India vs England : ਵਿਰਾਟ ਕੋਹਲੀ ਦਾ ਦੂਜਾ ਵਨਡੇਅ ‘ਚ ਖੇਡਣਾ ਹੋਵੇਗਾ ਜਾਂ ਨਹੀਂ? ਕੋਚ ਨੇ ਕੀਤੀ ਪੁਸ਼ਟੀ

ਵਿਰਾਟ ਕੋਹਲੀ (Virat Kohli) ਸੱਟ ਕਾਰਨ ਇੰਗਲੈਂਡ ਖ਼ਿਲਾਫ਼ ਪਹਿਲਾ ਵਨਡੇਅ ਨਹੀਂ ਖੇਡ ਸਕੇ ਸਨ ਪਰ ਉਹ ਦੂਜਾ ਵਨਡੇ ਖੇਡਣ ਲਈ ਤਿਆਰ ਹੈ। ਭਾਰਤੀ ਟੀਮ ਦੇ ਬੱਲੇਬਾਜ਼ੀ ਕੋਚ ਸਿਤਾਂਸ਼ੂ ਕੋਟਕ (Sitanshu Kotak) ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਪਣੇ ਸੱਜੇ ਗੋਡੇ ਦੇ ਦਰਦ ਤੋਂ ਠੀਕ ਹੋ ਗਿਆ ਹੈ ਅਤੇ ਐਤਵਾਰ ਨੂੰ ਇੱਥੇ ਇੰਗਲੈਂਡ ਖਿਲਾਫ ਦੂਜੇ ਵਨਡੇਅ ਮੈਚ ਲਈ ਫਿੱਟ ਹਨ। ਭਾਰਤੀ ਟੀਮ ਦੇ ਬੱਲੇਬਾਜ਼ੀ ਕੋਚ ਸਿਤਾਂਸ਼ੂ ਕੋਟਕ ਨੇ ਦੂਜੇ ਮੈਚ ਦੀ ਪੂਰਵ ਸੰਧਿਆ ‘ਤੇ ਪੱਤਰਕਾਰਾਂ ਨੂੰ ਕਿਹਾ, ‘‘ਵਿਰਾਟ ਕੋਹਲੀ ਖੇਡਣ ਲਈ ਫਿੱਟ ਹਨ। ਉਹ ਅਭਿਆਸ ਲਈ ਆਏ ਅਤੇ ਖੇਡਣ ਲਈ ਤਿਆਰ ਹਨ।

ਹਾਲਾਂਕਿ, ਰੋਹਿਤ ਸ਼ਰਮਾ ਅਤੇ ਗੌਤਮ ਗੰਭੀਰ ਫੈਸਲਾ ਕਰਨਗੇ ਕਿ ਉਹ ਦੂਜੇ ਵਨਡੇਅ ਵਿੱਚ ਪਲੇਇੰਗ ਇਲੈਵਨ ਦਾ ਹਿੱਸਾ ਹੋਣਗੇ ਜਾਂ ਨਹੀਂ। ਮੈਂ ਇਸ ਦਾ ਜਵਾਬ ਨਹੀਂ ਦੇ ਸਕਦਾ।’’ ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਗੋਡੇ ਦੀ ਸੱਟ ਕਾਰਨ ਪਹਿਲਾ ਮੈਚ ਨਹੀਂ ਖੇਡ ਸਕੇ ਸਨ।

ਇਹ ਵੀ ਪੜ੍ਹੋ : ਵੱਡਾ ਉਲਟਫੇਰ! ਨਵੀਂ ਦਿੱਲੀ ਸੀਟ ਤੋਂ ਹਾਰੇ Arvind Kejriwal

ਜੇਕਰ ਵਿਰਾਟ ਕੋਹਲੀ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਸ਼੍ਰੇਅਸ ਅਈਅਰ ਅਤੇ ਯਸ਼ਸਵੀ ਜੈਸਵਾਲ ਵਿੱਚੋਂ ਕਿਸੇ ਇੱਕ ਨੂੰ ਟੀਮ ਤੋਂ ਬਾਹਰ ਹੋਣਾ ਪੈ ਸਕਦਾ ਹੈ। ਸ਼੍ਰੇਅਸ ਅਈਅਰ ਨੇ ਪਿਛਲੇ ਮੈਚ ‘ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਉਨ੍ਹਾਂ ਨੇ 36 ਗੇਂਦਾਂ ‘ਤੇ 59 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਅਜਿਹੇ ‘ਚ ਯਸ਼ਸਵੀ ਜੈਸਵਾਲ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਹੋਣਾ ਪੈ ਸਕਦਾ ਹੈ। ਯਸ਼ਸਵੀ ਜੈਸਵਾਲ ਪਿਛਲੇ ਮੈਚ ਵਿੱਚ 22 ਗੇਂਦਾਂ ਵਿੱਚ 15 ਦੌੜਾਂ ਹੀ ਬਣਾ ਸਕੇ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਨੂੰ ਪੁਲਸ ਨੇ ਲਿਆ ਹਿਰਾਸਤ ‘ਚ

ਦੂਜੇ ਵਨਡੇਅ ਵਿੱਚ ਭਾਰਤ ਦੀ ਸੰਭਾਵਿਤ ਇਸ ਤਰ੍ਹਾਂ ਹੋ ਸਕਦੀ ਹੈ
ਪਲੇਇੰਗ ਇਲੈਵਨ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਹਰਸ਼ਿਤ ਰਾਣਾ, ਕੁਲਦੀਪ ਯਾਦਵ ਅਤੇ ਮੁਹੰਮਦ ਸ਼ਮੀ।

ਇਹ ਵੀ ਪੜ੍ਹੋ : Punjab news: ਮੰਗਲਵਾਰ ਅਤੇ ਬੁੱਧਵਾਰ ਦੀ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ

Leave a Reply

Your email address will not be published. Required fields are marked *