ਮਾਨਸੂਨ ਤੋਂ ਬਾਅਦ ਪਿਛਲੇ 2 ਮਹੀਨਿਆਂ ਦੇ ਸੋਕੇ ਤੋਂ ਬਾਅਦ ਹੁਣ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ‘ਚ ਮੌਸਮ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਮੌਸਮ ਵਿਭਾਗ ਦੇ ਮੁਤਾਬਕ ਸੂਬੇ ‘ਚ ਜਲਦੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ 8 ਦਸੰਬਰ ਤੱਕ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ‘ਚ ਮੀਂਹ ਪੈ ਸਕਦਾ ਹੈ। ਦਰਅਸਲ ਇਕ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ, ਜੋ ਕਿ 7 ਦਸੰਬਰ ਨੂੰ ਐਕਟੀਵੇਟ ਹੋ ਜਾਵੇਗਾ ਅਤੇ 8 ਤਾਰੀਖ਼ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਪੰਜਾਬ ‘ਚ ਲਗਾਤਾਰ ਸੁੱਕੀ ਠੰਡ ਪੈ ਰਹੀ ਹੈ ਅਤੇ ਲੋਕਾਂ ਨੂੰ ਸਿਹਤ ਸੰਬਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
10 ਦਸੰਬਰ ਤੋਂ ਬਾਅਦ ਵਧੇਗੀ ਠੰਡ
ਪਹਾੜੀ ਇਲਾਕਿਆਂ ‘ਚ 8 ਤੋਂ 10 ਦਸੰਬਰ ਤੱਕ ਬਰਫ਼ਬਾਰੀ ਅਤੇ ਮੀਂਹ ਪੈਣ ਦਾ ਅਸਰ ਮੈਦਾਨੀ ਇਲਾਕਿਆਂ ‘ਚ ਵੀ ਆਵੇਗਾ। ਇਸ ਦੌਰਾਨ ਪਹਾੜਾਂ ‘ਚ ਬਰਫ਼ਬਾਰੀ ਕਾਰਨ ਸੀਤ ਲਹਿਰ ਮੈਦਾਨੀ ਇਲਾਕਿਆਂ ਤੱਕ ਪਹੁੰਚੇਗੀ। ਇਸ ਕਾਰਨ 10 ਦਸੰਬਰ ਤੋਂ ਬਾਅਦ ਮੈਦਾਨਾਂ ‘ਚ ਤਾਪਮਾਨ ‘ਚ ਗਿਰਾਵਟ ਕਾਰਨ ਠੰਡ ਨਾਲ ਕੋਹਰਾ ਵੀ ਵਧੇਗਾ।







Leave a Reply