ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ ਜਿੱਥੇ ਇੱਕ ਪੁੱਤਰ ਨੇ ਆਪਣੀ ਮਾਂ ਨੂੰ ਮਿੱਟੀ ਦਾ ਤੇਲ ਪਿਲਾਇਆ। ਮਿੱਟੀ ਦਾ ਤੇਲ ਪੀਣ ਤੋਂ ਬਾਅਦ ਔਰਤ ਦੀ ਸਿਹਤ ਵਿਗੜਨ ਲੱਗੀ। ਇਸ ਤੋਂ ਬਾਅਦ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਅਧਰੰਗ ਤੋਂ ਪੀੜਤ ਸੀ। ਅੰਧਵਿਸ਼ਵਾਸ ਕਾਰਨ, ਨੌਜਵਾਨ ਨੇ ਕਿਸੇ ਦੀ ਸਲਾਹ ‘ਤੇ ਆਪਣੀ ਮਾਂ ਨੂੰ ਮਿੱਟੀ ਦਾ ਤੇਲ ਪਿਲਾਇਆ। ਔਰਤ ਨੂੰ ਇੱਕ ਦਿਨ ਪਹਿਲਾਂ ਅਧਰੰਗ ਦਾ ਦੌਰਾ ਪਿਆ ਸੀ। ਜਦੋਂ ਮਿੱਟੀ ਦਾ ਤੇਲ ਪੀਣ ਤੋਂ ਬਾਅਦ ਔਰਤ ਦੀ ਸਿਹਤ ਵਿਗੜਨ ਲੱਗੀ ਤਾਂ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਅਧਰੰਗ ਪੀੜਤ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ : ਫੈਸ਼ਨ Influencer ਨੇ ਆਪਣੇ ਵਿਆਹ ਵਿੱਚ ਤੋੜੇ ਸਾਰੇ ਬਿਊਟੀ ਰੁਝਾਨ, ‘ਬਿਨਾਂ ਵਾਲਾਂ ਤੋਂ ਦੁਲਹਨ’
ਜਦੋਂ ਔਰਤ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਇਹ ਖੁਲਾਸਾ ਹੋਇਆ ਕਿ ਔਰਤ ਨੂੰ ਮਿੱਟੀ ਦਾ ਤੇਲ ਪਿਲਾਉਣ ਲਈ ਮਜਬੂਰ ਕੀਤਾ ਗਿਆ ਸੀ। ਇਸ ਤੋਂ ਬਾਅਦ ਜਦੋਂ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਪੁੱਤਰ ਨੇ ਹੀ ਉਸਨੂੰ ਮਿੱਟੀ ਦਾ ਤੇਲ ਪਿਲਾਇਆ ਸੀ। ਰਿਪੋਰਟ ਮਿਲਣ ਤੋਂ ਬਾਅਦ, ਪੁਲਸ ਨੇ ਪੁੱਤਰ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਵਿਦੇਸ਼ੋਂ ਆਏ ਨੌਜਵਾਨ ਦਾ ਦੋਸਤ ਨੇ ਗੋਲੀਆਂ ਮਾਰ ਕੇ ਕੀਤਾ ਕਤਲ








Leave a Reply