ਬੀਤੇ ਬੁੱਧਵਾਰ ਦੇਰ ਰਾਤ ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ‘ਤੇ ਕਿਸੇ ਅਣਪਛਾਤੇ ਵਿਅਕਤੀ ਨੇ ਚਾਕੂ ਨਾਲ 6 ਵਾਰ ਕੀਤੇ। ਇਸ ਦੌਰਾਨ ਸੈਫ ਅਲੀ ਖ਼ਾਨ ਗੰਭੀਰ ਜ਼ਖਮੀ ਹੋ ਗਏ। ਘਟਨਾ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਹੁਣ ਸੈਫ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਅਪਡੇਟ ਵੀ ਸਾਹਮਣੇ ਆਈ ਹੈ। ਸੈਫ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਸੈਫ ਨੂੰ ਅੱਜ ਸ਼ਾਮ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਸੈਫ ਦੇ ਇੰਨੇ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ। ਹੁਣ ਉਨ੍ਹਾਂ ਦੀ ਸਿਹਤ ਬਾਰੇ ਇੱਕ ਅਪਡੇਟ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਹੈ।
ਕਿਵੇਂ ਦੀ ਹੈ ਸੈਫ ਦੀ ਸਿਹਤ?
ਸੈਫ ਦੀ ਭੈਣ ਸੋਹਾ ਅਲੀ ਖ਼ਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਸੋਹਾ ਨੇ ਕਿਹਾ- ”ਸਾਨੂੰ ਖੁਸ਼ੀ ਹੈ ਕਿ ਸੈਫ ਠੀਕ ਹੋ ਰਹੇ ਹਨ ਅਤੇ ਅਸੀਂ ਇਸ ਲਈ ਧੰਨਵਾਦੀ ਵੀ ਹਾਂ। ਉਨ੍ਹਾਂ ਦੀ ਹਾਲਤ ਹੋਰ ਨਹੀਂ ਵਿਗੜੀ ਹੈ। ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ।”
ਕਰੀਨਾ ਦੀ ਪੋਸਟ
ਕਰੀਨਾ ਕਪੂਰ ਨੇ ਵੀ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ- ”ਇਹ ਸਾਡੇ ਪਰਿਵਾਰ ਲਈ ਬਹੁਤ ਚੁਣੌਤੀਪੂਰਨ ਦਿਨ ਸੀ। ਅਸੀਂ ਅਜੇ ਵੀ ਚੀਜ਼ਾਂ ਨੂੰ ਪ੍ਰੋਸੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਹੈਰਾਨ ਹਾਂ ਕਿ ਇਹ ਸਭ ਕਿਵੇਂ ਹੋ ਗਿਆ। ਇਸ ਮੁਸ਼ਕਲ ਸਮੇਂ ‘ਚ ਮੈਂ ਮੀਡੀਆ ਅਤੇ ਪਾਪਰਾਜ਼ੀ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨਾ ਫੈਲਾਉਣ ਅਤੇ ਅਜਿਹੀ ਕੋਈ ਕਵਰੇਜ ਨਾ ਦੇਣ ਜੋ ਸੱਚ ਨਾ ਹੋਵੇ।”
ਰੀੜ੍ਹ ਦੀ ਹੱਡੀ ‘ਚੋਂ 2.5 ਇੰਚ ਦਾ ਕੱਢਿਆ ਚਾਕੂ
ਦੱਸ ਦਈਏ ਕਿ ਚੋਰ ਨੇ ਸੈਫ ‘ਤੇ 6 ਵਾਰ ਹਮਲਾ ਕੀਤਾ ਸੀ। ਸੈਫ ਦੀ ਲੀਲਾਵਤੀ ਹਸਪਤਾਲ ‘ਚ ਸਰਜਰੀ ਹੋਈ। ਉਨ੍ਹਾਂ ਦੀ ਰੀੜ੍ਹ ਦੀ ਹੱਡੀ ‘ਚੋਂ 2.5 ਇੰਚ ਦਾ ਚਾਕੂ ਦਾ ਟੁਕੜਾ ਕੱਢ ਦਿੱਤਾ ਗਿਆ ਹੈ।







Leave a Reply