ਸ੍ਰੀ ਹਰਿਮੰਦਰ ਸਾਹਿਬ ‘ਚ ਭੇਂਟ ਕੀਤੀ ਗਈ ਵਿਸ਼ੇਸ਼ ਗੋਲਡਨ ਕਿਸ਼ਤੀ, 18 ਮਹੀਨਿਆਂ ‘ਚ ਹੋਈ ਤਿਆਰ

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀ ਆਸਥਾ ਨੂੰ ਰੱਖਦੇ ਹੋਏ ਆਏ ਦਿਨ ਸ਼ਰਧਾਲੂਆਂ ਵੱਲੋਂ ਕੁਝ ਨਾ ਕੁਝ ਵੱਖਰਾ ਹੀ ਭੇਟ ਕੀਤਾ ਜਾਂਦਾ ਹੈ। ਇਸੇ ਦੌਰਾਨ ਕੈਨੇਡਾ ਦੇ ਇਕ ਪਰਿਵਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਨਹਿਰੀ ਕਿਸ਼ਤੀ ਭੇਟ ਕੀਤੀ ਗਈ। ਗਿਆਨੀ ਕੇਵਲ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਇਸ ਕਿਸ਼ਤੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਰੱਖਿਆ ਗਿਆ। ਦੱਸਣਯੋਗ ਹੈ ਕਿ ਇਹ ਸੁਨਹਿਰੀ ਕਿਸ਼ਤੀ ਅੰਮ੍ਰਿਤਸਰ ਦੇ ਇੱਕ ਪਿਤਾ-ਪੁੱਤਰ ਦੀ ਜੋੜੀ ਦੁਆਰਾ 18 ਮਹੀਨਿਆਂ ਤੋਂ ਵੱਧ ਸਮੇਂ ਲਗਾ ਕੇ ਬਣਾਈ ਗਈ ਸੀ।

ਇਸ ਵਿੱਚ ਇੱਕ ਲੱਕੜ ਦਾ ਫਰੇਮ ਹੈ ਜੋ ਪਿੱਤਲ ਦੀਆਂ ਚਾਦਰਾਂ ਨਾਲ ਢੱਕਿਆ ਹੋਇਆ ਹੈ ਜਿਸ ‘ਤੇ ਸੁਨਹਿਰੀ ਰੰਗ ਹੈ। ਇਹ ਭੇਟ ਬਾਬਾ ਦੀਪ ਸਿੰਘ ਦੇ ਜਨਮ ਦਿਵਸ ‘ਤੇ ਭੇਟ ਕੀਤੀ ਗਈ ਸੀ, ਜੋ ਸ਼ਰਧਾ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ।

ਇਸ ਸਬੰਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਤੰਗੇੜਾ ਅਤੇ ਰਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਸ਼ਬੀਲ ਧੰਨ ਧੰਨ ਬਾਬਾ ਦੀਪ ਸਿੰਘ ਪਰਿਕਰਮਾ ਵਾਲੀ ਸਾਈਡ ਤੋਂ ਜੈਕਾਰਿਆਂ ਦੀ ਗੂੰਜ ਨਾਲ ਇਹ ਸੁਨਹਿਰੀ ਬੇੜੀ ਸੰਗਤਾਂ ਦੀ ਹਾਜ਼ਰੀ ਵਿੱਚ ਸਰੋਵਰ ਵਿੱਚ ਭੇਜੀ ਗਈ।

ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਦੋ ਸੁਨਹਿਰੀ ਚੱਪੂ ਅਤੇ ਸਰੋਵਰ ਦੀ ਸਫਾਈ ਲਈ ਜਾਲ ਵੀ ਦਿੱਤਾ ਗਿਆ। ਸ਼ਰਧਾਲੂ ਪਰਿਵਾਰ ਮਾਤਾ ਮਲਕੀਤ ਕੌਰ ਖਾਲਸਾ, ਗੁਰਜੀਤ ਸਿੰਘ ਅਤੇ ਮਨਦੀਪ ਸਿੰਘ ਨਹੀਂ ਦੱਸਿਆ ਕਿ ਇਹ ਕਿਸ਼ਤੀ ਮਾਹਿਰਾਂ ਦੀ ਸਲਾਹ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਤਿਆਰ ਕਰਵਾਈ ਗਈ ਹੈ ਤਾਂ ਕਿ ਪਾਣੀ ਵਿੱਚ ਇਸ ਦਾ ਸੰਤੁਲਨ ਚੰਗੀ ਤਰ੍ਹਾਂ ਬਣਿਆ ਰਹੇ ਅਤੇ ਇਸ ਨੂੰ ਤਿਆਰ ਕਰਨ ਲਈ ਲਗਭਗ 200 ਕਿਲੋ ਦੇ ਕਰੀਬ ਤਾਂਬਾ ਅਤੇ ਹੋਰ ਧਾਤੂਆਂ ਦੀ ਵਰਤੋਂ ਕੀਤੀ ਗਈ ਹੈ।

Leave a Reply

Your email address will not be published. Required fields are marked *