ਰਣਵੀਰ ਇਲਾਹਾਬਾਦੀਆ ਨੂੰ ਮਿਲੀ ਬੜੀ ਰਾਹਤ, ਸੁਪਰੀਮ ਕੋਰਟ ਨੇ ਕਿਹਾ- “ਤੁਹਾਡੇ ਦਿਮਾਗ ਵਿੱਚ ਗੰਦਗੀ”

Ranveer Allahbadia New s: ਸਮੈ ਰੈਨਾ ਦੇ ਸ਼ੋਅ ‘ਇੰਡੀਆ ਗੌਟ ਲੇਟੈਂਟ’ ਨਾਲ ਜੁੜੇ ਵਿਵਾਦ ‘ਚ ਰਣਵੀਰ ਇਲਾਹਾਬਾਦੀਆ ਨੂੰ ਰਾਹਤ ਦੇ ਨਾਲ-ਨਾਲ ਤਾੜਨਾ ਵੀ ਮਿਲੀ ਹੈ। ਸੁਪਰੀਮ ਕੋਰਟ ਨੇ ਮੰਗਲਵਾਰ, 18 ਫਰਵਰੀ ਨੂੰ ਯੂਟਿਊਬਰ ਰਣਵੀਰ ਇਲਾਹਾਬਾਦੀਆ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ। ਇਸ ਦੌਰਾਨ ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕੀਤੀ ਕਿ ਤੁਹਾਡਾ ਦਿਮਾਗ ਗੰਦਗੀ ਨਾਲ ਭਰਿਆ ਹੋਇਆ ਹੈ। ਇਹ ਗੈਰ-ਜ਼ਿੰਮੇਵਾਰੀ ਦਾ ਸਿਖਰ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਰਣਵੀਰ ਇਲਾਹਾਬਾਦੀਆ ਨੂੰ ਗ੍ਰਿਫਤਾਰੀ ਤੋਂ ਰਾਹਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮਸ਼ਹੂਰ ਗਾਇਕ ਸਿੱਪੀ ਗਿੱਲ ਦੇ ਪਿਤਾ ਨਾਲ ਕਰੋੜਾਂ ਦੀ ਠੱਗੀ

ਸੁਪਰੀਮ ਕੋਰਟ ‘ਚ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਐੱਨ ਕੋਟੇਸ਼ਵਰ ਸਿੰਘ ਦੀ ਬੈਂਚ ਨੇ ਰਣਵੀਰ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ। ਸਾਬਕਾ ਸੀਜੇਆਈ ਚੰਦਰਚੂੜ ਦਾ ਪੁੱਤਰ ਅਭਿਨਵ ਚੰਦਰਚੂੜ ਰਣਵੀਰ ਇਲਾਹਾਬਾਦੀਆ ਦੀ ਤਰਫੋਂ ਕੇਸ ਲੜ ਰਿਹਾ ਹੈ। ਵਕੀਲ ਅਭਿਨਵ ਚੰਦਰਚੂੜ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਰਣਵੀਰ ਇਲਾਹਾਬਾਦੀਆ ਦੀ ਜਾਨ ਨੂੰ ਖ਼ਤਰਾ ਹੈ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ‘ਤੇ ਬੈਂਚ ਨੇ ਕਿਹਾ, ‘ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜੇਕਰ ਇਸ ਦੇਸ਼ ‘ਚ ਇਹ ਅਸ਼ਲੀਲਤਾ ਨਹੀਂ ਤਾਂ ਕੀ ਹੈ?’

ਇਹ ਵੀ ਪੜ੍ਹੋ : ਫਰੀਦਕੋਟ ਵਿੱਚ ਵੱਡਾ ਹਾਦਸਾ : ਪੁਲ਼ ਤੋਂ ਹੇਠਾਂ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 5 ਦੀ ਮੌਤ

ਸੁਪਰੀਮ ਕੋਰਟ ਨੇ ਵਕੀਲ ‘ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ, ‘ਕੀ ਤੁਸੀਂ ਉਸ (ਰਣਵੀਰ ਇਲਾਹਾਬਾਦੀਆ) ਵੱਲੋਂ ਵਰਤੀ ਗਈ ਭਾਸ਼ਾ ਦਾ ਸਮਰਥਨ ਕਰਦੇ ਹੋ? ਅਸ਼ਲੀਲਤਾ ਦਾ ਪੈਮਾਨਾ ਕੀ ਹੈ? ਇਹ ਗੈਰ-ਜ਼ਿੰਮੇਵਾਰੀ ਦਾ ਸਿਖਰ ਹੈ। ਉਹ ਸੋਚਦੇ ਹਨ ਕਿ ਕਿਉਂਕਿ ਉਹ ਮਸ਼ਹੂਰ ਹੋ ਗਏ ਹਨ, ਉਹ ਕੁਝ ਵੀ ਕਹਿ ਸਕਦੇ ਹਨ। ਉਸ ਦਾ ਦਿਮਾਗ ਗੰਦਗੀ ਨਾਲ ਭਰਿਆ ਹੋਇਆ ਹੈ। ਅਦਾਲਤ ਅਜਿਹੇ ਵਿਅਕਤੀ ਦਾ ਪੱਖ ਕਿਉਂ ਕਰੇ?

ਇਹ ਵੀ ਪੜ੍ਹੋ : ਸ਼ੰਭੂ ਬਾਰਡਰ ਬੰਦ, ਦਿੱਲੀ ਪਹੁੰਚਣ ਲਈ ਜਾਰੀ ਨਵਾਂ ਰੂਟ, ਪੜ੍ਹੋ ਪੂਰੀ ਖ਼ਬਰ

 

Leave a Reply

Your email address will not be published. Required fields are marked *