ਰੋਜ਼ੀ ਬਰਕੰਦੀ ਨੇ ਢਾਣੀ ਬਰਕੰਦੀ ਤੋਂ ਸ਼ੁਰੂ ਕੀਤੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਆਪਣੇ ਜੱਦੀ ਪਿੰਡ ਢਾਣੀ ਬਰਕੰਦੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ। ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ’ਕਰਮਭੂਮੀ’ ਪਿੰਡ ਬਾਦਲ ਵਿਖੇ ਪਾਰਟੀ ਦੀ ਮੈਂਬਰਸ਼ਿਪ ਭਰਤੀ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ। ਇਸੇ ਲੜੀ ਅਧੀਨ ਜਿੱਥੇ ਸੁਖਬੀਰ ਬਾਦਲ ਨੇ ਬਾਦਲ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਉੱਥੇ ਹੀ ਰੋਜ਼ੀ ਬਰਕੰਦੀ ਨੇ ਆਪਣੇ ਪਿੰਡ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਭਰ ਤੋਂ ਪਾਰਟੀ ਦੀ ਭਰਤੀ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ।

ਮੁਹਾਲੀ, ਪਟਿਆਲਾ, ਸੰਗਰੂਰ ਅਤੇ ਫਰੀਦਕੋਟ ਤੇ ਹੋਰ ਥਾਵਾਂ ’ਤੇ ਪਾਰਟੀ ਆਗੂ ਮੈਂਬਰਸ਼ਿਪ ਪਰਚੀਆਂ ਲੈ ਰਹੇ ਹਨ। ਹਜ਼ਾਰਾਂ ਵਰਕਰਾਂ ਨੇ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰਨ ਵਾਸਤੇ 10-10 ਰੁਪਏ ਦੀਆਂ ਪਰਚੀਆਂ ਕੱਟਵਾ ਕੇ ਮੈਂਬਰਸ਼ਿਪ ਹਾਸਲ ਕੀਤੀ ਹੈ। ਪਹਿਲੇ ਹੀ ਦਿਨ ਭਰਤੀ ਪ੍ਰਤੀ ਲਾਮਿਸਾਲ ਹੁੰਗਾਰਾ ਮਿਲਿਆ ਹੈ। ਦੱਸ ਦਈਏ ਕਿ ਪਾਰਟੀ ਵੱਲੋਂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਜ਼ਿਲ੍ਹਾ ਅਬਜਰਵਰ ਲਗਾਏ ਗਏ ਹਨ।

ਸਭ ਤੋਂ ਪਹਿਲਾਂ ਕੰਵਰਜੀਤ ਸਿੰਘ ਨੇ ਪਰਚੀ ਕਟਵਾ ਕੇ ਮੈਂਬਰਸ਼ਿਪ ਪ੍ਰਾਪਤ ਕੀਤੀ। ਇਸ ਮੌਕੇ ਜ਼ਿਲ੍ਹਾ ਸਕੱਤਰ ਬਿੰਦਰ ਗੋਨੇਆਣਾ ਨੇ ਦੱਸਿਆ ਕਿ ਹਲਕਾ ਸ੍ਰੀ ਮੁਕਤਸਰ ਸਾਹਿਬ ਨੂੰ ਤਿੰਨ ਜੋਨਾ ਸ੍ਰੀ ਮੁਕਤਸਰ ਸਾਹਿਬ ਸ਼ਹਿਰ, ਸ੍ਰੀ ਮੁਕਤਸਰ ਸਾਹਿਬ ਦਿਹਾਤੀ ਅਤੇ ਮੰਡੀ ਬਰੀਵਾਲਾ ਵਿੱਚ ਵੰਡਿਆ ਗਿਆ ਹੈ ।

ਇਸ ਮੌਕੇ ਹਰਗੋਬਿੰਦ ਕੌਰ, ਜਗਜੀਤ ਸਿੰਘ ਹਨੀ ਫੱਤਣਵਾਲਾ, ਹੀਰਾ ਸਿੰਘ ਚੜੇਵਾਨ, ਰਿੰਪਾ ਬਰਕੰਦੀ, ਵਰਿੰਦਰ ਸਿੰਘ ਜਵਾਹਰੇਵਾਲਾ, ਜਸਪਾਲ ਸਿੰਘ ਪੀ. ਏ., ਲਖਵੀਰ ਸਿੰਘ ਬਰਕੰਦੀ, ਸੰਜੀਵ ਧੂੜੀਆ ਅਤੇ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਹਰੇਕ ਪਿੰਡ ਵਿਚ ਅਕਾਲੀ ਦਲ ਦੀ ਭਰਤੀ ਵੱਡੇ ਪੱਧਰ ਉੱਤੇ ਕੀਤੀ ਜਾਵੇਗੀ।

Leave a Reply

Your email address will not be published. Required fields are marked *