

ਇਕ ਪਾਸੇ ‘ਪੁਸ਼ਪਾ 2’ ਸਾਲ 2024 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ, ਉਥੇ ਹੀ ਦੂਜੇ ਪਾਸੇ ‘ਮਾਰਕੋ’ ਵੀ 2024 ਦੀ 9ਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਮਲਿਆਲਮ ਫਿਲਮ ਬਣ ਗਈ ਹੈ।

ਮਲਿਆਲਮ ਭਾਸ਼ਾ ਦੀ ਇਹ ਫਿਲਮ ਕਮਾਈ ਦੇ ਮਾਮਲੇ ‘ਚ ‘ਪੁਸ਼ਪਾ 2’ ਤੋਂ ਅੱਗੇ ਰਹੀ। ਦਰਅਸਲ, ‘ਪੁਸ਼ਪਾ 2’ ਤੇਲਗੂ, ਤਾਮਿਲ ਅਤੇ ਹਿੰਦੀ ਭਾਸ਼ਾਵਾਂ ਵਿੱਚ ਚੰਗੀ ਕਮਾਈ ਕਰ ਰਹੀ ਹੈ, ਪਰ ਕੰਨੜ ਵਿੱਚ ਸਿਰਫ 7.36 ਕਰੋੜ ਰੁਪਏ ਅਤੇ ਮਲਿਆਲਮ ਭਾਸ਼ਾ ਵਿੱਚ 14.03 ਕਰੋੜ ਰੁਪਏ ਕਮਾ ਸਕੀ। ਇਸ ਦੇ ਨਾਲ ਹੀ ਮਾਰਕੋ ਨੇ ਸਿਰਫ 3 ਦਿਨਾਂ ‘ਚ ਮਲਿਆਲਮ ‘ਚ ‘ਪੁਸ਼ਪਾ 2’ ਤੋਂ ਜ਼ਿਆਦਾ ਕਮਾਈ ਕਰ ਲਈ ਸੀ।
ਦੱਸ ਦੇਈਏ ਕਿ ਇਸ ਫਿਲਮ ਨੂੰ ਬਣਾਉਣ ਲਈ ਮੇਕਰਸ ਨੇ ਕਰੀਬ 30 ਕਰੋੜ ਰੁਪਏ ਖ਼ਰਚ ਹੋਏ ਸਨ ਅਤੇ 3 ਦਿਨਾਂ ਦੇ ਅੰਦਰ ਹੀ ਫਿਲਮ ਨੇ ਆਪਣੇ ਬਜਟ ਤੋਂ ਜ਼ਿਆਦਾ ਕਮਾਈ ਕਰ ਲਈ ਸੀ। ਐਕਸ਼ਨ ਥ੍ਰਿਲਰ ‘ਮਾਰਕੋ’ ਆਪਣੇ ਹਿੰਦੀ ਸੰਸਕਰਣ ਨਾਲ ਬਾਕਸ ਆਫਿਸ ‘ਤੇ ਹੁਣ ਤੱਕ ਧਮਾਲਾਂ ਮਚਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ‘ਚ ਕੁਝ ਹੈਰਾਨੀਜਨਕ ਅੰਕੜੇ ਪੇਸ਼ ਕਰ ਸਕਦੀ ਹੈ।
12 ਦਿਨਾਂ ਵਿੱਚ, ਫਿਲਮ ਨੇ ਬਾਕਸ ਆਫਿਸ ‘ਤੇ ਕੁੱਲ 38.65 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਸ ਵਿੱਚੋਂ 3.13 ਕਰੋੜ ਰੁਪਏ ਹਿੰਦੀ ਵਰਜਨ ਤੋਂ ਆਏ ਹਨ। ਫਿਲਮ ਦੇ ਹਿੰਦੀ ਵਰਜਨ ਨੇ ਬਾਕਸ ਆਫਿਸ ‘ਤੇ ਅਚਾਨਕ ਵਾਧਾ ਦੇਖਿਆ ਅਤੇ ਇਹ ਸਾਬਤ ਕਰ ਦਿੱਤਾ ਕਿ ਅੱਜਕੱਲ੍ਹ ਚੰਗਾ ਕੰਟੈਂਟ ਭਾਸ਼ਾ ਦੀਆਂ ਸੀਮਾਵਾਂ ਨੂੰ ਪਾਰ ਕਰ ਜਾਂਦੀ ਹੈ।








Leave a Reply