ਵੈਸਟ ਇੰਡੀਜ਼ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ, 219 ਦੌੜਾਂ ਦਾ ਟੀਚਾ ਪੂਰਾ ਕੀਤਾ

ਗ੍ਰਾਸ ਆਇਲੇਟ — ਸਲਾਮੀ ਬੱਲੇਬਾਜ਼ ਏਵਿਨ ਲੁਈਸ (68) ਅਤੇ ਸ਼ੇ ਹੋਪ (54) ਦੀਆਂ ਤੂਫਾਨੀ ਪਾਰੀਆਂ ਦੇ ਨਾਲ ਵੈਸਟ ਇੰਡੀਜ਼ ਨੇ ਚੌਥੇ ਟੀ-20 ਮੈਚ ਵਿੱਚ ਇੰਗਲੈਂਡ ਨੂੰ 6 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ਨਾਲ ਹਰਾਇਆ। 219 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ, ਲੁਈਸ ਅਤੇ ਹੋਪ ਨੇ ਸ਼ੁਰੂਆਤ ਤੋਂ ਹੀ ਧਮਾਕਾ ਕਰ ਦਿੱਤਾ ਅਤੇ ਪਹਿਲੀ ਵਿਕਟ ਲਈ 9.1 ਓਵਰਾਂ ਵਿੱਚ 136 ਦੌੜਾਂ ਜੋੜੀਆਂ।

10ਵੇਂ ਓਵਰ ਵਿੱਚ ਰੇਹਾਨ ਅਹਿਮਦ ਨੇ ਏਵਿਨ ਲੁਈਸ ਨੂੰ ਆਊਟ ਕਰਕੇ ਇੰਗਲੈਂਡ ਨੂੰ ਪਹਿਲੀ ਸਫਲਤਾ ਦਿਵਾਈ। ਲੁਈਸ ਨੇ 31 ਗੇਂਦਾਂ ‘ਤੇ 68 ਦੌੜਾਂ ਬਣਾਈਆਂ, ਜਿਸ ਵਿੱਚ 7 ਛੱਕੇ ਅਤੇ 4 ਚੌਕੇ ਸ਼ਾਮਿਲ ਸਨ। ਇਸਦੇ ਤੁਰੰਤ ਬਾਅਦ, ਸ਼ੇ ਹੋਪ ਵੀ ਰਨ ਆਊਟ ਹੋ ਗਏ। ਸ਼ੇ ਹੋਪ ਨੇ 24 ਗੇਂਦਾਂ ‘ਤੇ 54 ਦੌੜਾਂ ਬਣਾਈਆਂ, ਜਿਸ ਵਿੱਚ 7 ਚੌਕੇ ਅਤੇ 3 ਛੱਕੇ ਲੱਗੇ। ਰੇਹਾਨ ਅਹਿਮਦ ਨੇ ਉਸੇ ਓਵਰ ਵਿੱਚ ਨਿਕੋਲਸ ਪੂਰਨ (0) ਨੂੰ ਆਊਟ ਕਰਕੇ ਵੈਸਟ ਇੰਡੀਜ਼ ਨੂੰ ਮਜ਼ਬੂਤ ਥਾਂ ‘ਤੇ ਲਿਆ ਦਿੱਤਾ।

ਕਪਤਾਨ ਰੋਵਮੈਨ ਪਾਵੇਲ ਨੇ ਸ਼ਿਮਰੋਨ ਹੇਟਮਾਇਰ ਨਾਲ ਚੌਥੀ ਵਿਕਟ ਲਈ 36 ਦੌੜਾਂ ਦੀ ਸਾਂਝੇਦਾਰੀ ਕੀਤੀ, ਪਰ ਰੇਹਾਨ ਅਹਿਮਦ ਨੇ ਹੇਟਮਾਇਰ (7) ਨੂੰ ਆਊਟ ਕਰਕੇ ਆਪਣੀਆਂ ਤਿੰਨ ਵਿਕਟਾਂ ਪੂਰੀਆਂ ਕੀਤੀਆਂ। ਇਸ ਤੋਂ ਬਾਅਦ, ਸ਼ਰਫਾਨ ਰਦਰਫੋਰਡ ਅਤੇ ਰੋਵਮੈਨ ਪਾਵੇਲ ਨੇ ਟੀਮ ਨੂੰ ਜਿੱਤ ਦੀ ਦਹਿਲੀਜ਼ ‘ਤੇ ਪਹੁੰਚਾਇਆ।

ਜੌਹਨ ਟਰਨਰ ਨੇ ਰੋਵਮੈਨ ਪਾਵੇਲ ਨੂੰ ਐਲ.ਬੀ.ਡਬਲਯੂ. ਆਊਟ ਕਰਕੇ ਵੈਸਟ ਇੰਡੀਜ਼ ਲਈ ਚੁਣੌਤੀ ਪੈਦਾ ਕੀਤੀ, ਪਰ ਪਾਵੇਲ ਨੇ 23 ਗੇਂਦਾਂ ‘ਤੇ 38 ਦੌੜਾਂ (3 ਛੱਕੇ ਅਤੇ 2 ਚੌਕੇ) ਬਣਾਈਆਂ, ਜਿਸ ਨਾਲ ਟੀਮ ਦੀ ਜਿੱਤ ਨੂੰ ਨਜ਼ਦੀਕ ਲਿਆਇਆ ਅੰਤ ਵਿੱਚ, ਵੈਸਟ ਇੰਡੀਜ਼ ਨੇ 19 ਓਵਰਾਂ ਵਿੱਚ 221 ਦੌੜਾਂ ਬਣਾਈਆਂ ਅਤੇ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ।

ਇੰਗਲੈਂਡ ਲਈ, ਰੇਹਾਨ ਅਹਿਮਦ ਨੇ 43 ਦੌੜਾਂ ਦੇ ਕੇ 3 ਵਿਕਟਾਂ ਲੈਣ ਅਤੇ ਜੌਹਨ ਟਰਨਰ ਨੇ ਇੱਕ ਖਿਡਾਰੀ ਨੂੰ ਆਊਟ ਕੀਤਾ।

ਇਸ ਤੋਂ ਪਹਿਲਾਂ, ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਨੇ ਬੱਲੇਬਾਜ਼ੀ ਕਰਨ ਉਤਰੀ ਅਤੇ ਜੈਕਬ ਬੈਥਲ (62), ਫਿਲ ਸਾਲਟ (55), ਜੋਸ਼ ਬਟਲਰ (38), ਵਿਲ ਜੈਕਸ (25), ਅਤੇ ਸੈਮ ਕੁਰੇਨ (24) ਦੇ ਯੋਗਦਾਨ ਨਾਲ 20 ਓਵਰਾਂ ਵਿੱਚ 218 ਦੌੜਾਂ ਬਣਾਈਆਂ। ਵੈਸਟ ਇੰਡੀਜ਼ ਲਈ, ਗੁਡਾਕੇਸ਼ ਮੋਤੀ ਨੇ 40 ਦੌੜਾਂ ਦੇ ਕੇ 2 ਵਿਕਟਾਂ ਲੀਆਂ, ਜਦੋਂ ਕਿ ਅਲਜ਼ਾਰੀ ਜੋਸੇਫ ਅਤੇ ਰੋਸਟਨ ਚੇਜ਼ ਨੇ ਇੱਕ-ਇੱਕ ਖਿਡਾਰੀ ਨੂੰ ਆਊਟ ਕੀਤਾ।

Leave a Reply

Your email address will not be published. Required fields are marked *