ਗਦਰੀ ਬਾਬਾ ਬਾਬੂ ਮੰਗੂ ਰਾਮ ਮੰਗੋਵਾਲੀਆ ਦੇ ਜਨਮ ਦਿਨ ਨੂੰ ਸਮਰਪਿਤ ਰਿਜੋਮਿਲੀਆ ‘ਚ ਵਿਸ਼ੇਸ਼ ਸਮਾਗਮ ਦਾ ਆਯੋਜਨ

ਰੋਮ/ਇਟਲੀ (ਟੇਕ ਚੰਦ ਜਗਤਪੁਰ) : ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਰਿਜੋਮਿਲੀਆ ਵੱਲੋਂ ਗਦਰੀ ਬਾਬਾ ਬਾਬੂ ਮੰਗੂ ਰਾਮ ਮੂੰਗੋਵਾਲੀਆ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦਾ ਆਯੋਜਿਨ ਫੌਸਦੌਨਦੋ ਦੀ ਕਰੇਜੋ (ਰਿਜੋਇਮੀਲੀਆ) ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਕੀਤਾ ਗਿਆ । ਇਸ ਸਮਾਗਮ ਵਿੱਚ ਸੰਗਤਾਂ ਨੇ ਹੁੰਮ -ਹੁੰਮਾ ਕੇ ਸ਼ਿਰਕਤ ਕੀਤੀ।

ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪ ਦੇ ਭੋਗ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਜਸਬੀਰ ਪਾਰਸ ਜੋ ਕਿ ਇੰਡੀਆ ਤੋਂ ਉਚੇਚੇ ਤੌਰ ‘ਤੇ ਯੂਰਪ ਦੌਰਾਨ ਇਟਲੀ ਵਿਖੇ ਕਰਵਾਏ ਗਏ ਇਸ ਸਮਾਗਮ ਵਿੱਚ ਪਹੁੰਚੇ ਸਨ, ਨੇ ਕਿਹਾ ਕਿ ਬਾਬੂ ਮੰਗੂ ਰਾਮ ਮੂੰਗੋਵਾਲੀਆ ਗਦਰ ਪਾਰਟੀ ਦੇ ਉਹ ਪ੍ਰਮੁੱਖ ਆਗੂ ਸਨ ਜਿਨ੍ਹਾਂ ਦਾ ਯੋਗਦਾਨ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਵਿੱਚ ਵੀ ਰਿਹਾ ਅਤੇ ਉਨ੍ਹਾਂ ਦਲਿਤ ਭਾਈਚਾਰੇ ਦੇ ਆਗੂ ਹੁੰਦਿਆਂ ਅਛੂਤਾਂ ਦੇ ਹੱਕਾਂ ਦੀ ਪ੍ਰਾਪਤੀ ਨੂੰ ਪ੍ਰਣਾਈ ਜਥੇਬੰਦੀ ਆਦਿ ਧਰਮ ਲਹਿਰ ਦੀ ਨੀਂਹ ਰੱਖੀ।

ਇਸ ਲਹਿਰ ਨੂੰ ਮਿਲੀ ਕਾਮਯਾਬੀ ਤੋਂ ਬਾਅਦ 1946 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਸਕੱਤਰ ਪੰਮਾ ਲੁਧਾਣਾ ਨੇ ਕਿਹਾ ਕਿ ਸਾਡਾ ਸਮਾਜ ਬਾਬੂ ਮੰਗੂ ਰਾਮ ਮੂੰਗੋਵਾਲੀਆ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇਗਾ। ਗਾਇਕ ਸੰਦੀਪ ਲੋਈ ਨੇ ਬਾਬੂ ਮੰਗੂ ਰਾਮ ਜੀ ਦੀ ਖੁਬਸੂਰਤ ਰਚਨਾ ਪੇਸ਼ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਜੀਵਨ ਸਬੰਧੀ ਵੀ ਚਾਨਣਾ ਪਾਇਆ। ਕਸ਼ਮੀਰ ਲਾਲ ਮਹਿਮੀ ਨੇ ਕਿਹਾ ਕਿ ਬਾਬੂ ਮੰਗੂ ਰਾਮ ਮੰਗੋਵਾਲੀਆ ਦੀ ਸੰਘਰਸ਼ਮਈ ਜ਼ਿੰਦਗੀ ਸਮੁੱਚੇ ਦਲਿਤ ਸਮਾਜ ਲਈ ਪ੍ਰੇਰਨਾ ਸਰੋਤ ਹੈ, ਉਹ ਹਮੇਸ਼ਾ ਹੀ ਦਲਿਤ ਸਮਾਜ ਦੇ ਮਹਾਂ ਨਾਇਕ ਵਜੋਂ ਜਾਣੇ ਜਾਂਦੇ ਰਹਿਣਗੇ।

ਇਸ ਮੌਕੇ ‘ਤੇ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸ਼ਖਸ਼ੀਅਤਾਂ ਤੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ। ਇਹ ਮੌਕੇ ‘ਤੇ ਕੁਲਦੀਪ ਕੁਮਾਰ ਲੋੋੋਧੀਪੁਰ, ਰੇਸ਼ਮ ਸਿੰਘ ਬੱਧਣ ਮਨਦੀਪ ਮਹੇ ,ਮਹਿੰਦਰ ਪਾਲ, ਹਰਜੀਤ ਸਿੰਘ ਹਨੀ ,ਮੰਗਾ ਲੋੋਧਪੁਰੀਆ ਹਾਜ਼ਰ ਸਨ।

Leave a Reply

Your email address will not be published. Required fields are marked *